ਭਾਰਤ 'ਚ ਮਿਲਿਆ ਕਰੋਨਾ ਦਾ ਨਵਾਂ ਵੈਰੀਐਂਟ, ਚੌਕਸੀ ਵਧਾਈ 

ਮੁੜ ਤੋਂ ਕਰੋਨਾ ਦੀ ਦਸਤਕ ਨਾਲ ਕਈ ਦੇਸ਼ਾਂ 'ਚ ਅਡਵਾਇਜ਼ਰੀ ਜਾਰੀ ਕੀਤੀ ਗਈ ਹੈ। ਹਵਾਈ ਅੱਡਿਆਂ ਉਪਰ ਮਾਸਕ ਜ਼ਰੂਰੀ ਕੀਤਾ ਗਿਆ ਹੈ। 

Share:

ਸਮੇਂ-ਸਮੇਂ 'ਤੇ ਸਾਹਮਣੇ ਆਏ ਵਾਇਰਸ ਦੇ ਨਵੇਂ ਰੂਪਾਂ ਨੇ ਲੋਕਾਂ ਨੂੰ ਬਹੁਤ ਚਿੰਤਤ ਕੀਤਾ ਹੈ। ਹਰ ਕੋਈ ਜਾਣਦਾ ਹੈ ਕਿ ਇਹ ਮਹਾਂਮਾਰੀ ਚੀਨ ਤੋਂ ਸ਼ੁਰੂ ਹੋਈ ਸੀ। ਇਸ ਨਾਲ ਹੀ ਹੁਣ ਕਰੋਨਾ ਦਾ ਇੱਕ ਨਵਾਂ ਸਬਵੈਰੀਐਂਟ, ਜੇਐਨ 1 (JN.1) ਮਾਮਲੇ ਸਾਹਮਣੇ ਆਏ ਹਨ। ਇਸ ਨਵੇਂ ਉਪ-ਵਰਗ ਦੀ ਪਛਾਣ ਪਹਿਲੀ ਵਾਰ ਲਕਸਮਬਰਗ ਵਿੱਚ ਕੀਤੀ ਗਈ ਸੀ। ਇਸਤੋਂ ਬਾਅਦ ਯੂਕੇ, ਆਈਸਲੈਂਡ, ਫਰਾਂਸ ਤੇ ਅਮਰੀਕਾ ਵਿੱਚ ਵੀ ਕੁਝ ਮਾਮਲੇ ਸਾਹਮਣੇ ਆਏ ਹਨ। ਭਾਰਤ ਚ ਵੀ ਇਹ ਵੈਰੀਐਂਟ ਮਿਲਿਆ। 

ਕੇਰਲ 'ਚ ਹੋਈ ਸ਼ੁਰੂਆਤ 

ਇੰਨਾ ਹੀ ਨਹੀਂ ਹੁਣ ਭਾਰਤ 'ਚ ਵੀ ਕਰੋਨਾ ਦੇ ਇਸ ਸਬਵੈਰੀਐਂਟ ਦਾ ਮਾਮਲਾ ਸਾਹਮਣੇ ਆਇਆ ਹੈ। ਕੇਰਲ 'ਚ ਇਹ ਨਵਾਂ ਸਬਵੇਰੀਐਂਟ ਜੇਐੱਨ 1 ਦੀ ਪੁਸ਼ਟੀ ਕੀਤੀ ਗਈ ਹੈ। ਇਹ ਮਾਮਲਾ ਸਾਹਮਣੇ ਆਉਂਦੇ ਹੀ ਮਹਾਮਾਰੀ ਨੂੰ ਲੈ ਕੇ ਸਾਰਿਆਂ ਦੀ ਚਿੰਤਾ ਇਕ ਵਾਰ ਫਿਰ ਵਧ ਗਈ ਹੈ। ਭਾਰਤ ਵਿੱਚ ਕਰੋਨਾ ਦਾ ਪਹਿਲਾ ਮਾਮਲਾ ਕੇਰਲ ਵਿੱਚ ਹੀ ਸਾਹਮਣੇ ਆਇਆ ਸੀ। ਫਿਰ ਚੀਨ ਦੀ ਵੁਹਾਨ ਯੂਨੀਵਰਸਿਟੀ ਤੋਂ ਪਰਤ ਰਹੇ ਵਿਦਿਆਰਥੀਆਂ ਵਿੱਚ ਇੱਕ ਖਤਰਨਾਕ ਵਾਇਰਸ ਪਾਇਆ ਗਿਆ। ਇਸ ਤੋਂ ਬਾਅਦ ਦੇਸ਼ ਭਰ ਵਿੱਚ ਇਹ ਮਹਾਮਾਰੀ ਫੈਲ ਗਈ ਤੇ ਹਜ਼ਾਰਾਂ ਲੋਕਾਂ ਦੀ ਜਾਨ ਚਲੀ ਗਈ ਸੀ। 

ਇਹ ਵੀ ਪੜ੍ਹੋ