ਸਿਰ ਵਿੱਚ ਦੋ ਦਿਨ ਫਸੀ ਰਹੀ ਗੋਲੀ ਫਿਰ ਵੀ ਜਿੰਦਾ ਰਹੀ ਮਹਿਲਾ, ਪੜ੍ਹੋ ਪੂਰਾ ਮਾਮਲਾ...

ਡਾਕਟਰਾਂ ਨੇ ਅਪਰੇਸ਼ਨ ਕਰਕੇ ਗੋਲੀ ਕੱਢ ਦਿੱਤੀ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਉਸਦੀ ਫੋਟੋ ਦੇਖ ਕੇ ਉਸ ਦੀ ਭੈਣ ਹਰਿਦੁਆਰ ਤੋਂ ਦੇਹਰਾਦੂਨ ਪਹੁੰਚੀ ਅਤੇ ਮਾਮਲਾ ਦਰਜ ਕਰਾਇਆ।

Share:

ਹਾਈਲਾਈਟਸ

  • ਸਿਟੀ ਸਕੈਨ ਕੀਤਾ ਗਿਆ ਤਾਂ ਡਾਕਟਰ ਵੀ ਹੈਰਾਨ ਰਹਿ ਗਏ

ਦੇਹਰਾਦੂਨ ਤੋਂ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਔਰਤ ਸੜਕ ਦੇ ਕਿਨਾਰੇ ਬੇਹੋਸ਼ੀ ਦੀ ਹਾਲਤ ਵਿੱਚ ਮਿਲੀ। ਉਸਨੂੰ ਜਦੋਂ ਹਸਪਤਾਲ ਪਹੁੰਚਾਇਆ ਗਿਆ ਤਾਂ ਪਤਾ ਲੱਗਾ ਕਿ ਉਸਦੇ ਸਿਰ ਵਿੱਚ ਗੋਲੀ ਲਗੀ ਹੋਈ ਸੀ। ਦੇਹਰਾਦੂਨ ਥਾਨੋ ਮਾਰਗ 'ਤੇ ਬਦਾਸੀ ਪੁਲ ਦੇ ਹੇਠਾਂ ਸੋਨੀਪਤ ਦੀ ਰਹਿਣ ਵਾਲੀ ਇਕ ਔਰਤ ਪੁਲਿਸ ਨੂੰ ਬੇਹੋਸ਼ੀ ਦੀ ਹਾਲਤ 'ਚ ਮਿਲੀ ਸੀ। ਜਦੋਂ ਪੁਲਿਸ ਨੇ ਉਸ ਦਾ ਇਲਾਜ ਕਰਵਾਇਆ ਤਾਂ ਦੋ ਦਿਨਾਂ ਬਾਅਦ ਸਿਟੀ ਸਕੈਨ ਤੋਂ ਪਤਾ ਲੱਗਾ ਕਿ ਉਸ ਦੇ ਸਿਰ ਵਿੱਚ ਗੋਲੀ ਲੱਗੀ ਸੀ।

ਇਸ ਤੋਂ ਬਾਦ ਡਾਕਟਰਾਂ ਨੇ ਅਪਰੇਸ਼ਨ ਕਰਕੇ ਗੋਲੀ ਕੱਢ ਦਿੱਤੀ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਉਸਦੀ ਫੋਟੋ ਦੇਖ ਕੇ ਉਸ ਦੀ ਭੈਣ ਹਰਿਦੁਆਰ ਤੋਂ ਦੇਹਰਾਦੂਨ ਪਹੁੰਚੀ ਅਤੇ ਮਾਮਲਾ ਦਰਜ ਕਰਾਇਆ। 

ਪੁਲਿਸ ਕੰਟਰੋਲ ਰੂਮ ਤੇ ਮਿਲੀ ਸੂਚਨਾ

ਐਸਐਸਪੀ ਅਜੈ ਸਿੰਘ ਨੇ ਦੱਸਿਆ ਕਿ ਪੁਲਿਸ ਕੰਟਰੋਲ ਰੂਮ ਵਿੱਚ ਸੂਚਨਾ ਮਿਲੀ ਸੀ ਕਿ ਬਦਾਸੀ ਪੁਲ ਹੇਠਾਂ ਇੱਕ ਔਰਤ ਜ਼ਖ਼ਮੀ ਹਾਲਤ ਵਿੱਚ ਪਈ ਹੈ। ਜਦੋਂ ਰਾਏਪੁਰ ਪੁਲਿਸ ਉਥੇ ਪਹੁੰਚੀ ਤਾਂ ਦੇਖਿਆ ਕਿ ਔਰਤ ਦੇ ਸਿਰ 'ਤੇ ਸੱਟ ਦੇ ਨਿਸ਼ਾਨ ਸਨ। ਪੁਲਿਸ ਨੇ ਉਸ ਨੂੰ ਦੂਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਜਦੋਂ ਔਰਤ ਨੂੰ ਹੋਸ਼ ਨਹੀਂ ਆਇਆ ਤਾਂ ਡਾਕਟਰਾਂ ਨੇ ਅਗਲੇ ਦਿਨ ਉਸ ਦਾ ਸੀਟੀ ਸਕੈਨ ਕਰਵਾਇਆ।

ਡਾਕਟਰਾਂ ਨੇ ਪੁਲਿਸ ਨੂੰ ਦੱਸਿਆ ਕਿ ਔਰਤ ਦੇ ਸਿਰ 'ਚ ਕੁਝ ਫਸਿਆ ਹੋਇਆ ਸੀ। ਇਸ ਤੋਂ ਬਾਅਦ ਜਦੋਂ ਸਿਟੀ ਸਕੈਨ ਕੀਤਾ ਗਿਆ ਤਾਂ ਡਾਕਟਰ ਵੀ ਹੈਰਾਨ ਰਹਿ ਗਏ। ਸਿਰ ਵਿੱਚ ਗੋਲੀ ਲੱਗੀ ਹੋਈ ਸੀ। ਔਰਤ ਫਿਲਹਾਲ ਬੇਹੋਸ਼ੀ ਦੀ ਹਾਲਤ 'ਚ ਹੈ। ਔਰਤ ਦੀ ਪਛਾਣ ਤਾਨੀਆ ਪੁੱਤਰੀ ਹੇਮਰਾਜ ਚੌਹਾਨ ਵਜੋਂ ਕੀਤੀ ਹੈ। 

ਮਾਪਿਆਂ ਨਾਲ ਨਹੀਂ ਸੀ ਸੰਪਰਕ ਵਿੱਚ

ਉਸਦੀ ਭੈਣ ਕਾਵਿਆ ਨੇ ਪੁਲਿਸ ਨੂੰ ਦੱਸਿਆ ਕਿ ਤਾਨੀਆ ਦਾ ਵਿਆਹ 2020 ਵਿੱਚ ਹਰਿਆਣਾ ਦੇ ਸੋਨੀਪਤ ਦੇ ਰਹਿਣ ਵਾਲੇ ਸ਼ੁਭਮ ਨਾਲ ਹੋਇਆ ਸੀ। ਉਦੋਂ ਤੋਂ ਉਸ ਦਾ ਆਪਣੇ ਮਾਪਿਆਂ ਨਾਲ ਬਹੁਤ ਘੱਟ ਸੰਪਰਕ ਸੀ। ਵਿਆਹ ਤੋਂ ਬਾਅਦ ਉਹ ਆਪਣੇ ਪਤੀ ਅਤੇ ਸਹੁਰੇ ਨਾਲ ਘੱਟ ਹੀ ਜਵਾਲਾਪੁਰ ਆਉਂਦੀ ਸੀ। ਕਾਵਿਆ ਨੇ ਦੋ ਮਹੀਨੇ ਪਹਿਲਾਂ ਹੀ ਤਾਨੀਆ ਨਾਲ ਗੱਲ ਕੀਤੀ ਸੀ। ਤਾਨੀਆ ਦਾ ਸਹੁਰੇ ਘਰ ਜਾਇਦਾਦ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ। ਉਸ ਦਾ ਸਹੁਰਾ ਵੀ ਸਤੰਬਰ 2023 ਤੋਂ ਲਾਪਤਾ ਹੈ। 

ਇਹ ਵੀ ਪੜ੍ਹੋ