ਪੰਜਾਬ ਆਉਣ ਵਾਲੀਆਂ 36 ਰੇਲ ਗੱਡੀਆਂ ਰੱਦ, ਦੇਖੋ ਸੂਚੀ 

ਉੱਤਰ ਰੇਲਵੇ ਨੇ ਕੁੱਲ 196 ਯਾਤਰੀ ਗੱਡੀਆਂ ਨੂੰ ਅਸਥਾਈ ਤੌਰ 'ਤੇ ਰੱਦ ਕੀਤਾ। 49 ਰੇਲ ਗੱਡੀਆਂ ਦੇ ਰੂਟ ਬਦਲੇ ਗਏ। ਕਈ ਹੋਰ ਗੱਡੀਆਂ ਸਬੰਧੀ ਵੀ ਬਦਲਾਅ ਕੀਤੇ ਗਏ। 

Share:

ਸਰਦੀਆਂ ਦੇ ਮੌਸਮ 'ਚ ਜਿੱਥੇ ਧੁੰਦ ਨਾਲ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ ਤਾਂ ਇਸੇ ਦਰਮਿਆਨ ਰੇਲਵੇ ਨੇ ਜ਼ਰੂਰੀ ਕੰਮਾਂ ਦੇ ਚੱਲਦਿਆਂ ਬਹੁਤ ਸਾਰੀਆਂ ਗੱਡੀਆਂ ਰੱਦ ਕਰ ਦਿੱਤੀਆਂ ਹਨ। ਪੰਜਾਬ ਦੇ ਰੇਲ ਯਾਤਰੀਆਂ ਲਈ ਇਹ ਵੱਡੀ ਖਬਰ ਹੈ ਤਾਂਕਿ ਉਹ ਜਾਣੂੰ ਹੋ ਸਕਣ ਕਿ ਕਿਹੜੀਆਂ ਰੇਲ ਗੱਡੀਆਂ ਰੱਦ ਹਨ ਜਾਂ ਹੋਰ ਕਿਹੜੇ ਬਦਲਾਅ ਰੇਲਵੇ ਨੇ ਕੀਤੇ ਹਨ। ਇਸ ਨਾਲ ਰੇਲ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਮਣਾ ਨਹੀਂ ਕਰਨਾ ਪਵੇਗਾ। ਯਾਤਰੀ ਹੋਰ ਸਾਧਨਾਂ ਰਾਹੀਂ ਆਪਣੀ ਮੰਜ਼ਿਲ ਤੱਕ ਜਾਣ ਦਾ ਪ੍ਰੋਗ੍ਰਾਮ ਪਲਾਨ ਕਰ ਸਕਣਗੇ। 
 
ਰੱਦ ਕਰਨ ਦੀ ਵਜ੍ਹਾ 

ਰੇਲ ਗੱਡੀਆਂ ‘ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਇਕ ਵਾਰ ਫਿਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੰਮ੍ਰਿਤਸਰ ਤੋਂ ਜੰਮੂ ਤਵੀ ਰੂਟ ‘ਤੇ 36 ਗੱਡੀਆਂ ਦੇ ਰੱਦ ਹੋਣ ਦੀ ਸੂਚਨਾ ਹੈ।  ਜਾਣਕਾਰੀ ਅਨੁਸਾਰ ਆਗਰਾ ਡਿਵੀਜ਼ਨ ਦੇ ਮਥੁਰਾ ਸਟੇਸ਼ਨ ‘ਤੇ ਯਾਰਡ ਦੇ ਮੁੜ ਵਿਕਾਸ ਅਤੇ ਨਾਨ-ਇੰਟਰਲਾਕਿੰਗ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਕਾਰਨ ਉੱਤਰੀ ਰੇਲਵੇ ਨੇ ਵੱਖ-ਵੱਖ ਰੂਟਾਂ ‘ਤੇ 196 ਯਾਤਰੀ ਗੱਡੀਆਂ ਨੂੰ ਅਸਥਾਈ ਤੌਰ ‘ਤੇ ਰੱਦ ਕਰਨ ਦਾ ਐਲਾਨ ਕੀਤਾ ਹੈ। ਰੱਦ ਕੀਤੀਆਂ ਗੱਡੀਆਂ ‘ਚ ਅੰਮ੍ਰਿਤਸਰ ਅਤੇ ਜੰਮੂ ਤਵੀ ਰੂਟ ‘ਤੇ ਅਪ-ਡਾਊਨ ਦੀਆਂ 36 ਰੇਲ ਗੱਡੀਆਂ ਸ਼ਾਮਲ ਹਨ। ਇਸਤੋਂ ਇਲਾਵਾ ਵੱਖ-ਵੱਖ ਰੂਟਾਂ ‘ਤੇ 49 ਗੱਡੀਆਂ ਦੇ ਰੂਟ ਬਦਲੇ ਗਏ। 4 ਨੂੰ ਥੋੜ੍ਹੇ ਸਮੇਂ ਲਈ ਬੰਦ ਕੀਤਾ ਗਿਆ ਅਤੇ 10 ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ। 

ਰੱਦ ਹੋਈਆਂ ਰੇਲ ਗੱਡੀਆਂ ਦੀ ਸੂਚੀ ਹੇਠਾਂ ਦੇਖੋ...... 
photo
ਰੱਦ ਹੋਈਆਂ ਰੇਲ ਗੱਡੀਆਂ ਦੀ ਸੂਚੀ। 
 
photo

ਰੱਦ ਹੋਈਆਂ ਰੇਲ ਗੱਡੀਆਂ ਦੀ ਸੂਚੀ। 

 
ਫੋਟੋ
ਰੱਦ ਹੋਈਆਂ ਰੇਲ ਗੱਡੀਆਂ ਦੀ ਸੂਚੀ।

ਇਹ ਵੀ ਪੜ੍ਹੋ