Ambala Accident: ਸ਼ਰੀਰ ਤੋਂ ਵੱਖ ਹੋਇਆ ਪੈਰ, ਅੱਖਾਂ ਨਿਕਲ ਗਈਆਂ ਬਾਹਰ, ਅੰਬਾਲਾ 'ਚ ਦੁੱਧ ਵੇਚਣ ਵਾਲੇ ਦੀ ਦਰਦਨਾਕ ਮੌਤ 

Ambala Accident: ਹਰਿਆਣਾ ਦੇ ਅੰਬਾਲਾ ਵਿੱਚ ਇੱਕ ਮਰਸਡੀਜ਼ ਕਾਰ ਨੇ ਦੁੱਧ ਵੇਚਣ ਵਾਲੇ ਵਿਅਕਤੀ ਨੂੰ ਘਸੀਟ ਕੇ ਮਾਰ ਦਿੱਤਾ। ਦਰਅਸਲ ਇਹ ਘਟਨਾ ਮਹੇਸ਼ ਨਗਰ ਥਾਣਾ ਖੇਤਰ ਦੇ ਅੰਬਾਲਾ ਕੈਂਟ-ਜਗਾਧਰੀ ਰੋਡ 'ਤੇ ਵਾਪਰੀ। ਐਕਸੀਡੈਂਟ ਏਨਾ ਭਿਆਨਕ ਸੀ ਕਿ ਮ੍ਰਿਤਕ ਦੀਆਂ ਅੱਖਾਂ ਹੀ ਬਾਹਰ ਨਿਕਲ ਗਈਆਂ।

Share:

Ambala Accident: ਹਰਿਆਣਾ ਦੇ ਅੰਬਾਲਾ ਤੋਂ ਇੱਕ ਦਰਦਨਾਕ ਐਕਸੀਡੈਂਟ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੂਸਾਰ ਇੱਥੇ ਇੱਕ ਤੇਜ਼ ਰਫਤਾਰ ਮਰਸਜੀਡ ਨੇ ਦੁੱਧ ਵੇਚਣ ਵਾਲੇ ਵਿਅਕਤੀ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਸ਼ਰੀਰ ਨਾਲੋਂ ਉਸਦਾ ਪੈਰ ਵੱਖ ਹੋ ਗਿਆ ਤੇ ਉਸਦੀਆਂ ਅੱਖਾਂ ਵੀ ਬਾਹਰ ਨਿਕਲ ਗਈਆਂ। ਹਾਦਸਾ ਏਨਾ ਦਰਦਨਾਕ ਸੀ ਕਿ ਦੋਧੀ ਦੀ ਮੌਕੇ ਤੇ ਹੀ ਮੌਤ ਹੋ ਗਈ। ਦਰਅਸਲ, ਇਹ ਐਕਸੀਡੈਂਟ ਬੀਤੀ ਦੇਰ ਰਾਤ ਅੰਬਾਲਾ ਕੈਂਟ-ਜਗਾਧਰੀ ਰੋਡ ਦੇ ਮਹੇਸ਼ ਨਗਰ ਵਿੱਚ ਵਾਪਰਿਆ। 

ਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਮਰਸਡੀਜ਼ ਕਾਰ ਦਾ ਡਰਾਈੲਰ ਕਰੀਬ 150 ਕਿਲੋਮੀਟਰ ਦੀ ਰਫਤਾਰ ਤੇ ਜਾ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਹਾਦਸੇ ਤੋਂ ਬਾਅਦ ਡਰਾਈਵਰ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਮ੍ਰਿਤਕ ਦੀ ਪਛਾਣ ਗੁਰਮੇਜ ਸਿੰਘ ਵਾਸੀ ਪਿਲਖਨੀ ਵਜੋਂ ਹੋਈ ਹੈ। ਜਿਸ ਦੀ ਉਮਰ 50 ਸਾਲ ਦੱਸੀ ਜਾ ਰਹੀ ਹੈ।

ਜਾਣੋ ਪੂਰਾ ਮਾਮਲਾ?

ਪਿੰਡ ਪਿਲਖਣੀ ਦਾ ਗੁਰਮੇਜ ਸਿੰਘ ਆਪਣੇ ਚਾਚੇ ਨਾਲ ਐਤਵਾਰ ਰਾਤ 10.15 ਵਜੇ ਦੁੱਧ ਵੇਚਣ ਤੋਂ ਬਾਅਦ ਘਰ ਵਾਪਸ ਜਾ ਰਹੇ ਸਨ। ਰਾਮਪੁਰ ਮੋੜ ਵੱਲ ਤੇਜ਼ ਰਫ਼ਤਾਰ ਮਰਸਡੀਜ਼ ਕਾਰ ਨੇ ਗੁਰਮੇਜ ਸਿੰਘ ਦੀ ਮੋਟਰਸਾਈਕਲ ਨੂੰ ਸਿੱਧੀ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ। 

ਇਹ ਵੀ ਪੜ੍ਹੋ