AAP-Congress Seat Sharing: ਦਿੱਲੀ 'ਚ ਹੱਥ 'ਚ ਝਾੜੂ ਲੈ ਕੇ ਹੋਵੇਗੀ 'ਸਫਾਈ' ਗੁਜਰਾਤ ਅਤੇ ਹਰਿਆਣਾ 'ਚ ਵੀ ਬਣੀ ਗੱਲ 

AAP-Congress Seat Sharing: ਲੋਕ ਸਭਾ ਚੋਣਾਂ ਲਈ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਵਿਚਾਲੇ ਸਮਝੌਤਾ ਹੋ ਗਿਆ ਹੈ। ਦੇਸ਼ ਦੇ ਚਾਰ ਰਾਜਾਂ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਗਠਜੋੜ ਵਿੱਚ ਸ਼ਾਮਲ ਦੋ ਪਾਰਟੀਆਂ ਵਿਚਾਲੇ ਤਕਰਾਰ ਚੱਲ ਰਹੀ ਸੀ, ਜੋ ਹੁਣ ਸੁਲਝ ਗਈ ਹੈ।

Share:

AAP-Congress Seat Sharing:  ਲੋਕ ਸਭਾ ਚੋਣਾਂ ਲਈ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਵਿਚਾਲੇ ਸਮਝੌਤਾ ਹੋ ਗਿਆ ਹੈ। ਦੇਸ਼ ਦੇ ਚਾਰ ਰਾਜਾਂ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਗਠਜੋੜ ਵਿੱਚ ਸ਼ਾਮਲ ਦੋ ਪਾਰਟੀਆਂ ਵਿਚਾਲੇ ਤਕਰਾਰ ਚੱਲ ਰਹੀ ਸੀ, ਜੋ ਹੁਣ ਸੁਲਝ ਗਈ ਹੈ। ਅੱਜ ਦਿੱਲੀ ਵਿੱਚ ਦੋਵਾਂ ਪਾਰਟੀਆਂ ਨੇ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਸੀਟਾਂ ਦੀ ਵੰਡ ਬਾਰੇ ਜਾਣਕਾਰੀ ਦਿੱਤੀ। ਦਿੱਲੀ 'ਚ 'ਆਪ' ਚਾਰ ਸੀਟਾਂ 'ਤੇ ਚੋਣ ਲੜੇਗੀ ਜਦਕਿ ਕਾਂਗਰਸ ਤਿੰਨ ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ।

'ਆਪ' ਦੇ ਉਮੀਦਵਾਰ ਨਵੀਂ ਦਿੱਲੀ, ਦੱਖਣੀ ਦਿੱਲੀ, ਪੱਛਮੀ ਦਿੱਲੀ ਅਤੇ ਪੂਰਬੀ ਦਿੱਲੀ ਤੋਂ ਚੋਣ ਲੜਨਗੇ ਜਦਕਿ ਕਾਂਗਰਸ ਦੇ ਉਮੀਦਵਾਰ ਚਾਂਦਨੀ ਚੌਕ, ਉੱਤਰ ਪੂਰਬੀ ਦਿੱਲੀ ਅਤੇ ਉੱਤਰ ਪੱਛਮੀ ਦਿੱਲੀ ਤੋਂ ਚੋਣ ਲੜਨਗੇ। ਦੋਵਾਂ ਵਿਚਾਲੇ ਸੀਟਾਂ ਦੀ ਵੰਡ ਦਾ ਸੰਭਾਵੀ ਫਾਰਮੂਲਾ ਸਾਹਮਣੇ ਆਇਆ ਹੈ। ਜਿਨ੍ਹਾਂ ਰਾਜਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ, ਉਨ੍ਹਾਂ ਵਿੱਚ ਦਿੱਲੀ, ਹਰਿਆਣਾ, ਗੋਆ ਅਤੇ ਗੁਜਰਾਤ ਸ਼ਾਮਲ ਹਨ। ਇਨ੍ਹਾਂ ਚਾਰ ਰਾਜਾਂ ਵਿੱਚ ਕੁੱਲ 45 ਲੋਕ ਸਭਾ ਸੀਟਾਂ ਹਨ।

ਦਿੱਲੀ ਵਿੱਚ ਹਨ 7 ਲੋਕਸਭਾ ਦੀਆਂ ਸੀਟਾਂ

ਦਿੱਲੀ ਵਿੱਚ ਲੋਕ ਸਭਾ ਦੀਆਂ 7 ਸੀਟਾਂ ਹਨ। ਕਾਂਗਰਸ ਦੇ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਮੁਕੁਲ ਵਾਸਨਿਕ ਨੇ ਕਿਹਾ ਕਿ 'ਆਪ' 4 ਲੋਕ ਸਭਾ ਸੀਟਾਂ ਨਵੀਂ ਦਿੱਲੀ, ਪੱਛਮੀ ਦਿੱਲੀ, ਦੱਖਣੀ ਦਿੱਲੀ ਅਤੇ ਪੂਰਬੀ ਦਿੱਲੀ ਤੋਂ ਚੋਣ ਲੜੇਗੀ। ਜਦਕਿ ਕਾਂਗਰਸ ਚਾਂਦਨੀ ਚੌਕ, ਉੱਤਰ ਪੂਰਬ ਅਤੇ ਉੱਤਰ ਪੱਛਮੀ ਦੀਆਂ ਸੀਟਾਂ 'ਤੇ ਚੋਣ ਲੜੇਗੀ।

ਗੁਜਰਾਤ ਦੀ 26 ਲੋਕਸਭਾ ਸੀਟਾਂ 'ਤੇ ਬਣੀ ਸਹਿਮਤੀ

ਕਾਂਗਰਸ ਅਤੇ 'ਆਪ' ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ 2024 ਲਈ ਗੁਜਰਾਤ ਦੀਆਂ 26 ਲੋਕ ਸਭਾ ਸੀਟਾਂ 'ਤੇ ਵੀ ਸਹਿਮਤੀ ਜਤਾਈ ਹੈ। ਮੁਕੁਲ ਵਾਸਨਿਕ ਨੇ ਕਿਹਾ ਕਿ ਕਾਂਗਰਸ ਗੁਜਰਾਤ 'ਚ 24 ਸੀਟਾਂ 'ਤੇ ਚੋਣ ਲੜੇਗੀ। ਜਦਕਿ 2 ਸੀਟਾਂ ਭਰੂਚ ਅਤੇ ਭਾਵਨਗਰ 'ਤੇ 'ਆਪ' ਦੇ ਉਮੀਦਵਾਰ ਹੋਣਗੇ।

ਹਰਿਆਣਾ ਵਿੱਚ ਕੁਰੂਕਸ਼ੇਤਰ ਤੋਂ ਆਪ ਲੜੇਗੀ ਚੋਣ

ਇਸ ਦੇ ਨਾਲ ਹੀ ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ 'ਚੋਂ ਕਾਂਗਰਸ 9 ਸੀਟਾਂ 'ਤੇ ਚੋਣ ਲੜੇਗੀ। ਜਦੋਂ ਕਿ 'ਆਪ' 1 ਕੁਰੂਕਸ਼ੇਤਰ ਲੋਕ ਸਭਾ ਸੀਟ 'ਤੇ ਆਪਣਾ ਉਮੀਦਵਾਰ ਖੜ੍ਹਾ ਕਰੇਗੀ। ਜਦਕਿ ਕਾਂਗਰਸ ਦੇ ਜਨਰਲ ਸਕੱਤਰ ਮੁਕੁਲ ਵਾਸਨਿਕ ਨੇ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ ਗੋਆ ਦੀਆਂ ਦੋਵੇਂ ਲੋਕ ਸਭਾ ਸੀਟਾਂ 'ਤੇ ਕਾਂਗਰਸ ਇਕੱਲਿਆਂ ਹੀ ਚੋਣ ਲੜੇਗੀ।

ਪੰਜਾਬ 'ਚ ਕਾਂਗਰਸ ਅਤੇ ਆਪ ਦੇ ਰਸਤੇ ਵੱਖਰੇ 

ਪੰਜਾਬ ਲਈ ਗਠਜੋੜ ਦੀ ਕੋਈ ਗੱਲ ਨਹੀਂ ਹੋਈ। ਉਥੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਖ-ਵੱਖ ਚੋਣਾਂ ਲੜਨਗੀਆਂ। 'ਆਪ' ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਇਕੱਲਿਆਂ ਹੀ ਚੋਣ ਲੜਨ ਦੇ ਮੂਡ 'ਚ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ 10 ਫਰਵਰੀ ਨੂੰ ਪੰਜਾਬ ਵਿੱਚ ਇਸ ਦਾ ਐਲਾਨ ਕੀਤਾ ਸੀ।

ਯੂਪੀ-ਐਮਪੀ ਦੀਆਂ ਸੀਟਾਂ ਨੂੰ ਲੈ ਕੇ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਨੇ ਸਮਝੌਤਾ ਕਰ ਲਿਆ ਹੈ। ਸਮਾਜਵਾਦੀ ਪਾਰਟੀ ਉੱਤਰ ਪ੍ਰਦੇਸ਼ ਦੀਆਂ 80 ਲੋਕ ਸਭਾ ਸੀਟਾਂ ਵਿੱਚੋਂ 17 ਕਾਂਗਰਸ ਨੂੰ ਦੇਵੇਗੀ।

ਇਹ ਵੀ ਪੜ੍ਹੋ