ਤੋਮਰ ਦੇ ਅਸਤੀਫੇ ਮਗਰੋਂ ਅਰਜੁਨ ਮੁੰਡਾ ਬਣੇ ਕੇਂਦਰੀ ਖੇਤੀਬਾੜੀ ਮੰਤਰੀ 

ਮੋਦੀ ਕੈਬਨਿਟ ਚ ਹੋਇਆ ਫੇਰਬਦਲ। ਤਿੰਨ ਹੋਰਨਾਂ ਨੂੰ ਰਾਜ ਮੰਤਰੀਆਂ ਦਾ ਵਾਧੂ ਚਾਰਜ ਸੰਭਾਲਿਆ ਗਿਆ। ਇਹ ਫੇਰਬਦਲ 10 ਭਾਜਪਾ ਸਾਂਸਦਾਂ ਦੇ ਅਸਤੀਫੇ ਦੇਣ ਮਗਰੋਂ ਕੀਤਾ ਗਿਆ।  

Share:

5 ਸੂਬਿਆਂ ਚ ਹੋਈਆਂ ਚੋਣਾਂ ਮਗਰੋਂ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ, ਪ੍ਰਹਿਲਾਦ ਸਿੰਘ ਪਟੇਲ ਅਤੇ ਰੇਣੁਕਾ ਸਿੰਘ ਸਰੂਤਾ ਦੇ ਅਸਤੀਫੇ ਤੁਰੰਤ ਪ੍ਰਭਾਵ ਨਾਲ ਸਵੀਕਾਰ ਕਰ ਲਏ ਹਨ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅਸਤੀਫੇ ਸਵੀਕਾਰ ਕਰਨ ਦੇ ਨਾਲ ਕੇਂਦਰੀ ਮੰਤਰੀ ਅਰਜੁਨ ਮੁੰਡਾ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦਾ ਚਾਰਜ ਸੌਂਪ ਦਿੱਤਾ। ਇਸ ਤੋਂ ਇਲਾਵਾ ਕੇਂਦਰੀ ਮੰਤਰੀ ਸ਼ੋਭਾ ਕਰੰਦਲਾਜੇ ਨੂੰ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ 'ਚ ਰਾਜ ਮੰਤਰੀ, ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੂੰ ਜਲ ਸ਼ਕਤੀ ਮੰਤਰਾਲੇ 'ਚ ਰਾਜ ਮੰਤਰੀ ਅਤੇ ਡਾ. ਭਾਰਤੀ ਪ੍ਰਵੀਨ ਪਵਾਰ ਨੂੰ ਆਪਣੇ ਮੌਜੂਦਾ ਪੋਰਟਫੋਲੀਓ ਤੋਂ ਇਲਾਵਾ ਕਬਾਇਲੀ ਮਾਮਲਿਆਂ ਦੇ ਮੰਤਰਾਲੇ ਵਿੱਚ ਰਾਜ ਮੰਤਰੀ ਦਾ ਚਾਰਜ ਦਿੱਤਾ ਗਿਆ ਹੈ। ਦੱਸ ਦਈਏ ਕਿ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਪ੍ਰਹਿਲਾਦ ਸਿੰਘ ਪਟੇਲ ਸਮੇਤ ਭਾਜਪਾ ਦੇ 10 ਸੰਸਦ ਮੈਂਬਰਾਂ ਨੇ ਬੁੱਧਵਾਰ ਨੂੰ ਅਸਤੀਫਾ ਦੇ ਦਿੱਤਾ ਸੀ। ਇਨ੍ਹਾਂ ਵਿੱਚੋਂ ਕਿਰੋਨੀਲਾਲ ਮੀਨਾ ਰਾਜ ਸਭਾ ਦੇ ਮੈਂਬਰ ਸਨ। ਇਸਤੋਂ ਪਹਿਲਾਂ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਭਾਜਪਾ ਦੇ 9 ਸੰਸਦ ਮੈਂਬਰਾਂ ਦੇ ਅਸਤੀਫ਼ੇ ਪ੍ਰਵਾਨ ਕਰ ਲਏ ਸਨ ਜੋ ਹਾਲੀਆ ਵਿਧਾਨ ਸਭਾ ਚੋਣਾਂ ਵਿੱਚ ਵਿਧਾਇਕ ਚੁਣੇ ਗਏ। ਸਾਰਿਆਂ ਨੇ ਬੁੱਧਵਾਰ ਨੂੰ ਆਪਣੇ ਅਸਤੀਫੇ ਸੌਂਪ ਦਿੱਤੇ ਸਨ। 

ਇਹ ਵੀ ਪੜ੍ਹੋ