7 ਅੱਤਵਾਦੀਆਂ ਨੇ ਪੁੰਛ ‘ਚ ਫੌਜੀ ਜਵਾਨਾਂ ‘ਤੇ ਰਾਕੇਟ ਨਾਲ ਚੱਲਣ ਵਾਲੇ ਗ੍ਰਨੇਡ ਦੀ ਵਰਤੋਂ ਕੀਤੀ

ਜੰਮੂ-ਕਸ਼ਮੀਰ ਵਿੱਚ ਵੀਰਵਾਰ ਨੂੰ ਪੁੰਛ ਵਿੱਚ ਹੋਏ ਅੱਤਵਾਦੀ ਹਮਲੇ ਦੀ ਜਾਂਚ ਵਿੱਚ ਰਾਸ਼ਟਰੀ ਰਾਈਫਲਜ਼ ਦੇ ਪੰਜ ਜਵਾਨਾਂ ਦੀ ਮੌਤ ਸਮੇਤ ਇੱਕ ਫੌਜੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ। ਇਸ ਵਾਰਦਾਤ ਵਿੱਚ ਵਿੱਚ ਲਸ਼ਕਰ-ਏ-ਤੋਇਬਾ (ਐਲਈਟੀ) ਜਥੇਬੰਦੀ ਦਾ ਹੱਥ ਹੋਣ ਸਮੇਤ ਸੱਤ ਤੋਂ ਵੱਧ ਆਤੰਕਵਾਦੀਆਂ ਦੀ ਭੂਮਿਕਾ ਜਤਾਈ ਜਾ ਰਹੀ ਹੈ। ਪੁੰਛ-ਰਾਜੌਰੀ ਖੇਤਰ ਵਿੱਚ ਭਾਰਤੀ ਫੌਜੀਆਂ […]

Share:

ਜੰਮੂ-ਕਸ਼ਮੀਰ ਵਿੱਚ ਵੀਰਵਾਰ ਨੂੰ ਪੁੰਛ ਵਿੱਚ ਹੋਏ ਅੱਤਵਾਦੀ ਹਮਲੇ ਦੀ ਜਾਂਚ ਵਿੱਚ ਰਾਸ਼ਟਰੀ ਰਾਈਫਲਜ਼ ਦੇ ਪੰਜ ਜਵਾਨਾਂ ਦੀ ਮੌਤ ਸਮੇਤ ਇੱਕ ਫੌਜੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ। ਇਸ ਵਾਰਦਾਤ ਵਿੱਚ ਵਿੱਚ ਲਸ਼ਕਰ-ਏ-ਤੋਇਬਾ (ਐਲਈਟੀ) ਜਥੇਬੰਦੀ ਦਾ ਹੱਥ ਹੋਣ ਸਮੇਤ ਸੱਤ ਤੋਂ ਵੱਧ ਆਤੰਕਵਾਦੀਆਂ ਦੀ ਭੂਮਿਕਾ ਜਤਾਈ ਜਾ ਰਹੀ ਹੈ। ਪੁੰਛ-ਰਾਜੌਰੀ ਖੇਤਰ ਵਿੱਚ ਭਾਰਤੀ ਫੌਜੀਆਂ ਦੇ ਮਾਰੇ ਜਾਣ ਦੀ ਇਹ ਚੌਥੀ ਘਟਨਾ ਹੈ।

ਜਿਸ ਖੇਤਰ ਵਿੱਚ ਇਹ ਘਟਨਾ ਵਾਪਰੀ ਹੈ, ਉਹ ਕੰਟਰੋਲ ਰੇਖਾ (ਐਲਓਸੀ) ਵਿੱਚ ਭਿੰਬਰ ਗਲੀ ਤੋਂ 7 ਕਿਲੋਮੀਟਰ ਦੂਰ ਹੈ ਅਤੇ ਐਲਓਸੀ ਦੇ ਭਾਰਤੀ ਪਾਸੇ ਅੰਦਰ ਵੱਲ ਇੱਕ ਸੰਘਣਾ ਜੰਗਲ ਹੈ। ਇਲਾਕੇ ‘ਚ ਪਾਕਿਸਤਾਨ ਸਥਿਤ ਅੱਤਵਾਦੀਆਂ ਦੀ ਮੌਜੂਦਗੀ ਦੀ ਪੁਸ਼ਟੀ ਕਰਨ ਲਈ ਖੁਫੀਆ ਜਾਣਕਾਰੀ ਮਿਲੀ ਸੀ। ਜੇਹਾਦੀ ਜੰਗਲਾਂ ਵਿਚ ਛੁਪੇ ਹੋਏ ਸਨ ਅਤੇ ਕਾਫਲੇ ‘ਤੇ ਹਮਲੇ ਦੀ ਤਾਕ ਵਿੱਚ ਸਨ।

ਜੰਮੂ ਅਤੇ ਕਸ਼ਮੀਰ ਪੁਲਿਸ ਦੇ ਇਨਪੁਟਸ ਅਨੁਸਾਰ, ਅੱਤਵਾਦੀਆਂ ਨੇ ਟਰੱਕ ਵਿੱਚ ਸਫ਼ਰ ਕਰ ਰਹੇ ਆਰਆਰ ਜਵਾਨਾਂ ਖਿਲਾਫ ਰਾਕੇਟ ਨਾਲ ਚੱਲਣ ਵਾਲੇ ਗ੍ਰਨੇਡ ਅਤੇ ਅਸਾਲਟ ਰਾਈਫਲਾਂ ਨਾਲ ਹਮਲਾ ਕੀਤਾ, ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਟਰੱਕ ਨੂੰ ਸਿੱਧੇ ਆਰਪੀਜੀ ਹਿੱਟ ਕਰਨ ਨਾਲ ਅੱਗ ਲੱਗੀ ਸੀ ਜਾਂ ਭਾਰਤੀ ਜਵਾਨਾਂ ਨੂੰ ਗੋਲੀ ਮਾਰਨ ਤੋਂ ਬਾਅਦ ਅੱਤਵਾਦੀਆਂ ਨੇ ਅੱਗ ਲਗਾ ਦਿੱਤੀ ਸੀ।

ਇਸ ਦੌਰਾਨ ਨਗਰੋਟਾ ਸਥਿਤ 16 ਕੋਰ ਨੇ, ਸੈਕਟਰ ਵਿੱਚ ਦਹਿਸ਼ਤਗਰਦਾਂ ਨੂੰ ਫੜਨ ਲਈ ਵੱਡੇ ਪੱਧਰ ‘ਤੇ ਛਾਪੇਮਾਰੀ ਸ਼ੁਰੂ ਕੀਤੀ ਹੋਈ ਹੈ, ਇਸ ਘਟਨਾ ਦਾ ਸਿੱਧਾ ਸਬੰਧ ਮਈ ਮਹੀਨੇ ਦੌਰਾਨ ਸ੍ਰੀਨਗਰ ਵਿੱਚ ਹੋਣ ਵਾਲੇ ਜੀ-20 ਸਮਾਗਮ ਵਿੱਚ ਪਾਕਿਸਤਾਨ ਦੇ ਵਿਰੋਧ ਹੋਣ ਨਾਲ ਹੈ। ਪਿਛਲੇ ਮਹੀਨੇ ਦੌਰਾਨ, ਪਾਕਿਸਤਾਨ ਸਰਕਾਰ ਨੇ ਜੀ-20 ਮੈਂਬਰਾਂ, ਖਾਸ ਤੌਰ ‘ਤੇ ਆਪਣੇ ਭਰਾ ਸਮਝੇ ਜਾਂਦੇ ਚੀਨ ਨੂੰ ਇਸ ਸਮਾਗਮ ਦਾ ਬਾਈਕਾਟ ਕਰਨ ਲਈ ਕਿਹਾ ਸੀ।

ਜੰਮੂ-ਕਸ਼ਮੀਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਘਟਨਾ ਜੰਮੂ-ਕਸ਼ਮੀਰ ਅਤੇ ਉੱਤਰ ਪ੍ਰਦੇਸ਼ ਵਿੱਚ ਹਿੰਸਾ ਭੜਕਾਉਣ ਤਹਿਤ ਪਾਕਿਸਤਾਨੀ ਰਾਜ ਦੁਆਰਾ ਜਾਣਬੁੱਝ ਕੇ ਯੋਜਨਾਬੱਧ ਤਰੀਕੇ ਰਾਹੀਂ ਕੀਤੀ ਗਈ ਕਾਰਵਾਈ ਹੈ ਜਿਸ ਨਾਲ ਜੀ-20 ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਡੈਲੀਗੇਟਾਂ ਵਿੱਚ ਉਹ ਡਰ ਫੈਲਾ ਸਕਣ।