One Nation One Election ਦਾ 'ਆਪ' ਨੇ ਕੀਤਾ ਵਿਰੋਧ,ਕਿਹਾ- ONOE ਰਾਸ਼ਟਰੀ ਏਜੰਡੇ ਲਈ ਖ਼ਤਰਾ

General Secretary Pankaj Gupta ਨੇ ਉੱਚ ਪੱਧਰੀ ਕਮੇਟੀ ਦੇ ਸਕੱਤਰ ਨਿਤੇਨ ਚੰਦਰਾ ਨੂੰ 13 ਪੰਨਿਆਂ ਦਾ ਸਿਫਾਰਿਸ਼ ਪੱਤਰ ਲਿਖਿਆ ਹੈ।

Share:

ਹਾਈਲਾਈਟਸ

  • ਉਨ੍ਹਾਂ ਕਿਹਾ ਕਿ ਵਨ ਨੇਸ਼ਨ, ਵਨ ਇਲੈਕਸ਼ਨ ਦਾ ਭਾਰਤੀ ਬਹੁ-ਪਾਰਟੀ ਸਿਸਟਮ 'ਤੇ ਮਾੜਾ ਅਸਰ ਪਵੇਗਾ।

One Nation One Election: ਆਮ ਆਦਮੀ ਪਾਰਟੀ ਦੇ ਵੱਲੋਂ ਵਨ ਨੇਸ਼ਨ ਵਨ ਇਲੈਕਸ਼ਨ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਇਸ ਮੁੱਦੇ ਨੂੰ ਲੈ ਕੇ ਉਨ੍ਹਾਂ ਨੇ ਆਪਣੀ ਸਿਫਾਰਸ਼ ਉੱਚ ਪੱਧਰੀ ਕਮੇਟੀ ਨੂੰ ਭੇਜ ਦਿੱਤੀ ਹੈ। ਪਾਰਟੀ ਦੇ ਜਨਰਲ ਸਕੱਤਰ (Secretary) ਪੰਕਜ ਗੁਪਤਾ ਨੇ ਉੱਚ ਪੱਧਰੀ ਕਮੇਟੀ ਦੇ ਸਕੱਤਰ ਨਿਤੇਨ ਚੰਦਰਾ ਨੂੰ 13 ਪੰਨਿਆਂ ਦਾ ਸਿਫਾਰਿਸ਼ ਪੱਤਰ ਲਿਖਿਆ ਹੈ। ਪਾਰਟੀ ਨੇ ਇੱਕ ਪੱਤਰ ਰਾਹੀਂ ਇੱਕ ਦੇਸ਼ ਇੱਕ ਚੋਣ ਦਾ ਵਿਰੋਧ ਕੀਤਾ ਹੈ ਅਤੇ ਕਿਹਾ ਕਿ ਇੱਕ ਸਾਥ ਚੋਣਾਂ ਸੰਸਦੀ ਲੋਕਤੰਤਰ ਦੇ ਵਿਚਾਰ ਨੂੰ ਨੁਕਸਾਨ ਪਹੁੰਚਾਏਗੀ।

ਬਹੁ-ਪਾਰਟੀ ਸਿਸਟਮ 'ਤੇ ਪਵੇਗਾ ਮਾੜਾ ਅਸਰ

ਉਨ੍ਹਾਂ ਕਿਹਾ ਕਿ ਵਨ ਨੇਸ਼ਨ, ਵਨ ਇਲੈਕਸ਼ਨ ਦਾ ਭਾਰਤੀ ਬਹੁ-ਪਾਰਟੀ ਸਿਸਟਮ 'ਤੇ ਮਾੜਾ ਅਸਰ ਪਵੇਗਾ। ਬਹੁਤ ਸਾਰੀਆਂ ਸਿਆਸੀ ਪਾਰਟੀਆਂ ਉਨ੍ਹਾਂ ਲੋਕਾਂ ਦੀ ਆਵਾਜ਼ ਦੀ ਨੁਮਾਇੰਦਗੀ ਕਰਨ ਲਈ ਉਭਰੀਆਂ ਹਨ। ਆਪ ਦਾ ਕਹਿਣਾ ਹੈ ਕਿ ONOE ਰਾਸ਼ਟਰੀ ਏਜੰਡੇ ਲਈ ਖ਼ਤਰਾ ਹੈ। ਪੱਤਰ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਵੋਟਰ ਵਿਧਾਨ ਸਭਾ ਚੋਣਾਂ ਵਿੱਚ ਇੱਕੋ ਪਾਰਟੀ ਨੂੰ ਵੋਟ ਦਿੰਦੇ ਹਨ। ਜਿਸ ਲਈ ਉਨ੍ਹਾਂ ਨੇ ਲੋਕ ਸਭਾ ਚੋਣਾਂ ਦੌਰਾਨ ਵੋਟ ਪਾਈ ਸੀ। ਇਸ ਨਾਲ ਕੌਮੀ ਪਾਰਟੀਆਂ ਨੂੰ ਫਾਇਦਾ ਮਿਲੇਗਾ। ਵੱਡੀਆਂ ਖੇਤਰੀ ਪਾਰਟੀਆਂ ਨੂੰ ਵੀ ਇਸ ਦਾ ਫਾਇਦਾ ਹੋਵੇਗਾ ਜਦਕਿ ਛੋਟੀਆਂ ਖੇਤਰੀ ਪਾਰਟੀਆਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ।

ਇਹ ਵੀ ਪੜ੍ਹੋ