ਸੰਸਦ 'ਤੇ ਹਮਲੇ ਦੀ ਬਰਸੀ ਮੌਕੇ ਨਵਾਂ ਕਾਰਨਾਮਾ, ਸਵਾਲਾਂ 'ਚ ਘਿਰੀ ਸੁਰੱਖਿਆ 

ਚੱਲਦੇ ਸ਼ੈਸ਼ਨ ਦੌਰਾਨ 2 ਨੌਜਵਾਨ ਸਦਨ 'ਚ ਛਾਲ ਮਾਰ ਕੇ ਅਗਲੀਆਂ ਸੀਟਾਂ ਉਪਰ ਆਏ। ਸਦਨ ਅੰਦਰ ਸਪਰੇਅ ਛਿੜਕ ਦਿੱਤੀ। ਨਾਅਰੇਬਾਜ਼ੀ ਕੀਤੀ ਗਈ। ਵਿਰੋਧੀ ਧਿਰ ਨੇ ਸੱਤਾ ਧਿਰ ਨੂੰ ਘੇਰਿਆ। 

Share:

ਸੰਸਦ ਦੇ ਚੱਲ ਰਹੇ ਸਰਦ ਰੁੱਤ ਸੈਸ਼ਨ ਦੀ ਕਾਰਵਾਈ ਦੌਰਾਨ ਦੋ ਨੌਜਵਾਨਾਂ ਨੇ ਅਚਾਨਕ ਛਾਲ ਮਾਰ ਦਿੱਤੀ। ਇਸ ਕਾਰਨ ਸਦਨ ਵਿੱਚ ਹਫੜਾ-ਦਫੜੀ ਮੱਚ ਗਈ। ਹਾਲਾਂਕਿ ਸੁਰੱਖਿਆ ਕਰਮੀਆਂ ਨੇ ਦੋਵਾਂ ਨੌਜਵਾਨਾਂ ਨੂੰ ਫੜ  ਲਿਆ। ਦੋਵੇਂ ਨੌਜਵਾਨ ਵਿਜ਼ਿਟ ਗੈਲਰੀ ਤੋਂ ਛਾਲ ਮਾਰ ਕੇ ਸੰਸਦ ਮੈਂਬਰਾਂ ਦੀਆਂ ਸੀਟਾਂ 'ਤੇ ਪਹੁੰਚ ਗਏ। ਇਸ ਦੌਰਾਨ ਇੱਕ ਨੌਜਵਾਨ ਨੇ ਆਪਣੀ ਜੁੱਤੀ ਵਿੱਚੋਂ ਸਪਰੇਅ ਕੱਢ ਕੇ ਨਾਅਰੇਬਾਜ਼ੀ ਕਰਦੇ ਹੋਏ ਸਪਰੇਅ ਦਾ ਛਿੜਕਾਅ ਸ਼ੁਰੂ ਕਰ ਦਿੱਤਾ, ਜਿਸ ਕਾਰਨ ਸਦਨ ਵਿੱਚ ਧੂੰਆਂ ਫੈਲ ਗਿਆ। ਸਿਫ਼ਰ ਕਾਲ ਦੌਰਾਨ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਦੱਸ ਦੇਈਏ ਕਿ ਅੱਜ ਸੰਸਦ 'ਤੇ ਹਮਲੇ ਦੀ ਬਰਸੀ ਵੀ ਹੈ। ਇਸ ਦੌਰਾਨ ਪੀਐਮ ਮੋਦੀ ਅਤੇ ਹੋਰ ਨੇਤਾਵਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।



ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਦੋ ਨੌਜਵਾਨਾਂ ਨੇ ਗੈਲਰੀ ਤੋਂ ਛਾਲ ਮਾਰ ਦਿੱਤੀ ਅਤੇ ਉਨ੍ਹਾਂ ਵੱਲੋਂ ਕੋਈ ਚੀਜ਼ ਸੁੱਟੀ ਗਈ, ਜਿਸ ਕਾਰਨ ਗੈਸ ਨਿਕਲ ਰਹੀ ਸੀ। ਉਹਨਾਂ ਨੂੰ ਸੰਸਦ ਮੈਂਬਰਾਂ ਨੇ ਫੜ ਲਿਆ। ਇਸਤੋਂ ਬਾਅਦ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਨੂੰ ਬਾਹਰ ਕੱਢਿਆ। ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਇਹ ਯਕੀਨੀ ਤੌਰ 'ਤੇ ਸੁਰੱਖਿਆ ਦੀ ਉਲੰਘਣਾ ਹੈ ਕਿਉਂਕਿ ਅੱਜ 2001 (ਸੰਸਦ ਹਮਲੇ) ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲਿਆਂ ਦੀ ਬਰਸੀ ਮਨਾਈ ਜਾ ਰਹੀ ਸੀ।



ਸਮਾਜਵਾਦੀ ਪਾਰਟੀ (ਸਪਾ) ਦੇ ਸੰਸਦ ਮੈਂਬਰ ਡਿੰਪਲ ਯਾਦਵ ਨੇ ਕਿਹਾ ਕਿ ਜੋ ਵੀ ਲੋਕ ਇੱਥੇ ਆਉਂਦੇ ਹਨ, ਚਾਹੇ ਉਹ ਮਹਿਮਾਨ ਹੋਵੇ ਜਾਂ ਪੱਤਰਕਾਰ, ਉਹ ਟੈਗ ਨਹੀਂ ਰੱਖਦੇ। ਇਸ ਲਈ ਮੈਂ ਸਮਝਦਾ ਹਾਂ ਕਿ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਲੱਗਦਾ ਹੈ ਕਿ ਇਹ ਪੂਰੀ ਤਰ੍ਹਾਂ ਸੁਰੱਖਿਆ ਦੀ ਕਮੀ ਹੈ। ਲੋਕ ਸਭਾ ਦੇ ਅੰਦਰ ਕੁੱਝ ਵੀ ਹੋ ਸਕਦਾ ਸੀ।

ਇਹ ਵੀ ਪੜ੍ਹੋ