Agniveer Recruitment:  ਅਗਨੀਵੀਰਾਂ ਦੀ ਖੁੱਲ੍ਹੀ ਭਰਤੀ, 8 ਫਰਵਰੀ ਤੋਂ 21 ਮਾਰਚ ਤੱਕ ਕਰ ਸਕਦੇ ਹੋ ਅਪਲਾਈ 

Agniveer Recruitment: ਦੇਸ਼ ਦੀ ਸੇਵਾ ਦਾ ਜ਼ਜ਼ਬਾ ਰੱਖਣ ਵਾਲੇ ਨੌਜਵਾਨ ਇਸ ਭਰਤੀ ਦਾ ਫਾਇਦਾ ਉਠਾ ਕੇ ਜਿੱਥੇ ਆਪਣਾ ਭਵਿੱਖ ਸੰਵਾਰ ਸਕਦੇ ਹਨ, ਉੱਥੇ ਹੀ ਇੱਕ ਸਰਕਾਰੀ ਨੌਕਰੀ ਹਾਸਿਲ ਕਰਨ ਦਾ ਵੀ ਸੁਨਹਿਰੀ ਮੌਕਾ ਹੈ। ਇਸ ਭਰਤੀ ਲਈ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। 

Share:

ਹਾਈਲਾਈਟਸ

  • ਭਰਤੀ ਦੇ ਚਾਹਵਾਨ ਨੌਜਵਾਨਾਂ ਨੂੰ join Indianarmy.nic.in ਵੈੱਬਸਾਈਟ 'ਤੇ ਆਪਣਾ ਨਾਂ ਦਰਜ ਕਰਵਾਉਣਾ ਹੋਵੇਗਾ
  • ਜਿਹੜੇ ਨੌਜਵਾਨ ਨਤੀਜੇ ਦੀ ਉਡੀਕ ਕਰ ਰਹੇ ਹਨ, ਉਹ ਵੀ ਅਪਲਾਈ ਕਰ ਸਕਦੇ ਹਨ।

Agniveer Recruitment: ਜਿਹੜੇ ਨੌਜਵਾਨ ਅਗਨੀਪਥ ਸਕੀਮ ਅਧੀਨ ਅਗਨੀਵੀਰ ਭਰਤੀ ਹੋਣਾ ਚਾਹੁੰਦੇ ਹਨ, ਉਹ 8 ਫਰਵਰੀ ਤੋਂ 21 ਮਾਰਚ 2024 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸਦੇ ਲਈ join Indianarmy.nic.in ਖੁੱਲ੍ਹਾ ਰਹੇਗਾ। 

ਜਾਣੋ ਕਿਹੜੀ ਵੈਬਸਾਈਟ 'ਤੇ ਕਰਨੀ ਹੋਵੇਗੀ ਰਜਿਸਟ੍ਰੇਸ਼ਨ 

ਇਸ ਸਬੰਧੀ ਜਾਣਕਾਰੀ ਦਿੰਦਿਆਂ ਫੌਜ ਭਰਤੀ ਬੋਰਡ ਅੰਮ੍ਰਿਤਸਰ ਦੇ ਡਾਇਰੈਕਟਰ ਕਰਨਲ ਚੇਤਨ ਪਾਂਡੇ ਨੇ ਦੱਸਿਆ ਕਿ ਭਰਤੀ ਸਾਲ 2024-25 ਲਈ ਅਗਨੀਵੀਰ ਦੀ ਭਰਤੀ 2 ਹਿੱਸਿਆਂ ਚ ਕੀਤੀ ਜਾਵੇਗੀ। ਪਹਿਲੇ ਪੜਾਅ ਵਿੱਚ ਆਨਲਾਈਨ ਕੰਪਿਊਟਰ ਆਧਾਰਿਤ ਲਿਖਤੀ ਪ੍ਰੀਖਿਆ (ਆਨਲਾਈਨ CEE) ਹੋਵੇਗੀ ਅਤੇ ਦੂਜੇ ਪੜਾਅ ਵਿੱਚ ਸਰੀਰਕ ਪ੍ਰੀਖਿਆ ਹੋਵੇਗੀ। ਭਰਤੀ ਦੇ ਚਾਹਵਾਨ ਨੌਜਵਾਨਾਂ ਨੂੰ join Indianarmy.nic.in ਵੈੱਬਸਾਈਟ 'ਤੇ ਆਪਣਾ ਨਾਂ ਦਰਜ ਕਰਵਾਉਣਾ ਹੋਵੇਗਾ। ਆਨਲਾਈਨ ਪ੍ਰੀਖਿਆ ਲਈ ਉਮੀਦਵਾਰਾਂ ਨੂੰ 250 ਰੁਪਏ ਦੀ ਪ੍ਰੀਖਿਆ ਫੀਸ ਅਦਾ ਕਰਨੀ ਪਵੇਗੀ।

ਇਹ ਨੌਜਵਾਨ ਵੀ ਕਰ ਸਕਦੇ ਹਨ ਅਪਲਾਈ

ਕਰਨਲ ਚੇਤਨ ਪਾਂਡੇ ਨੇ ਦੱਸਿਆ ਕਿ ਗੁਰਦਾਸਪੁਰ, ਅੰਮ੍ਰਿਤਸਰ ਅਤੇ ਪਠਾਨਕੋਟ ਜ਼ਿਲ੍ਹਿਆਂ ਦੇ ਨੌਜਵਾਨ ਜਿਨ੍ਹਾਂ ਦੀ ਉਮਰ 17 ਸਾਲ 6 ਮਹੀਨੇ ਤੋਂ 21 ਸਾਲ ਦੇ ਵਿਚਕਾਰ ਹੈ ਅਤੇ ਜਿਨ੍ਹਾਂ ਨੇ 8ਵੀਂ, 10ਵੀਂ ਜਾਂ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ ਅਤੇ ਜਿਨ੍ਹਾਂ ਉਮੀਦਵਾਰਾਂ ਨੇ  10ਵੀਂ ਅਤੇ 12ਵੀਂ ਦੀ ਪ੍ਰੀਖਿਆ ਦਿੱਤੀ ਹੋਈ ਹੈ ਅਤੇ ਜਿਹੜੇ ਨੌਜਵਾਨ ਨਤੀਜੇ ਦੀ ਉਡੀਕ ਕਰ ਰਹੇ ਹਨ, ਉਹ ਵੀ ਅਪਲਾਈ ਕਰ ਸਕਦੇ ਹਨ।ਉਨ੍ਹਾਂ ਦੱਸਿਆ ਕਿ ਅਗਨੀਵੀਰ ਜਨਰਲ ਡਿਊਟੀ, ਅਗਨੀਵੀਰ ਲਿਪਕੀ ਐਂਡ ਸਟੋਰ ਟੈਕਨੀਸ਼ੀਅਨ, ਅਗਨੀਵੀਰ ਟੈਕਨੀਕਲ, ਅਗਨੀਵੀਰ ਟਰੇਡਸਮੈਨ 10ਵੀਂ ਪਾਸ ਅਤੇ ਅਗਨੀਵੀਰ ਟਰੇਡਸਮੈਨ 8ਵੀਂ ਪਾਸ ਲਈ ਹਨ। 

ਇਹ ਵੀ ਪੜ੍ਹੋ