ਹਿੰਡਨਬਰਗ ਵਿਵਾਦ ਤੋਂ ਬਾਅਦ ਅਡਾਨੀ-ਪਵਾਰ ਦੀ ਹੋਈ ਮੁਲਾਕਾਤ

ਸੂਤਰਾਂ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਅਰਬਪਤੀ ਉਦਯੋਗਪਤੀ ਗੌਤਮ ਅਡਾਨੀ ਜੌ ਅਡਾਨੀ ਸਮੂਹ ਦੁਆਰਾ ਵਿੱਤੀ ਦੁਰਵਿਹਾਰ ਅਤੇ ਸਟਾਕ ਵਿੱਚ ਹੇਰਾਫੇਰੀ ਦੇ ਦੋਸ਼ਾਂ ਵਾਲੀ ਸ਼ਾਰਟ ਸੇਲਰ ਹਿੰਡਨਬਰਗ ਰਿਸਰਚ ਦੀ ਰਿਪੋਰਟ ਤੋਂ ਬਾਅਦ ਵਿਵਾਦ ਨਾਲ ਜੂਝ ਰਹੇ ਨੇ । ਉਨਾਂ ਨੇ ਵੀਰਵਾਰ ਨੂੰ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨਾਲ ਉਨ੍ਹਾਂ ਦੇ ਮੁੰਬਈ ਨਿਵਾਸ […]

Share:

ਸੂਤਰਾਂ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਅਰਬਪਤੀ ਉਦਯੋਗਪਤੀ ਗੌਤਮ ਅਡਾਨੀ ਜੌ ਅਡਾਨੀ ਸਮੂਹ ਦੁਆਰਾ ਵਿੱਤੀ ਦੁਰਵਿਹਾਰ ਅਤੇ ਸਟਾਕ ਵਿੱਚ ਹੇਰਾਫੇਰੀ ਦੇ ਦੋਸ਼ਾਂ ਵਾਲੀ ਸ਼ਾਰਟ ਸੇਲਰ ਹਿੰਡਨਬਰਗ ਰਿਸਰਚ ਦੀ ਰਿਪੋਰਟ ਤੋਂ ਬਾਅਦ ਵਿਵਾਦ ਨਾਲ ਜੂਝ ਰਹੇ ਨੇ । ਉਨਾਂ ਨੇ ਵੀਰਵਾਰ ਨੂੰ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨਾਲ ਉਨ੍ਹਾਂ ਦੇ ਮੁੰਬਈ ਨਿਵਾਸ ਤੇ ਮੁਲਾਕਾਤ ਕੀਤੀ। ਇਹ ਮੀਟਿੰਗ ਪਵਾਰ ਦੇ ਪਿਛਲੇ ਹਫ਼ਤੇ ਦਿੱਤੇ ਬਿਆਨ ਤੋਂ ਪਿੱਛੇ ਹਟਣ ਤੋਂ ਬਾਅਦ ਹੋਈ ਹੈ । ਉਨਾਂ ਨੇ ਕਿਹਾ ਸੀ ਕਿ ” ਅਡਾਨੀ ਵਿਰੁੱਧ ਦੋਸ਼ਾਂ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਵਾਲੀ ਟੀਮ ਦੁਆਰਾ ਜਾਂਚ ਕੀਤੀ ਜਾਵੇਗੀ ਅਤੇ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ ਦੀ ਅਗਵਾਈ ਵਾਲੀ ਵਿਰੋਧੀ ਧਿਰ ਦੁਆਰਾ ਜਾਂਚ ਲਈ ਸੱਦੇ ਤੇ ਕੋਈ ਇਤਰਾਜ਼ ਨਹੀਂ ਹੈ “। ਉਨਾਂ ਕਿਹਾ ਕਿ “ਮੇਰਾ ਮੰਨਣਾ ਹੈ ਕਿ ਜਾਂਚ ਹੋਣੀ ਚਾਹੀਦੀ ਹੈ। ਪਰ ਸੰਸਦ ਵਿਚ ਸਿਆਸੀ ਪਾਰਟੀਆਂ ਦੀ ਤਾਕਤ ਦੇ ਆਧਾਰ ਤੇ ਜੇਪੀਸੀ ਦਾ ਗਠਨ ਕੀਤਾ ਜਾਵੇਗਾ। ਇਸ ਲਈ, ਜੇ 21 ਮੈਂਬਰੀ ਜੇਪੀਸੀ ਬਣੀ ਹੈ ਤਾਂ 14-15 ਭਾਜਪਾ ਦੇ ਹੋਣਗੇ ਕਿਉਂਕਿ ਉਸਦੇ ਲੋਕਸਭਾ ਵਿਚ 200 ਤੋਂ ਵੱਧ ਸੰਸਦ ਮੈਂਬਰ ਹਨ। ਲੋਕ ਸਭਾ ਦੇ ਸਿਰਫ਼ ਛੇ-ਸੱਤ ਵਿਰੋਧੀ ਧਰ ਦੇ ਨੇਤਾ ਏਦੇ ਵਿੱਚ ਸ਼ਾਮਿਲ ਹੋਣਗੇ। ਸਵਾਲ ਇਹ ਹੈ ਕਿ ਇਹ ਛੇ ਵਿਅਕਤੀ ਉਸ ਕਮੇਟੀ ਵਿੱਚ ਕਿੰਨੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਸਕਦੇ ਹਨ ? “।

ਸ਼ਰਦ ਪਵਾਰ ਅਤੇ ਕਾਂਗਰਸ ਜੌ ਮਹਾਰਾਸ਼ਟਰ ਵਿਚ ਉਸ ਦੀ  ਸਹਿਯੋਗੀ ਹੈ , ਉਨਾਂ ਵਿਚਕਾਰ ਗੌਤਮ ਅਡਾਨੀ ਅਤੇ ਉਸ ਦੇ ਸਮੂਹ ਦੇ ਖਿਲਾਫ ਦੋਸ਼ਾਂ ਦੀ ਸਭ ਤੋਂ ਵਧੀਆ ਜਾਂਚ ਕਿਵੇਂ ਕਰਨੀ ਹੈ, ਬਾਰੇ ਮਤਭੇਦ ਅਪ੍ਰੈਲ ਵਿਚ ਉੱਭਰ ਕੇ ਸਾਹਮਣੇ ਆਇਆ, ਜਦੋਂ ਕਾਂਗਰਸ ਨੇ ਕਿਹਾ ਕਿ  ਚੀਫ਼ ਜਸਟਿਸ ਦੁਆਰਾ ਸਿਖਰਲੀ ਅਦਾਲਤ ਦੁਆਰਾ ਨਿਯੁਕਤ ਕੀਤਾ ਗਿਆ ਪੈਨਲ ਹੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੁਆਰਾ ਪ੍ਰਭਾਵਿਤ ਹੋ ਸਕਣ ਵਾਲੇ ਸੱਚਾਈ ਨੂੰ ਉਜਾਗਰ ਕਰਨ ਵਿੱਚ ਵਧੇਰੇ ਪ੍ਰਭਾਵਸ਼ਾਲੀ ਹੋਵੇਗਾ। ਵਿਰੋਧੀ ਧਿਰ ਨੇ ਵਾਰ-ਵਾਰ ਭਾਜਪਾ ਅਤੇ ਅਡਾਨੀ ਵਿਚਕਾਰ ਗਲਤ ਸਬੰਧਾਂ ਦਾ ਦੋਸ਼ ਲਗਾਇਆ ਹੈ। ਅਸਲ ਵਿੱਚ  ਭਾਜਪਾ ਅਤੇ ਅਡਾਨੀ ਦੇ ਲਿੰਕਾ ਦੇ ਆਰੋਪ ਰਾਹੁਲ ਗਾਂਧੀ ਦੁਆਰਾ ਭੜਕੀਲੇ ਭਾਸ਼ਣ ਤੋਂ ਬਆਦ ਤੇਜ਼ ਹੋਏ । ਸੁਪਰੀਮ ਕੋਰਟ ਨੇ ਪਿਛਲੇ ਮਹੀਨੇ ਸਟਾਕ ਮਾਰਕੀਟ ਦੇ ਰੈਗੂਲੇਟਰੀ ਪਹਿਲੂਆਂ ਦੀ ਜਾਂਚ ਕਰਨ ਅਤੇ ਲੋੜੀਂਦੀਆਂ ਸਿਫ਼ਾਰਸ਼ਾਂ ਅਤੇ ਸੁਝਾਅ ਦੇਣ ਲਈ ਇੱਕ ਸਾਬਕਾ ਜੱਜ ਦੀ ਅਗਵਾਈ ਵਿੱਚ ਛੇ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ।