ਕਰਨਾਟਕਾ ਵਿੱਚ ਦਰਦਨਾਕ ਘਟਨਾ, ਔਰਤ ਸਮੇਤ ਚਾਰ ਲੋਕਾਂ ਦੀ ਚਾਕੂ ਮਾਰ ਕੇ ਹੱਤਿਆ

ਪੁਲਿਸ ਮੁਤਾਬਕ ਮਰਨ ਵਾਲਿਆਂ ਵਿੱਚ ਹਸੀਨਾ ਅਤੇ ਉਸਦੇ ਤਿੰਨ ਬੇਟੇ ਅਫਗਾਨ, ਏਨਾਜ਼ ਅਤੇ 12 ਸਾਲਾ ਆਸਿਮ ਸ਼ਾਮਲ ਹਨ।

Share:

ਕਰਨਾਟਕ ਦੇ ਉਡੁਪੀ ਸ਼ਹਿਰ ਵਿੱਚ ਇੱਕ ਔਰਤ ਸਮੇਤ ਚਾਰ ਲੋਕਾਂ ਦੀ ਚਾਕੂ ਮਾਰ ਕੇ ਬੇਰਹਿਮੀ ਦੇ ਨਾਲ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਤ੍ਰਿਪਤੀ ਨਗਰ ਦੀ ਹੈ। ਹਸੀਨਾ ਦੀ ਸੱਸ ਨੂੰ ਵੀ ਚਾਕੂ ਨਾਲ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਨੇ ਫੋਰੈਂਸਿਕ ਟੀਮ ਨੂੰ ਵੀ ਮੌਕੇ 'ਤੇ ਬੁਲਾਇਆ ਅਤੇ ਮਾਮਲੇ ਦੀ ਜਾਂਚ ਕੀਤੀ।

ਘਰ ਦੇ ਬਾਹਰ ਖੇਡ ਰਿਹਾ ਸੀ ਬੱਚਾ

ਪੁਲਿਸ ਦਾ ਕਹਿਣਾ ਹੈ ਕਿ ਕਾਤਲਾਂ ਦੀ ਗਿਣਤੀ ਤਿੰਨ ਤੋਂ ਵੱਧ ਹੋ ਸਕਦੀ ਹੈ। ਜਦੋਂ ਵਾਰਦਾਤ ਨੂੰ ਅੰਜਾਮ ਦਿੱਤਾ ਕੀਤਾ ਜਾ ਰਿਹਾ ਸੀ ਤਾਂ ਇੱਕ ਬੱਚਾ ਘਰ ਦੇ ਬਾਹਰ ਖੇਡ ਰਿਹਾ ਸੀ। ਜਿਵੇਂ ਹੀ 12 ਸਾਲਾ ਬੱਚਾ ਘਰ ਅੰਦਰ ਵੜਿਆ ਤਾਂ ਚੀਕ ਪਿਆ। ਕਾਤਲ ਨੇ ਬੱਚੇ ਦਾ ਵੀ ਕਤਲ ਕਰ ਦਿੱਤਾ।

ਦੁਸ਼ਮਣੀ ਕੱਢਣ ਲਈ ਕਤਲ ਕਰਨ ਦਾ ਸ਼ੱਕ

ਉਡੁਪੀ ਦੇ ਐੱਸਪੀ ਡਾਕਟਰ ਅਰੁਣ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਫੜ ਲਿਆ ਜਾਵੇਗਾ। ਐੱਸਪੀ ਦਾ ਕਹਿਣਾ ਹੈ ਕਿ ਪਹਿਲੀ ਨਜ਼ਰੇ ਅਜਿਹਾ ਲੱਗ ਰਿਹਾ ਹੈ ਕਿ ਦੁਸ਼ਮਣੀ ਕੱਢਣ ਦੇ ਲਈ ਇਹ ਕਤਲ ਕੀਤੇ ਗਏ ਹਨ। ਕਿਉਂਕਿ ਘਰ ਵਿੱਚੋਂ ਕੋਈ ਕੀਮਤੀ ਸਮਾਨ ਗਾਇਬ ਨਹੀਂ ਹੋਇਆ ਹੈ। ਇਸ ਲਈ ਸ਼ੱਕ ਹੈ ਕਿ ਇਸ ਕਤਲ ਪਿੱਛੇ ਕੋਈ ਹੋਰ ਕਾਰਨ ਸੀ।

ਇਹ ਵੀ ਪੜ੍ਹੋ