ਰਾਜਸਥਾਨ ਦੇ ਦੌਸਾ 'ਚ ਸਬ-ਇੰਸਪੈਕਟਰ ਵੱਲੋਂ 5 ਸਾਲ ਦੀ ਬੱਚੀ ਨਾਲ ਬਲਾਤਕਾਰ

ਸ਼ੁੱਕਰਵਾਰ ਦੁਪਹਿਰ ਨੂੰ ਜਦੋਂ ਪੀੜਤਾ ਦੇ ਪਿਤਾ ਸ਼ਿਕਾਇਤ ਲੈ ਕੇ ਥਾਣੇ ਪਹੁੰਚਿਆ ਤਾਂ ਕੁਝ ਮੁਲਾਜ਼ਮਾਂ ਨੇ ਉਸ ਦੇ ਨਾਲ ਕੁੱਟਮਾਰ ਕਰਕੇ ਉਸ ਦਾ ਹੱਥ ਤੋੜ ਦਿੱਤਾ। ਜਦੋ ਮਾਮਲਾ ਵੱਧ ਗਿਆ ਤਾਂ ਪੁਲਿਸ ਨੇ ਦੇਰ ਰਾਤ ਮੁਲਜ਼ਮ ਐੱਸਆਈ ਭੁਪਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸਨੂੰ ਸਸਪੈਂਡ ਵੀ ਕਰ ਦਿੱਤਾ ਗਿਆ।

Share:


ਰਾਜਸਥਾਨ ਦੇ ਦੌਸਾ 'ਚ ਸ਼ੁੱਕਰਵਾਰ ਨੂੰ ਸਬ-ਇੰਸਪੈਕਟਰ ਵੱਲੋਂ ਇੱਕ ਕਾਂਸਟੇਬਲ ਦੀ 5 ਸਾਲ ਦੀ ਬੱਚੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਲੋਕਾਂ ਨੇ ਥਾਣੇ ਨੂੰ ਘੇਰ ਕੇ ਹੰਗਾਮਾ ਕਰ ਦਿੱਤਾ ਅਤੇ ਭੰਨਤੋੜ ਕੀਤੀ। ਦਰਅਸਲ, ਮੁਲਜ਼ਮ ਨੇ ਖੁਦ ਨੂੰ ਥਾਣੇ ਦੇ ਹੀ ਇਕ ਕਮਰੇ 'ਚ ਬੰਦ ਕਰ ਲਿਆ ਸੀ ਪਰ ਗੁੱਸੇ 'ਚ ਆਏ ਲੋਕਾਂ ਨੇ ਥਾਣੇ ਦਾ ਘਿਰਾਓ ਕਰ ਲਿਆ ਅਤੇ ਥਾਣੇ ਦੀ ਖਿੜਕੀ ਤੋੜ ਕੇ ਮੁਲਜ਼ਮ ਨੂੰ ਥਾਣੇ ਤੋਂ ਚੌਰਾਹੇ ਤੱਕ ਘੜੀਸ ਕੇ  ਬਾਹਰ ਲੈ ਗਏ ਅਤੇ ਕੁੱਟਮਾਰ ਕੀਤੀ। ਇਸ ਘਟਨਾ ਦੇ ਵੀਡੀਓ ਅਤੇ ਫੁਟੇਜ਼ ਸ਼ਨੀਵਾਰ ਨੂੰ ਵੀ ਵਾਇਰਲ ਹੋਏ ਸਨ।
ਕੀ ਕਹਿਣਾ ਹੈ ਪਿਤਾ ਦਾ

ਲੜਕੀ ਦੇ ਪਿਤਾ ਨੇ ਕਿਹਾ- 'ਮੈਂ ਸ਼ੁੱਕਰਵਾਰ ਦੁਪਹਿਰ ਡਿਊਟੀ ਤੋਂ ਵਾਪਸ ਆ ਕੇ ਘਰ 'ਚ ਸੌਂ ਰਿਹਾ ਸੀ। ਜੈਪੁਰ 'ਚ ਰਾਤ ਦੀ ਡਿਊਟੀ ਕਰਨ ਤੋਂ ਬਾਅਦ ਆਪਣੇ ਪਿੰਡ ਪਰਤਿਆ ਸੀ। ਘਰ ਵਿੱਚ ਉਸ ਸਮੇਂ ਪਤਨੀ ਅਤੇ ਬੱਚੀ ਸੀ। ਬੱਚੀ ਘਰ ਦੇ ਬਾਹਰ ਖੇਡ ਰਹੀ ਸੀ। ਇਸ ਦੌਰਾਨ ਸਬ-ਇੰਸਪੈਕਟਰ ਭੁਪਿੰਦਰ ਸਿੰਘ ਏਐੱਸਆਈ ਛੋਟੇਲਾਲ ਦੇ ਕਮਰੇ 'ਚ ਪਹੁੰਚਿਆ ਅਤੇ ਲੜਕੀ ਨੂੰ ਵਰਗਲਾ ਕੇ ਕਮਰੇ 'ਚ ਬੁਲਾ ਕੇ ਉਸ ਨਾਲ ਬਲਾਤਕਾਰ ਕੀਤਾ। ਬੱਚੀ ਰੋਂਦੀ ਹੋਈ ਆਪਣੀ ਮਾਂ ਕੋਲ ਆਈ ਅਤੇ ਉਸ ਨਾਲ ਹੋਈ ਬੇਰਹਿਮੀ ਬਾਰੇ ਦੱਸਿਆ। ਲੜਕੀ ਨੇ ਰੋਂਦੇ ਹੋਏ ਆਪਣੀ ਮਾਂ ਨੂੰ ਦੱਸਿਆ ਕਿ ਚਾਚਾ (ਸਬ ਇੰਸਪੈਕਟਰ) ਨੇ ਉਸ ਨੂੰ 50 ਰੁਪਏ ਦਿੱਤੇ ਹਨ। ਮਾਂ ਨੇ ਜਦੋਂ ਬੱਚੀ ਦੇ ਕੱਪੜਿਆਂ ਦੀ ਜਾਂਚ ਕੀਤੀ ਤਾਂ ਉਸ ਨਾਲ ਹੋਏ ਬਲਾਤਕਾਰ ਦਾ ਪਤਾ ਲੱਗਾ। ਇਸ ਤੋਂ ਬਾਅਦ ਉਸ ਨੇ ਆਪਣੇ ਪਤੀ ਨੂੰ ਦੱਸਿਆ। ਲੜਕੀ ਦੇ ਪਿਤਾ ਸ਼ਿਕਾਇਤ ਲੈ ਕੇ ਥਾਣਾ ਰਾਹੂਵਾਸ ਪਹੁੰਚੇ। ਜਿੱਥੇ ਏਐੱਸਆਈ ਛੋਟੇਲਾਲ ਅਤੇ ਕਾਂਸਟੇਬਲ ਟਿਕਰਾਮ ਨੇ ਉਸ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ।
ਪਿੰਡ ਵਾਸੀਆਂ ਨੇ ਕੀਤਾ ਥਾਣੇ ਦਾ ਘਿਰਾਓ
ਇਸ ਘਟਨਾ ਤੋਂ ਬਾਅਦ ਇਲਾਕੇ 'ਚ ਪੁਲਿਸ ਖਿਲਾਫ ਗੁੱਸਾ ਫੈਲ ਗਿਆ। ਪਿੰਡ ਵਾਸੀਆਂ ਨੇ ਕਰੀਬ 5 ਘੰਟੇ ਥਾਣੇ ਦਾ ਘਿਰਾਓ ਕੀਤਾ। ਲੋਕ ਥਾਣੇ ਦੀ ਛੱਤ 'ਤੇ ਚੜ੍ਹ ਗਏ। ਪੁਲਿਸ ਨੂੰ ਵਾਧੂ ਬਲ ਬੁਲਾਉਣੇ ਪਏ। ਰਾਹੂਵਾਸ ਥਾਣੇ ਦੇ ਬਾਹਰ ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਗਏ ਅਤੇ ਸਬ-ਇੰਸਪੈਕਟਰ ਦੀ ਕੁੱਟਮਾਰ ਕੀਤੀ। ਔਰਤਾਂ ਨੇ ਵੀ ਮੁਲਜ਼ਮ ਨੂੰ ਲਾਠੀਆਂ ਨਾਲ ਕੁੱਟਿਆ। ਲੋਕਾਂ ਨੇ ਸਬ-ਇੰਸਪੈਕਟਰ ਨੂੰ ਹੱਥਾਂ-ਪੈਰਾਂ ਤੋਂ ਫੜ ਕੇ ਗਲੀਆਂ ਵਿੱਚ ਘਸੀਟਿਆ। ਪੁਲਿਸ ਨੇ ਕਾਫੀ ਮਿਹਨਤ ਨਾਲ ਮੁਲਜ਼ਮ ਨੂੰ ਭੀੜ ਤੋਂ ਛੁਡਵਾਇਆ ਅਤੇ ਦੌਸਾ ਜ਼ਿਲ੍ਹਾ ਹਸਪਤਾਲ ਲੈ ਗਏ। ਲੜਕੀ ਦੇ ਪਿਤਾ ਦਾ ਇਸਜ਼ਾਮ ਹੈ ਕਿ ਏਐੱਸਆਈ ਛੋਟੇਲਾਲ ਅਤੇ ਕਾਂਸਟੇਬਲ ਟਿਕਰਾਮ ਨੇ ਸਬੂਤ ਨਸ਼ਟ ਕਰਨ ਲਈ ਸਬ ਇੰਸਪੈਕਟਰ ਨੂੰ ਨਹਾਉਣ ਅਤੇ ਕੱਪੜੇ ਬਦਲਣ ਲਈ ਕਿਹਾ।
ਗੁੱਸੇ 'ਚ ਆਏ ਲੋਕਾਂ ਨੇ ਲਗਾਏ ਹੋਰ ਵੀ ਇਲਜ਼ਾਮ
ਘਟਨਾ ਤੋਂ ਬਾਅਦ ਗੁੱਸੇ 'ਚ ਆਏ ਲੋਕਾਂ ਨੇ ਰਾਤ 8 ਵਜੇ ਤੱਕ ਰਾਹੂਵਾਸ ਥਾਣੇ ਦਾ ਘਿਰਾਓ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਸਥਾਨਕ ਲੋਕਾਂ ਨੇ ਇਲਜ਼ਾਮ ਲਗਾਇਆ ਕਿ ਰਾਹੂਵਾਸ ਥਾਣੇ ਵਿੱਚ ਤਾਇਨਾਤ ਏਐੱਸਆਈ ਛੋਟਾਲਾਲ ਰਾਤ 12 ਵਜੇ ਤੱਕ ਸ਼ਰਾਬ ਦੇ ਠੇਕੇ ਖੁੱਲ੍ਹੇ ਰੱਖਦਾ ਹੈ, ਉਸ ਖ਼ਿਲਾਫ਼ ਪਹਿਲਾਂ ਵੀ ਕਈ ਸ਼ਿਕਾਇਤਾਂ ਮਿਲ ਚੁੱਕੀਆਂ ਹਨ।
ਸਥਾਨਕ ਲੋਕਾਂ ਨੇ ਪੀੜਤ ਪਰਿਵਾਰ ਨੂੰ 50 ਲੱਖ ਰੁਪਏ ਮੁਆਵਜ਼ਾ ਦੇਣ ਅਤੇ ਮੁਲਜ਼ਮਾਂ ਨੂੰ ਫਾਂਸੀ ਦੇਣ ਦੀ ਮੰਗ ਕੀਤੀ ਹੈ। ਮੁਲਜ਼ਮ ਭੁਪਿੰਦਰ ਸਿੰਘ ਐੱਫਐੱਸਟੀ ਟੀਮ ਵਿੱਚ ਡਿਊਟੀ ’ਤੇ ਹੈ, ਉਸ ਨੂੰ ਚੋਣ ਡਿਊਟੀ ’ਤੇ ਰਾਹੂਵਾਸ ਥਾਣੇ ਵਿੱਚ ਭੇਜਿਆ ਗਿਆ ਸੀ, ਉਹ 15 ਦਿਨ ਪਹਿਲਾਂ ਹੀ ਰਾਹੂਵਾਸ ਪੁੱਜਿਆ ਸੀ।
ਘਟਨਾ ਦੇ ਵਿਰੋਧ 'ਚ ਮੌਕੇ ’ਤੇ ਪਹੁੰਚੇ ਸੰਸਦ ਮੈਂਬਰ 
ਘਟਨਾ ਦੇ ਵਿਰੋਧ 'ਚ ਸੰਸਦ ਮੈਂਬਰ ਡਾ.ਕਿਰੋੜੀ ਲਾਲ ਮੀਣਾ ਅਤੇ ਭਾਜਪਾ ਆਗੂ ਰਾਮ ਬਿਲਾਸ ਮੀਨਾ ਵੀ ਸ਼ੁੱਕਰਵਾਰ ਸ਼ਾਮ 5 ਵਜੇ ਰਾਹੂਵਾਸ ਪਹੁੰਚੇ ਅਤੇ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ। ਵਿਰੋਧ ਦੇ ਮੱਦੇਨਜ਼ਰ ਲਾਲਸੋਤ ਦੇ ਏਐੱਸਪੀ ਰਾਮਚੰਦਰ ਸਿੰਘ ਨਹਿਰਾ, ਦੌਸਾ ਦੇ ਡੀਐੱਸਪੀ ਕਲੂਲਾਲ ਮੀਨਾ ਸਮੇਤ ਪੁਲਿਸ ਪਾਰਟੀ ਮੌਕੇ ’ਤੇ ਪਹੁੰਚ ਗਈ ਅਤੇ  ਸ਼ੁੱਕਰਵਾਰ ਦੇਰ ਸ਼ਾਮ ਮੁਲਜ਼ਮ ਖਿਲਾਫ ਐੱਫਆਈਆਰ ਦਰਜ ਕੀਤੀ ਗਈ।
ਕੀ ਕਹਿਣਾ ਹੈ ਪੁਲਿਸ ਦਾ

ਏਐੱਸਪੀ ਰਾਮਚੰਦਰ ਸਿੰਘ ਨੇਹਰਾ ਨੇ ਦੱਸਿਆ ਕਿ ਸਬ ਇੰਸਪੈਕਟਰ ਭੂਪੇਂਦਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਇਹ ਪੋਕਸੋ ਐੱਕਟ ਦਾ ਮਾਮਲਾ ਹੈ, ਇਸ ਲਈ ਅਸੀਂ ਜ਼ਿਆਦਾ ਜਾਣਕਾਰੀ ਨਹੀਂ ਦੇ ਸਕਾਂਗੇ। ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਮੁਲਜ਼ਮ ਫਿਲਹਾਲ ਹਿਰਾਸਤ ਵਿੱਚ ਹੈ।
ਪਰਿਵਾਰ ਦੀ ਸੁਰੱਖਿਆ ਦੀ ਮੰਗ
ਰੈਗਰ ਸਮਾਜ ਦੇ ਕੌਮੀ ਮੀਤ ਪ੍ਰਧਾਨ ਸੀਤਾ ਰਾਮ ਮੌਰਿਆ ਨੇ ਰਾਹੂਵਾਸ ਪਹੁੰਚ ਕੇ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦੇਣ ਦੇ ਨਾਲ-ਨਾਲ ਪੀੜਤ ਪਰਿਵਾਰ ਲਈ 50 ਲੱਖ ਰੁਪਏ, ਸਰਕਾਰੀ ਨੌਕਰੀ ਅਤੇ ਪਰਿਵਾਰਕ ਮੈਂਬਰਾਂ ਦੀ ਸੁਰੱਖਿਆ ਦੀ ਮੰਗ ਕੀਤੀ |


 

ਇਹ ਵੀ ਪੜ੍ਹੋ