ਮਨੀਪੁਰ ਵਿੱਚ 40 ਵਿਦਰੋਹੀਆਂ ਦੀ ਗੋਲੀ ਮਾਰ ਕੇ ਹੱਤਿਆ

ਮਨੀਪੁਰ: ਵਿਦਰੋਹੀਆਂ ਨੇ ਅੱਜ ਤੜਕੇ 2 ਵਜੇ ਇੰਫਾਲ ਘਾਟੀ ਅਤੇ ਆਸਪਾਸ ਦੇ ਪੰਜ ਖੇਤਰਾਂ ‘ਤੇ ਇੱਕੋ ਸਮੇਂ ਹਮਲਾ ਕੀਤਾ। ਸੂਤਰਾਂ ਨੇ ਦੱਸਿਆ ਕਿ ਮਨੀਪੁਰ ਪੁਲਿਸ ਦੇ ਕਮਾਂਡੋ ਨਸਲੀ ਹਿੰਸਾ ਨਾਲ ਪ੍ਰਭਾਵਿਤ ਰਾਜ ਦੇ ਕਈ ਖੇਤਰਾਂ ਵਿੱਚ ਅੱਜ ਅੱਠ ਘੰਟਿਆਂ ਤੋਂ ਵਿਦਰੋਹੀਆਂ ਨਾਲ ਨਜਿੱਠ ਰਹੇ ਹਨ।  ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਅੱਜ ਪੱਤਰਕਾਰਾਂ ਨੂੰ ਦੱਸਿਆ […]

Share:

ਮਨੀਪੁਰ: ਵਿਦਰੋਹੀਆਂ ਨੇ ਅੱਜ ਤੜਕੇ 2 ਵਜੇ ਇੰਫਾਲ ਘਾਟੀ ਅਤੇ ਆਸਪਾਸ ਦੇ ਪੰਜ ਖੇਤਰਾਂ ‘ਤੇ ਇੱਕੋ ਸਮੇਂ ਹਮਲਾ ਕੀਤਾ। ਸੂਤਰਾਂ ਨੇ ਦੱਸਿਆ ਕਿ ਮਨੀਪੁਰ ਪੁਲਿਸ ਦੇ ਕਮਾਂਡੋ ਨਸਲੀ ਹਿੰਸਾ ਨਾਲ ਪ੍ਰਭਾਵਿਤ ਰਾਜ ਦੇ ਕਈ ਖੇਤਰਾਂ ਵਿੱਚ ਅੱਜ ਅੱਠ ਘੰਟਿਆਂ ਤੋਂ ਵਿਦਰੋਹੀਆਂ ਨਾਲ ਨਜਿੱਠ ਰਹੇ ਹਨ। 

ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਅੱਜ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਰਿਪੋਰਟਾਂ ਮਿਲੀਆਂ ਹਨ ਕਿ 40 ਵਿਦਰੋਹੀਆਂ ਨੂੰ ਗੋਲੀ ਮਾਰ ਦਿੱਤੀ ਗਈ ਹੈ। ਅੱਤਵਾਦੀ ਆਮ ਨਾਗਰਿਕਾਂ ਦੇ ਖਿਲਾਫ ਐਮ-16 ਅਤੇ ਏਕੇ-47 ਅਸਾਲਟ ਰਾਈਫਲਾਂ ਅਤੇ ਸਨਾਈਪਰ ਗਨ ਦੀ ਵਰਤੋਂ ਕਰ ਰਹੇ ਹਨ। ਉਹ ਕਈ ਪਿੰਡਾਂ ਵਿੱਚ ਆ ਕੇ ਘਰਾਂ ਨੂੰ ਸਾੜ ਦਿੰਦੇ ਹਨ। ਅਸੀਂ ਫੌਜ ਅਤੇ ਹੋਰ ਸੁਰੱਖਿਆ ਬਲਾਂ ਦੀ ਮਦਦ ਨਾਲ ਉਨ੍ਹਾਂ ਵਿਰੁੱਧ ਬਹੁਤ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ੍ਰੀ ਸਿੰਘ ਨੇ ਅੱਜ ਪੱਤਰਕਾਰਾਂ ਨੂੰ ਦੱਸਿਆ ਕਿ ਸਾਨੂੰ ਰਿਪੋਰਟਾਂ ਮਿਲੀਆਂ ਹਨ ਕਿ ਤਕਰੀਬਨ 40 ਅੱਤਵਾਦੀਆਂ ਨੂੰ ਗੋਲੀ ਮਾਰ ਦਿੱਤੀ ਗਈ ਹੈ।

ਸੂਤਰਾਂ ਨੇ ਦੱਸਿਆ ਕਿ ਵਿਦਰੋਹੀਆਂ ਨੇ ਅੱਜ ਤੜਕੇ 2 ਵਜੇ ਇੰਫਾਲ ਘਾਟੀ ਅਤੇ ਇਸ ਦੇ ਆਲੇ-ਦੁਆਲੇ ਦੇ ਪੰਜ ਖੇਤਰਾਂ ‘ਤੇ ਇੱਕੋ ਸਮੇਂ ਹਮਲਾ ਕੀਤਾ। ਖੇਤਰ ਸੇਕਮਾਈ, ਸੁਗਨੂ, ਕੁੰਬੀ, ਫੇਏਂਗ ਅਤੇ ਸੇਰੋ ਹਨ। ਹੋਰ ਇਲਾਕਿਆਂ ‘ਚ ਗੋਲੀਆਂ ਚੱਲਣ ਅਤੇ ਸੜਕਾਂ ‘ਤੇ ਲਾਵਾਰਸ ਲਾਸ਼ਾਂ ਪਈਆਂ ਹੋਣ ਦੀਆਂ ਖਬਰਾਂ ਹਨ। ਰਾਜ ਦੀ ਰਾਜਧਾਨੀ ਇੰਫਾਲ ਵਿੱਚ ਰਿਜਨਲ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਰਿਮਸ) ਦੇ ਡਾਕਟਰਾਂ ਨੇ ਅੱਜ ਫ਼ੋਨ ਰਾਹੀਂ ਦੱਸਿਆ ਕਿ ਫਯਾਂਗ ’ਚ ਹੋਈ ਗੋਲੀਬਾਰੀ ਦੌਰਾਨ 10 ਲੋਕ ਜ਼ਖ਼ਮੀ ਹੋਏ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਵਿੱਚ ਇੰਫਾਲ ਘਾਟੀ ਦੇ ਬਾਹਰਵਾਰ ਨਾਗਰਿਕਾਂ ‘ਤੇ ਹੋਏ ਹਿੰਸਕ ਹਮਲਿਆਂ ਵਿੱਚ ਤੇਜੀ ਆਉਣ ਦਾ ਕਾਰਨ ਯੋਜਨਾਬੰਦੀ ਜਾਪਦਾ ਹੈ ਜੋ ਕਿ ਪੂਰੀ ਤਰਾਂ ਨਿੰਦਣਯੋਗ ਹੈ, ਖਾਸਕਰ ਉਦੋਂ ਜਦੋਂ ਰਾਜ ਮੰਤਰੀ ਨਿਤਿਆਨੰਦ ਰਾਏ ਸ਼ਾਂਤੀ ਮਿਸ਼ਨ ‘ਤੇ ਮਨੀਪੁਰ ਵਿੱਚ ਹਨ।

ਗ੍ਰਹਿ ਮੰਤਰੀ ਅਮਿਤ ਸ਼ਾਹ ਭਲਕੇ ਮਨੀਪੁਰ ਦਾ ਦੌਰਾ ਕਰਨਗੇ। ਉਹਨਾਂ ਨੇ ਮੀਤੀ ਅਤੇ ਕੂਕੀ ਦੋਵਾਂ ਨੂੰ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਅਤੇ ਆਮ ਸਥਿਤੀ ਬਹਾਲ ਕਰਨ ਦੀ ਅਪੀਲ ਕੀਤੀ ਹੈ।

ਅਨੁਸੂਚਿਤ ਜਨਜਾਤੀ (ਐਸਟੀ) ਸ਼੍ਰੇਣੀ ਵਿੱਚ ਸ਼ਾਮਲ ਕੀਤੇ ਜਾਣ ਦੀ ਮੀਤੀ ਦੀ ਮੰਗ ਨੂੰ ਲੈ ਕੇ ਇੰਫਾਲ ਘਾਟੀ ਵਿੱਚ ਅਤੇ ਇਸ ਦੇ ਆਸ-ਪਾਸ ਰਹਿਣ ਵਾਲੇ ਮੀਤੀ ਲੋਕਾਂ ਅਤੇ ਪਹਾੜੀਆਂ ਵਿੱਚ ਵੱਸਣ ਵਾਲੇ ਕੂਕੀ ਕਬੀਲੇ ਦਰਮਿਆਨ ਜਾਰੀ ਨਸਲੀ ਹਿੰਸਾ ਵਿੱਚ ਹੁਣ ਤੱਕ 70 ਤੋਂ ਵੱਧ ਜਾਨਾਂ ਜਾ ਚੁੱਕੀਆਂ ਹਨ। ਝੜਪ 3 ਮਈ ਨੂੰ ਸ਼ੁਰੂ ਹੋਈ ਸੀ। ਸੂਬੇ ’ਚ ਇੰਟਰਨੈੱਟ ਦੇ 25 ਦਿਨਾਂ ਤੋਂ ਬੰਦ ਹੈ।