ਦੀਵਾਲੀ ਦੀ ਮੱਚੀ ਧੂਮ, ਭਗਵਾਨ ਰਾਮ ਦੀ ਜਨਮ ਸਥਲੀ ਅਯੋਧਿਆ ਵਿੱਚ ਰਿਕਾਰਡ 22 ਲੱਖ ਦੀਪ ਬਾਲੇ

ਸ਼ਨੀਵਾਰ ਨੂੰ ਅਯੋਧਿਆ ਵਿੱਚ ਦੀਪ ਉਤਸਵ ਮਨਾਇਆ ਗਿਆ। ਇਸ ਦੇ ਤਹਿਤ ਸਰਯੂ ਨਦੀ ਦੇ ਕਿਨਾਰੇ 51 ਘਾਟਾਂ 'ਤੇ 22 ਲੱਖ ਦੀਪ ਜਲਾਏ ਗਏ। 22 ਲੱਖ 23 ਹਜ਼ਾਰ ਦੀਪ ਜਲਾਉਣ ਦਾ ਗਿਨੀਜ਼ ਵਰਲਡ ਰਿਕਾਰਡ ਬਣਾਇਆ ਗਿਆ।

Share:

ਦੇਸ਼ ਭਰ ਵਿੱਚ ਦੀਵਾਲੀ ਦਾ ਤਿਉਹਾਰ 12 ਨਵੰਬਰ ਨੂੰ ਮਨਾਇਆ ਜਾਵੇਗਾ। ਖੁਸ਼ਿਆਂ ਦੇ ਤਿਉਹਾਰ ਦੀਵਾਲੀ ਨੂੰ ਲੈ ਕੇ ਲੋਕਾਂ ਵਿੱਚ ਖਾਸਾ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਸ਼ਨੀਵਾਰ ਨੂੰ ਵੀ ਲੋਕਾਂ ਨੇ ਦੀਵੇ ਜਲਾ ਕੇ ਖੁਸ਼ੀਆਂ ਮਨਾਇਆ। ਭਗਵਾਨ ਰਾਮ ਦੀ ਜਨਮ ਸਥਲੀ ਅਯੋਧਿਆ ਵਿੱਚ ਵੀ ਇਹ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਸ਼ਨੀਵਾਰ ਨੂੰ ਅਯੋਧਿਆ ਵਿੱਚ ਦੀਪ ਉਤਸਵ ਮਨਾਇਆ ਗਿਆ। ਇਸ ਦੇ ਤਹਿਤ ਸਰਯੂ ਨਦੀ ਦੇ ਕਿਨਾਰੇ 51 ਘਾਟਾਂ 'ਤੇ 22 ਲੱਖ ਦੀਪ ਜਲਾਏ ਗਏ। 22 ਲੱਖ 23 ਹਜ਼ਾਰ ਦੀਪ ਜਲਾਉਣ ਦਾ ਗਿਨੀਜ਼ ਵਰਲਡ ਰਿਕਾਰਡ ਬਣਾਇਆ ਗਿਆ। ਹੋਲੋਗ੍ਰਾਫਿਕ ਲਾਈਟ ਰਾਹੀਂ ਭਗਵਾਨ ਰਾਮ ਦੀ ਕਥਾ ਸੁਣਾਈ ਗਈ। ਨਾਲ ਹੀ ਲੇਜ਼ਰ ਸ਼ੋ ਤੋਂ ਬਾਅਦ 23 ਮਿੰਟ ਆਤਿਸ਼ਬਾਜ਼ੀ ਕੀਤੀ ਗਈ। 84 ਲੱਖ ਰੂਪਏ ਦੇ ਗ੍ਰੀਨ ਪਟਾਖੇ ਵੀ ਜਲਾਏ ਗਏ।

22 ਲੱਖ ਦੀਵੇ ਬਾਲਣ ਵਿੱਚ ਲਗਿਆ 1.5 ਲੱਖ ਲੀਟਰ ਸਰੋਂ ਦਾ ਤੇਲ 

22 ਲੱਖ ਦੀਵੇ ਜਲਾਉਣ ਲਈ 1 ਲੱਖ 5 ਹਜ਼ਾਰ ਲੀਟਰ ਸਰੋਂ ਦਾ ਤੇਲ ਵਰਤਿਆ ਗਿਆ। ਦੀਪਾਂ ਦੀ ਗਨਤੀ ਲਈ 2 ਡਰੋਨ ਦਾ ਇਸਤੇਮਾਲ ਕੀਤਾ ਗਿਆ। 2022 ਵਿੱਚ ਸਰਯੂ ਤੱਟ 'ਤੇ 15 ਲੱਖ 76 ਹਜ਼ਾਰ ਦੀਵੇ ਜਲਾਉਣ ਦਾ ਕੀਰਤਿਮਾਨ ਗਿਨੀਜ਼ ਵਰਡ ਰਿਕਾਰਡ ਵਿਚ ਦਰਜ ਹੈ।

22 ਜਨਵਰੀ ਲਈ ਰਹੋ ਤਿਆਰ: ਯੋਗੀ ਆਦਿਤਿਆਨਾਥ

ਇਸ ਮੌਕੇ ਤੇ ਸੀਐਮ ਯੋਗੀ ਆਦਿਤਿਆਨਾਥ ਨੇ ਕਿਹਾ ਕਿ ਭਗਵਾਨ ਸ਼੍ਰੀ ਰਾਮ 500 ਸਾਲ ਬਾਅਦ ਉਨ੍ਹਾਂ ਦੇ ਮੰਦਰ ਵਿੱਚ ਸਥਾਪਿਤ ਹੋਣ ਜਾ ਰਹੇ ਹਨ। ਸਾਡੀ ਪੀੜ੍ਹੀ ਨੂੰ ਇਹ ਮੌਕਾ ਮਿਲਿਆ ਹੈ। 22 ਜਨਵਰੀ 2024 ਇੱਕ ਇਤਿਹਾਸਕ ਦਿਨ ਹੋਣ ਜਾ ਰਿਹਾ ਹੈ। ਇਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਨਦਾਰ ਰਾਮ ਮੰਦਰ ਦਾ ਉਦਘਾਟਨ ਕਰਨ ਆ ਰਹੇ ਹਨ। ਸਾਨੂੰ ਇਸ ਦਿਨ ਨੂੰ ਰੌਸ਼ਨੀਆਂ ਦੇ ਤਿਉਹਾਰ ਵਾਂਗ ਸ਼ਾਨਦਾਰ ਬਣਾਉਣਾ ਹੈ। ਅਯੋਧਿਆ ਵਾਸੀਆਂ ਨੂੰ ਸ਼ਰਧਾਲੂਆਂ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। 

ਰਾਮ ਮੰਦਰ ਦਾ ਚੱਲ ਰਿਹਾ ਨਿਰਮਾਣ 

ਭਗਵਾਨ ਸ਼੍ਰੀ ਰਾਮ ਦੀ ਤਾਜਪੋਸ਼ੀ ਦੇ ਆਯੋਜਨ ਤੋਂ ਬਾਅਦ ਸੀਐਮ ਯੋਗੀ ਆਦਿਤਿਆਨਾਥ ਨੇ ਕਿਹਾ ਕਿ ਅੱਜ ਰਾਮ ਮੰਦਰ ਦੇ ਨਿਰਮਾਣ ਦਾ ਦਿਨ ਆ ਗਿਆ ਹੈ। ਇਹ ਉਸਾਰੀ ਯੋਜਨਾ ਮੁਕੰਮਲ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਦੀਪ ਉਤਸਵ ਦੇ ਮੌਕੇ 'ਤੇ ਰਾਜ ਅਤੇ ਅਯੁੱਧਿਆ ਦੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਭਗਵਾਨ ਰਾਮ ਦੀ ਤਾਜਪੋਸ਼ੀ ਸਮਾਗਮ ਕਰਵਾਇਆ ਗਿਆ। ਪ੍ਰਧਾਨ ਮੰਤਰੀ ਦਾ ਸੰਕਲਪ ਸਾਕਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਮਕਾਜ ਕਰਨ ਨਾਲ ਜੀਵਨ ਧੰਨ ਹੋ ਰਿਹਾ ਹੈ। ਅਯੋਧਿਆ ਤੋਂ ਵੱਧ ਸਾਨੂੰ ਕੋਈ ਪਿਆਰਾ ਨਹੀਂ ਹੈ।

ਇਹ ਵੀ ਪੜ੍ਹੋ