ਪੀਐਮ ਮੋਦੀ ਖਿਲਾਫ ਗਲਤ ਟਿੱਪਣੀ ਕਰਨ ਵਾਲੇ ਤਿੰਨ ਮੰਤਰੀਆਂ 'ਤੇ ਡਿੱਗੀ ਗਾਜ਼

ਮਾਲਦੀਵ ਸਰਕਾਰ ਨੇ ਤਿੰਨ ਮੰਤਰੀ ਮੁਅੱਤਲ ਕਰ ਦਿੱਤੇ। ਪੀਐਮ ਦੇ ਦੌਰੇ ਨੂੰ ਲੈ ਕੇ ਤਸਵੀਰਾਂ ਦਿਖਾ ਕੇ ਸ਼ੋਸ਼ਲ ਮੀਡੀਆ ਉਪਰ ਅਪਮਾਨਜਨਕ ਟਿੱਪਣੀ ਕੀਤੀ ਗਈ ਸੀ। ਜਿਸਦਾ ਸਖਤ ਨੋਟਿਸ ਲਿਆ ਗਿਆ। 

Share:

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਲਦੀਵ ਦੌਰੇ ਮਗਰੋਂ ਵਿਰੋਧੀਆਂ ਵੱਲੋਂ ਕਈ ਪ੍ਰਕਾਰ ਦੀਆਂ ਟਿੱਪਣੀਆਂ ਕਰਕੇ ਅਹੁਦੇ ਦੀ ਮਰਿਆਦਾ ਦਾ ਧਿਆਨ ਵੀ ਨਹੀਂ ਰੱਖਿਆ ਜਾ ਰਿਹਾ। ਹੁਣ ਮਾਲਦੀਵ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿ਼ਲਾਫ਼ ਐਤਵਾਰ ਨੂੰ ਕੀਤੀ ਅਪਮਾਨਜਨਕ ਟਿੱਪਣੀ ਦੇ ਮਾਮਲੇ 'ਚ ਤਿੰਨ ਮੰਤਰੀਆਂ ਨੂੰ ਮੁਅੱਤਲ ਕਰ ਦਿੱਤਾ।  ਮਰੀਅਮ ਸ਼ਿਓਨਾ, ਮਾਲਸ਼ਾ ਅਤੇ ਹਸਨ ਜ਼ਿਹਾਨ ਨੂੰ ਮੁਅੱਤਲ ਕੀਤਾ ਗਿਆ। ਇੱਕ ਪੋਸਟ ਵਿੱਚ ਮਾਲਦੀਵ ਦੀ ਯੁਵਾ ਸ਼ਕਤੀਕਰਨ ਦੀ ਉਪ ਮੰਤਰੀ ਸ਼ਿਓਨਾ ਨੇ ਭਾਰਤੀ ਟਾਪੂ ਸਮੂਹ ਦੀ ਫੇਰੀ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਦਾ ਮਜ਼ਾਕ ਉਡਾਇਆ। ਹਾਲਾਂਕਿ ਬਾਅਦ ਵਿੱਚ ਇਸ ਪੋਸਟ ਨੂੰ ਹਟਾ ਦਿੱਤਾ ਗਿਆ। ਉਨ੍ਹਾਂ ਨੇ ਲਕਸ਼ਦੀਪ ਦੇ ਦੌਰੇ ਦੌਰਾਨ ਪੀਐਮ ਮੋਦੀ ਦੀਆਂ ਤਸਵੀਰਾਂ ਵੀ ਦਿਖਾਈਆਂ ਸਨ।

ਸਾਬਕਾ ਰਾਸ਼ਟਰਪਤੀ ਨੇ ਕੀਤੀ ਨਿੰਦਾ 

ਮਾਲਦੀਵ ਸਰਕਾਰ ਨੇ ਕਿਹਾ ਸੀ ਕਿ ਮੰਤਰੀ ਖਿਲਾਫ ਢੁਕਵੀਂ ਕਾਰਵਾਈ ਕੀਤੀ ਜਾਵੇਗੀ। ਇੱਕ ਬਿਆਨ ਵਿੱਚ ਮਾਲਦੀਵ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਵਿਦੇਸ਼ੀ ਨੇਤਾਵਾਂ ਅਤੇ ਉੱਚ ਦਰਜੇ ਦੇ ਵਿਅਕਤੀਆਂ ਵਿਰੁੱਧ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਅਪਮਾਨਜਨਕ ਟਿੱਪਣੀਆਂ ਤੋਂ ਜਾਣੂ ਸਨ। ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ ਨੇ ਅਪਮਾਨਜਨਕ ਟਿੱਪਣੀ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਭਾਰਤ ਮਾਲਦੀਵ ਦੀ ਸੁਰੱਖਿਆ ਅਤੇ ਖੁਸ਼ਹਾਲੀ ਵਿੱਚ ਸਹਾਇਕ ਹੈ। 

 

 

ਇਹ ਵੀ ਪੜ੍ਹੋ