Punjab: ਐਲਵਿਸ਼ ਯਾਦਵ ਦੇ ਗਾਣੇ 'ਚ ਇਸਤੇਮਾਲ ਹੋਏ 7 ਸੱਪ ਪੰਜਾਬ ਤੋਂ ਬਰਾਮਦ, ਤਸਕਰ ਗ੍ਰਿਫਤਾਰ 

ਪੰਜਾਬ ਪੁਲਿਸ ਨੇ ਰੇਵ ਪਾਰਟੀ 'ਚ ਸੱਪ ਲਿਆਉਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਸੱਤ ਸੱਪ ਬਰਾਮਦ ਹੋਏ ਹਨ। ਇਨ੍ਹਾਂ ਸੱਪਾਂ ਦੀ ਵਰਤੋਂ ਯੂਟਿਊਬਰ ਐਲਵਿਸ਼ ਯਾਦਵ ਦੇ ਗੀਤ ਵਿੱਚ ਕੀਤੀ ਗਈ ਸੀ। ਪੰਜਾਬ ਪੁਲਿਸ ਨੇ ਇੱਕ ਗਾਇਕ ਖਿਲਾਫ ਵੀ ਮਾਮਲਾ ਦਰਜ ਕੀਤਾ ਹੈ।

Share:

ਹਾਈਲਾਈਟਸ

  • ਖਰੜ ਬੱਸ ਸਟੈਂਡ ਦੇ ਨੇੜੇ ਤੋਂ ਮੁਲਜ਼ਮ ਨੂੰ ਕੀਤਾ ਗਿਆ ਗ੍ਰਿਫਾਤਰ
  • ਸਿਕੰਦਰ ਨਾਂਅ ਦਾ ਗ੍ਰਿਫਤਾਰ ਮੁਲਜ਼ਮ ਲੁਧਿਆਣਾ ਦੇ ਦੁਗਰੀ ਹੈ

ਮੋਹਾਲੀ। ਰੇਵ ਪਾਰਟੀਆਂ (rave parties) ਚ ਨਸ਼ੇ ਦੇ ਲ਼ਈ ਸੱਪਾਂ ਦਾ (snake venom for intoxication) ਮੁਹੱਈਆ ਕਰਵਾਉਣ ਵਾਲੇ ਤਸਕਰ ਨੂੰ ਗ੍ਰਿਫਤਾਰ ਕਰਕੇ (smuggler arrested) ਪੁਲਿਸ ਨੇ ਚਾਰ ਕੋਬਰਾ ਸਣੇ ਸੱਤ ਸੱਪ ਬਰਾਮਦ ਕੀਤੇ ਹਨ। ਪੁਲਿਸ ਨੇ ਮੁਲਜ਼ਮ ਨੂੰ ਵੀਰਵਾਰ ਨੂੰ ਪੰਜਾਬ ਦੇ ਖਰੜ ਬੱਸ ਸਟੈਂਡ ਤੋਂ ਕਾਬੂ ਕੀਤਾ ਹੈ। ਖਾਸ ਗੱਲ ਇਹ ਹੈ ਕਿ ਬਰਾਮਦ ਕੀਤੇ ਗਏ ਸੱਪਾਂ ਦਾ ਇਸਤੇਮਾਲ ਬਾਲੀਵੁੱਡ ਗਾਇਕ ਫਾਜਿਲਪੁਰੀਆ ਅਤੇ ਬਿਗ ਬਾਸ ਓਟੀਟੀ-2 ਦੇ ਵਿਜੇਤਾ ਮਹਿਸ਼ੂਰ ਯੂਟਿਊਬਰ ਐਲਵਿਸ਼ ਯਾਦਵ ਦੇ ਗਾਣੇ ਵਿੱਚ ਹੋਇਆ ਸੀ। ਗ੍ਰਿਫਤਾਰ ਮੁਲਜ਼ਮ ਦੀ ਪਛਾਣ ਸਿਕੰਦਰ (34) ਨਿਵਾਸੀ ਬਸੰਤ ਐਵੀਨਿਊ ਦੁਗਰੀ ਲੁਧਿਆਣਾ ਦੇ ਤੌਰ ਤੇ ਹੋਈ ਹੈ। 

ਇਸ ਮਾਮਲੇ 'ਚ ਗਾਇਕ ਹਾਰਦਿਕ ਆਨੰਦ ਦਾ ਨਾਂ ਵੀ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਹਾਰਦਿਕ ਨੇ ਹੀ ਸਿਕੰਦਰ ਨੂੰ ਇਹ ਸੱਪ ਦਿੱਤੇ ਸਨ। ਇਸ ਮਾਮਲੇ ਵਿੱਚ ਥਾਣਾ ਸਿਟੀ ਖਰੜ ਦੀ ਪੁਲੀਸ ਨੇ ਸਿਕੰਦਰ ਅਤੇ ਹਾਰਦਿਕ ਆਨੰਦ ਵਾਸੀ ਬੁਰਾੜੀ (ਦਿੱਲੀ) ਖ਼ਿਲਾਫ਼ ਜੰਗਲੀ ਜੀਵ (ਸੁਰੱਖਿਆ) ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। 

ਨੋਇਡਾ ਪੁਲਿਸ ਅਤੇ ਜੰਗਲਾਤ ਵਿਭਾਗ ਨੇ ਫੜ੍ਹੇ ਸਨ 5 ਸੱਪ

ਦੱਸ ਦਈਏ ਕਿ ਪਿਛਲੇ ਸਾਲ ਨਵੰਬਰ ਮਹੀਨੇ 'ਚ ਨੋਇਡਾ ਦੇ ਸੈਕਟਰ-49 ਥਾਣੇ 'ਚ ਯੂਟਿਊਬਰ ਐਲਵਿਸ਼ ਯਾਦਵ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਨੋਇਡਾ ਪੁਲਿਸ ਅਤੇ ਜੰਗਲਾਤ ਵਿਭਾਗ ਦੀ ਟੀਮ ਨੇ ਪੰਜ ਸੱਪਾਂ ਨੂੰ ਫੜਿਆ ਸੀ, ਜਿਨ੍ਹਾਂ ਕੋਲੋਂ ਪੰਜ ਕੋਬਰਾ ਅਤੇ ਕੁਝ ਜ਼ਹਿਰ ਬਰਾਮਦ ਹੋਏ ਸਨ। ਇਸੇ ਮਾਮਲੇ 'ਚ ਮੇਨਕਾ ਗਾਂਧੀ ਦੀ ਸੰਸਥਾ ਪੀਪਲ ਫਾਰ ਐਨੀਮਲਜ਼ (ਪੀ.ਐੱਫ.ਏ.) ਦੇ ਮੈਂਬਰ ਸੱਪ ਦੇਣ ਵਾਲੇ ਦੀ ਭਾਲ ਕਰ ਰਹੇ ਸਨ। ਵੀਰਵਾਰ ਨੂੰ ਜਥੇਬੰਦੀ ਨੇ ਪੁਲਸ ਅਤੇ ਜੰਗਲਾਤ ਵਿਭਾਗ ਦੀ ਟੀਮ ਨਾਲ ਮਿਲ ਕੇ ਜਾਲ ਵਿਛਾ ਕੇ ਸਿਕੰਦਰ ਨੂੰ ਖਰੜ ਬੱਸ ਸਟੈਂਡ ਤੋਂ ਫੜ ਲਿਆ। ਇਸ ਦੌਰਾਨ ਲੁਧਿਆਣਾ ਤੋਂ ਪੀਐਫਏ ਦੇ ਚਾਰ ਮੈਂਬਰ ਗੌਰਵ ਗੁਪਤਾ, ਸੌਰਵ ਗੁਪਤਾ, ਅਭਿਸ਼ੇਕ ਅਤੇ ਦੁਰਗੇਸ਼ ਪਟਾਕੇ ਹਾਜ਼ਰ ਸਨ।

ਮੁਲਜ਼ਮ ਇੱਕ ਦੂਜੇ ਨੂੰ ਕਰਦੇ ਰਹੇ ਫੋਨ

ਦਰਅਸਲ, ਨੋਇਡਾ ਵਿੱਚ ਸੱਪਾਂ ਦੇ ਸ਼ੌਕੀਨਾਂ ਦੀ ਗ੍ਰਿਫ਼ਤਾਰੀ ਅਤੇ ਪੁੱਛਗਿੱਛ ਦੌਰਾਨ ਯੂਟਿਊਬਰ ਐਲਵਿਸ਼ ਯਾਦਵ ਤੋਂ ਬਾਅਦ ਗਾਇਕ ਹਾਰਦਿਕ ਆਨੰਦ ਦਾ ਨਾਂ ਸਾਹਮਣੇ ਆਇਆ ਸੀ। ਉਦੋਂ ਤੋਂ ਪੀਐਫਏ ਦੀ ਟੀਮ ਸੱਪ ਤਸਕਰ ਦੀ ਭਾਲ ਵਿੱਚ ਸੀ। ਜਦੋਂ ਪੀਐਫਏ ਟੀਮ ਨੂੰ ਸਿਕੰਦਰ ਬਾਰੇ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਉਸ ਨਾਲ ਸੰਪਰਕ ਕੀਤਾ ਅਤੇ ਫਰਜ਼ੀ ਗਾਹਕ ਬਣ ਕੇ ਰੇਵ ਪਾਰਟੀ ਲਈ ਉਸ ਤੋਂ ਸੱਪ ਦੇ ਜ਼ਹਿਰ ਦੀ ਮੰਗ ਕੀਤੀ। ਇਸ ਤੋਂ ਬਾਅਦ ਮੁਲਜ਼ਮ ਉਨ੍ਹਾਂ ਨੂੰ ਕਦੇ ਇੱਕ ਥਾਂ ਤੇ ਕਦੇ ਦੂਜੀ ਥਾਂ ’ਤੇ ਫ਼ੋਨ ਕਰਦੇ ਰਹੇ।

20 ਮਿਲੀਲੀਟਰ ਮਿਲਿਆ ਸੱਪਾਂ ਦਾ ਜ਼ਹਿਰ

ਆਖਰ ਵੀਰਵਾਰ ਨੂੰ ਖਰੜ ਬੱਸ ਸਟੈਂਡ ਨੇੜੇ ਮਿਲਣ ਲਈ ਕਿਹਾ। ਪੀਐਫਏ ਟੀਮ ਨੇ ਖਰੜ ਪੁਲਿਸ ਅਤੇ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਪੁਲਸ ਅਤੇ ਜੰਗਲਾਤ ਵਿਭਾਗ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਸਿਕੰਦਰ ਨੂੰ ਗ੍ਰਿਫਤਾਰ ਕਰ ਲਿਆ। ਇਸ ਦੌਰਾਨ ਉਸ ਕੋਲੋਂ ਇਕ ਬੈਗ ਬਰਾਮਦ ਹੋਇਆ, ਜਿਸ ਵਿਚ ਚਾਰ ਕੋਬਰਾ ਅਤੇ ਤਿੰਨ ਚੂਹੇ ਸੱਪ ਮਿਲੇ ਹਨ। ਨਵੰਬਰ ਵਿੱਚ, ਨੋਇਡਾ ਪੁਲਿਸ ਨੇ ਨੋਇਡਾ ਵਿੱਚ ਹੋ ਰਹੀ ਇੱਕ ਰੇਵ ਪਾਰਟੀ ਵਿੱਚ ਛਾਪਾ ਮਾਰਿਆ ਅਤੇ ਉੱਥੋਂ ਪੰਜ ਕੋਬਰਾ ਸਮੇਤ 9 ਸੱਪ ਬਰਾਮਦ ਕੀਤੇ। ਉਥੋਂ 20 ਮਿਲੀਲੀਟਰ ਸੱਪ ਦਾ ਜ਼ਹਿਰ ਵੀ ਮਿਲਿਆ।

 ਐਲਵਿਸ਼ ਦੇ ਗਾਣੇ ਚ ਇਸਤੇਮਾਲ ਹੋਏ ਸਨ 20 ਸੱਪ 

ਪੀਐਫਏ ਟੀਮ ਦੇ ਮੈਂਬਰ ਗੌਰਵ ਗੁਪਤਾ ਨੇ ਖਰੜ ਪੁਲਿਸ ਨੂੰ ਦੱਸਿਆ ਕਿ ਹਾਰਦਿਕ ਆਨੰਦ ਨੇ ਪਿਛਲੇ ਸਾਲ ਆਪਣੇ ਗੀਤ ਦੀ ਸ਼ੂਟਿੰਗ ਲਈ ਬਾਲੀਵੁੱਡ ਗਾਇਕਾਂ ਫਾਜ਼ਿਲਪੁਰੀਆ ਅਤੇ ਐਲਵੀਸ਼ ਯਾਦਵ ਨੂੰ 20 ਸੱਪਾਂ ਦੀ ਸਪਲਾਈ ਕੀਤੀ ਸੀ। ਜਦੋਂ ਅਸੀਂ ਇਸ ਸਬੰਧ ਵਿੱਚ ਗੁਰੂਗ੍ਰਾਮ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ, ਤਾਂ ਹਾਰਦਿਕ ਨੇ ਪੁਲਿਸ ਛਾਪੇਮਾਰੀ ਦੇ ਸ਼ੱਕ ਵਿੱਚ 10 ਪਾਬੰਦੀਸ਼ੁਦਾ ਸੱਪ ਲੁਧਿਆਣਾ ਵਿੱਚ ਆਪਣੇ ਸਾਥੀ ਸਿਕੰਦਰ ਨੂੰ ਸੌਂਪ ਦਿੱਤੇ।

ਸੱਪਾਂ ਨੂੰ ਜੰਗਲਾਤ ਵਿਭਾਗ ਦੇ ਕੀਤਾ ਹਵਾਲੇ

ਗਾਹਕ ਬਣ ਕੇ ਹਾਰਦਿਕ ਦਾ ਹਵਾਲਾ ਦਿੰਦੇ ਹੋਏ ਅਸੀਂ ਸਿਕੰਦਰ ਨੂੰ ਬੁਲਾਇਆ ਅਤੇ ਉਸ ਨੂੰ ਸੱਪਾਂ ਦੀ ਲੋੜ ਬਾਰੇ ਦੱਸਿਆ ਅਤੇ ਉਹ ਸਾਨੂੰ ਸੱਤ ਸੱਪ ਦੇਣ ਲਈ ਰਾਜ਼ੀ ਹੋ ਗਿਆ। ਇਸ ਤੋਂ ਬਾਅਦ ਉਹ ਉਨ੍ਹਾਂ ਨੂੰ ਵੱਖ-ਵੱਖ ਥਾਵਾਂ 'ਤੇ ਫੋਨ ਕਰਦਾ ਰਿਹਾ ਅਤੇ ਆਖਰਕਾਰ ਉਨ੍ਹਾਂ ਨੂੰ ਖਰੜ ਬੱਸ ਸਟੈਂਡ 'ਤੇ ਆਉਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਬਰਾਮਦ ਸੱਪਾਂ ਨੂੰ ਪੁਲਿਸ ਕਾਰਵਾਈ ਤੋਂ ਬਾਅਦ ਜੰਗਲਾਤ ਵਿਭਾਗ ਦੀ ਟੀਮ ਹਵਾਲੇ ਕਰ ਦਿੱਤਾ ਗਿਆ ਹੈ।

ਕੱਢ ਲਿਆ ਹੈ ਚਾਰ ਕੋਬਰਾ ਸੱਪਾਂ ਦਾ ਜ਼ਹਿਰ 

ਪੀਐਫਏ ਮੈਂਬਰ ਸੌਰਵ ਗੁਪਤਾ ਅਨੁਸਾਰ ਮੁਲਜ਼ਮ ਸਿਕੰਦਰ ਨੇ ਖੁਲਾਸਾ ਕੀਤਾ ਹੈ ਕਿ ਹਾਰਦਿਕ ਨੇ ਪੁਲਿਸ ਛਾਪੇ ਦੇ ਡਰੋਂ ਕਰੀਬ 10 ਦਿਨ ਪਹਿਲਾਂ ਸੱਪ ਉਸ ਨੂੰ ਸੌਂਪੇ ਸਨ। ਦੋਸ਼ੀ ਨੇ ਇਹ ਵੀ ਕਿਹਾ ਕਿ ਉਸ ਨੇ ਕਿਹਾ ਸੀ ਕਿ ਸੱਪਾਂ ਦੀ ਪੂਜਾ ਕਰਨੀ ਹੈ ਅਤੇ ਉਹ ਜਲਦੀ ਹੀ ਸੱਪ ਨੂੰ ਫੜ ਲਵੇਗਾ। ਫੜੇ ਗਏ ਚਾਰੇ ਕੋਬਰਾ ਸੱਪਾਂ ਦਾ ਜ਼ਹਿਰ ਕੱਢ ਦਿੱਤਾ ਗਿਆ ਹੈ। ਹੁਣ ਤੱਕ ਯੂਟਿਊਬਰ ਐਲਵਿਸ਼ ਯਾਦਵ ਨੂੰ ਦਿੱਤੇ ਗਏ 20 ਵਿੱਚੋਂ 18 ਸੱਪ ਬਰਾਮਦ ਹੋ ਚੁੱਕੇ ਹਨ। ਇਨ੍ਹਾਂ ਵਿੱਚ 11 ਕੋਬਰਾ ਸੱਪ ਹਨ। ਦੱਸ ਦੇਈਏ ਕਿ ਇਲਵਿਸ਼ ਯਾਦਵ ਤੋਂ ਨੋਇਡਾ ਪੁਲਿਸ ਨੇ 8 ਨਵੰਬਰ ਨੂੰ ਪੁੱਛਗਿੱਛ ਕੀਤੀ ਸੀ, ਜਦੋਂ ਉਸਨੇ ਪੁਲਿਸ ਨੂੰ ਦੱਸਿਆ ਸੀ ਕਿ ਉਸਨੂੰ ਸੱਪ ਇੱਕ ਬਾਲੀਵੁੱਡ ਗਾਇਕ ਨੇ ਦਿੱਤਾ ਸੀ।
 

ਇਹ ਵੀ ਪੜ੍ਹੋ