ਆਖਿਰ ਪੱਪੂ ਹੋਇਆ ਪਾਸ: 25 ਸਾਲ ਵਿੱਚ 23 ਵਾਰ ਫੇਲ ਹੋਣ ਤੋਂ ਬਾਅਦ 56 ਸਾਲ ਦੇ ਸੁਰੱਖਿਆ ਗਾਰਡ ਨੇ ਪਾਸ ਕੀਤੀ MSC Math

ਕਈ ਔਖੇ ਹਾਲਾਤਾਂ ਤੋਂ ਵੀ ਗੁਜਰਨਾ ਪਿਆ।  ਸੁਰੱਖਿਆ ਗਾਰਡ ਵਜੋਂ ਡਬਲ ਸ਼ਿਫਟ ਵਿੱਚ ਕੰਮ ਕੀਤਾ। ਪਰ ਫਿਰ ਵੀ ਉਸਨੇ ਹਾਰ ਨਹੀਂ ਮੰਨੀ ਤੇ ਪ੍ਰੀਖਿਆ ਪਾਸ ਕਰ ਲਿਤੀ। ਇਸ ਦੇ ਬਾਵਜੂਦ ਉਸ ਨੇ ਆਪਣੇ ਜਨੂੰਨ ਨੂੰ ਬਰਕਰਾਰ ਰੱਖਿਆ ਅਤੇ ਅੰਤ ਵਿੱਚ ਪ੍ਰੀਖਿਆ ਪਾਸ ਕੀਤੀ।

Share:

ਜ਼ੇਕਰ ਸਖਤ ਮਿਹਨਤ ਕੀਤੀ ਜਾਵੇ ਤਾਂ ਕੁਝ ਵੀ ਕਰਨਾ ਮੁਮਕਿਨ ਹੈ। ਇਹ ਕਾਰਨਾਮਾ ਕੀਤਾ ਹੈ ਮੱਧ ਪ੍ਰਦੇਸ਼ ਦੇ ਜਬਲਪੂਰ ਦੇ 56 ਸਾਲਾ ਸੁਰੱਖਿਆ ਗਾਰਡ ਰਾਜਕਰਨ ਨੇ। ਉਸਦਾ ਸਪਨਾ ਸੀ MSC Math ਪਾਸ ਕਰਨਾ। ਇਸ ਲਈ 25 ਸਾਲ ਵਿੱਚ 23 ਵਾਰ ਫੇਲ ਹੋਣ ਤੋਂ ਬਾਅਦ ਆਖਿਰਕਾਰ ਰਾਜਕਰਨ ਨੇ ਡਿਗਰੀ ਹਾਸਿਲ ਕਰ ਲਈ। ਇਸ ਲਈ ਉਸਨੂੰ ਕਈ ਔਖੇ ਹਾਲਾਤਾਂ ਤੋਂ ਵੀ ਗੁਜਰਨਾ ਪਿਆ।  ਸੁਰੱਖਿਆ ਗਾਰਡ ਵਜੋਂ ਡਬਲ ਸ਼ਿਫਟ ਵਿੱਚ ਕੰਮ ਕੀਤਾ। ਪਰ ਫਿਰ ਵੀ ਉਸਨੇ ਹਾਰ ਨਹੀਂ ਮੰਨੀ ਤੇ ਪ੍ਰੀਖਿਆ ਪਾਸ ਕਰ ਲਿਤੀ। ਇਸ ਦੇ ਬਾਵਜੂਦ ਉਸ ਨੇ ਆਪਣੇ ਜਨੂੰਨ ਨੂੰ ਬਰਕਰਾਰ ਰੱਖਿਆ ਅਤੇ ਅੰਤ ਵਿੱਚ 2021 ਵਿੱਚ MSC ਦੀ ਪ੍ਰੀਖਿਆ ਪਾਸ ਕੀਤੀ। ਇਸ ਸਮੇਂ ਰਾਜਕਰਨ ਕੋਲ ਨਾ ਤਾਂ ਘਰ ਹੈ, ਨਾ ਪਰਿਵਾਰ ਹੈ, ਨਾ ਬੱਚਤ ਹੈ ਅਤੇ ਨਾ ਹੀ ਪੱਕੀ ਨੌਕਰੀ ਹੈ। ਇਸ ਦੇ ਬਾਵਜੂਦ ਰਾਜਕਰਨ ਬਰੂਆ ਹੁਣ ਮਾਣ ਨਾਲ ਕਹਿੰਦੇ ਹਨ ਕਿ ਉਨ੍ਹਾਂ ਕੋਲ ਡਿਗਰੀ ਹੈ। 

ਚੁੱਪਚਾਪ ਹੀ ਮਨਾਉਣਾ ਪਿਆ ਆਪਣੀ ਸਫਲਤਾ ਦਾ ਜਸ਼ਨ 

ਰਾਜਕਰਨ ਬਰੂਆ ਨੇ ਕਿਹਾ ਕਿ ਉਸਨੇ ਆਪਣਾ ਸੁਪਨਾ ਪੂਰਾ ਕਰ ਲਿਆ ਹੈ ਪਰ ਬਾਹਰ ਜਾ ਕੇ ਕਿਸੇ ਨੂੰ ਦੱਸ ਨਹੀਂ ਸਕਿਆ। ਆਖ਼ਰ ਮੈਂ ਕਿਸ ਨੂੰ ਦੱਸਾਂ? ਜਿੱਥੇ ਮੈਂ ਕੰਮ ਕਰਦਾ ਸੀ, ਉਹ ਲੋਕ ਮੇਰੀ ਉਦਾਹਰਣ ਦੇ ਕੇ ਆਪਣੇ ਬੱਚਿਆਂ ਨੂੰ ਤਾਅਨੇ ਮਾਰਦੇ ਸਨ। ਉਹ ਕਹਿੰਦੇ ਸਨ ਕਿ ਉਸ ਦਾ ਦ੍ਰਿੜ ਇਰਾਦਾ ਦੇਖੋ ਕਿ ਉਹ ਇਸ ਉਮਰ ਵਿਚ ਕਿੰਨੀ ਮਿਹਨਤ ਨਾਲ ਪੜ੍ਹ ਰਿਹਾ ਹੈ। ਮੈਂ ਉਨ੍ਹਾਂ ਨੂੰ ਸ਼ਰਮਿੰਦਾ ਨਹੀਂ ਕਰਨਾ ਚਾਹੁੰਦਾ ਸੀ, ਇਸ ਲਈ ਮੈਂ ਚੁੱਪਚਾਪ ਆਪਣੀ ਸਫਲਤਾ ਦਾ ਜਸ਼ਨ ਮਨਾਇਆ ਅਤੇ ਇਸਨੂੰ ਆਪਣੇ ਕੋਲ ਰੱਖਿਆ। ਰਾਜਕਰਨ ਨੇ ਅੱਗੇ ਕਿਹਾ ਕਿ ਹੁਣ ਮੈਂ ਉਹ ਨੌਕਰੀ ਛੱਡ ਦਿੱਤੀ ਹੈ, ਇਸ ਲਈ ਹੁਣ ਮੈਂ ਲੋਕਾਂ ਨੂੰ ਦੱਸ ਸਕਦਾ ਹਾਂ ਕਿ ਮੈਂ ਆਪਣਾ ਸੁਪਨਾ ਕਿਵੇਂ ਪੂਰਾ ਕੀਤਾ। ਉਸ ਨੇ ਦੱਸਿਆ ਕਿ ਇੱਕ ਸਮਾਂ ਸੀ ਜਦੋਂ ਮੈਂ ਹਿੰਮਤ ਹਾਰ ਗਿਆ ਸੀ। ਮੈਨੂੰ ਲੱਗਾ ਕਿ ਮੈਂ ਕਾਮਯਾਬ ਨਹੀਂ ਹੋ ਸਕਾਂਗਾ।  2015 ਵਿੱਚ ਉਸ ਬਾਰੇ ਰਿਪੋਰਟ ਪ੍ਰਕਾਸ਼ਤ ਹੋਈ, ਜਿਸ ਨੇ ਉਸ ਨੂੰ ਬਹੁਤ ਉਤਸ਼ਾਹਿਤ ਕੀਤਾ। ਉਹ ਆਪਣੀ 18ਵੀਂ ਕੋਸ਼ਿਸ਼ ਵਿੱਚ ਅਸਫਲ ਹੋ ਗਿਆ ਸੀ। ਬੇਹੱਦ ਉਦਾਸ ਮਹਿਸੂਸ ਕਰ ਰਿਹਾ ਸੀ, ਪਰ ਜਦੋਂ ਰਿਪੋਰਟ ਪ੍ਰਕਾਸ਼ਿਤ ਹੋਈ ਤਾਂ ਲੋਕ ਮੈਨੂੰ ਵੱਖਰੇ ਨਜ਼ਰੀਏ ਨਾਲ ਦੇਖਣ ਲੱਗੇ। 

ਇਹ ਵੀ ਪੜ੍ਹੋ