ED ਦਾ ਐਕਸ਼ਨ: ਬੰਗਾਲ 'ਚ ਫਿਰ ਕਾਰਵਾਈ, ਮਮਤਾ ਦੇ ਦੋ ਮੰਤਰੀਆਂ ਦੇ ਟਿਕਾਣਿਆਂ 'ਤੇ ਛਾਪੇਮਾਰੀ

ਈਡੀ ਨੇ ਟੀਐਮਸੀ ਨੇਤਾ ਸੁਜੀਤ ਬੋਸ ਦੇ ਨਾਲ ਤਾਪਸ ਰਾਏ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। ਕੁਝ ਦਿਨ ਪਹਿਲਾਂ ਹੀ ਰਾਸ਼ਨ ਘੁਟਾਲੇ 'ਚ ਛਾਪੇਮਾਰੀ ਦੌਰਾਨ ਈਡੀ ਦੇ ਅਧਿਕਾਰੀਆਂ 'ਤੇ ਹਮਲਾ ਹੋਇਆ ਸੀ।

Share:

ਹਾਈਲਾਈਟਸ

  • ਈਡੀ ਨੇ ਨਗਰ ਨਿਗਮ ਨੌਕਰੀ ਘੁਟਾਲੇ ਦੇ ਮਾਮਲੇ 'ਚ ਕੋਲਕਾਤਾ 'ਚ ਬੰਗਾਲ ਦੇ ਨੇਤਾਵਾਂ ਦੇ ਘਰ 'ਤੇ ਤੜਕਸਾਰ ਛਾਪੇਮਾਰੀ ਕੀਤੀ ਹੈ

ਇੱਕ ਵਾਰ ਫਿਰ ਈਡੀ ਨੇ ਵੱਡੀ ਕਾਰਵਾਈ ਕਰਦੇ ਹੋਏ ਫਿਰ ਤੋਂ ਪੱਛਮੀ ਬੰਗਾਲ ਵਿੱਚ ਛਾਪੇਮਾਰੀ ਕੀਤੀਹੈ। ਈਡੀ ਨੇ ਮਮਤਾ ਦੇ ਦੋ ਮੰਤਰੀਆਂ ਸੁਜੀਤ ਬੋਸ ਅਤੇ ਤਾਪਸ ਰਾਏ ਦੀਆਂ ਰਿਹਾਇਸ਼ਾਂ 'ਤੇ ਛਾਪੇਮਾਰੀ ਕੀਤੀ ਹੈ।ਦੱਸ ਦਈਏ ਕਿ ਈਡੀ ਦੀ ਛਾਪੇਮਾਰੀ ਅਜੇ ਵੀ ਜਾਰੀ ਹੈ।

 

ਹੁਣ ਇਸ ਮਾਮਲੇ ਵਿੱਚ ਕੀਤੀ ਛਾਪੇਮਾਰੀ

ਈਡੀ ਨੇ ਨਗਰ ਨਿਗਮ ਨੌਕਰੀ ਘੁਟਾਲੇ ਦੇ ਮਾਮਲੇ 'ਚ ਕੋਲਕਾਤਾ 'ਚ ਬੰਗਾਲ ਦੇ ਨੇਤਾਵਾਂ ਦੇ ਘਰ 'ਤੇ ਤੜਕਸਾਰ ਛਾਪੇਮਾਰੀ ਕੀਤੀ ਹੈ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਰਾਸ਼ਨ ਘੋਟਾਲੇ 'ਚ ਛਾਪੇਮਾਰੀ ਦੌਰਾਨ ਈਡੀ ਦੇ ਅਧਿਕਾਰੀਆਂ 'ਤੇ ਹਮਲਾ ਹੋਇਆ ਸੀ। ਈਡੀ ਦੇ ਅਧਿਕਾਰੀਆਂ ਤੇ ਹੋਏ ਇਸ ਹਮਲੇ 'ਚ ਕਈ ਅਧਿਕਾਰੀ ਜ਼ਖਮੀ ਹੋ ਗਏ ਸਨ ਅਤੇ ਗੱਡੀਆਂ ਦੇ ਸ਼ੀਸ਼ੇ ਵੀ ਟੁੱਟੇ ਸਨ। ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ ਮਮਤਾ ਸਰਕਾਰ ਤੋਂ ਰਿਪੋਰਟ ਮੰਗੀ ਸੀ।

ਈਡੀ ਦਾ ਦੋਸ਼

ਅਧਿਕਾਰੀਆਂ ਤੇ ਹੋਏ ਹਮਲੇ ਤੋਂ ਬਾਅਦ ਈਡੀ ਨੇ ਬੰਗਾਲ ਵਿੱਚ ਐਫਆਈਆਰ ਵੀ ਦਰਜ ਕੀਤੀ ਸੀ ਅਤੇ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ ਹਮਲਾਵਰ ਉਨ੍ਹਾਂ ਦੇ ਅਧਿਕਾਰੀਆਂ ਨੂੰ ਮਾਰਨ ਦਾ ਇਰਾਦਾ ਰੱਖਦੇ ਸਨ। ਆਪਣੀ ਚਾਰਜਸ਼ੀਟ ਵਿੱਚ ਈਡੀ ਨੇ ਕਿਹਾ ਕਿ ਹਮਲਾਵਰ ਡੰਡਿਆਂ, ਪੱਥਰਾਂ ਅਤੇ ਇੱਟਾਂ ਨਾਲ ਵੀ ਲੈਸ ਸਨ ਅਤੇ ਉਨ੍ਹਾਂ ਨੇ ਅਧਿਕਾਰੀਆਂ ਦਾ ਨਿੱਜੀ ਅਤੇ ਸਰਕਾਰੀ ਸਾਮਾਨ ਮੋਬਾਈਲ, ਲੈਪਟਾਪ ਅਤੇ ਨਕਦੀ ਆਦਿ ਖੋਹ ਲਿਆ ਸੀ।

ਇਹ ਵੀ ਪੜ੍ਹੋ

Tags :