350 ਕਿਲੋਮੀਟਰ ਸ਼ਿਮਲਾ ਦੀ ਦੂਰੀ, 1 ਘੰਟੇ ‘ਚ ਪੂਰੀ 

ਪਹਾੜੀ ਇਲਾਕੇ ਸ਼ਿਮਲਾ ‘ਚ ਇਸ ਸ਼ਹਿਰ ਤੋਂ ਜਾਣ ਲਈ ਕਰੀਬ 8 ਘੰਟੇ ਲੱਗਦੇ ਹਨ। ਪ੍ਰੰਤੂ ਹੁਣ ਕਰੀਬ 350 ਕਿਲੋਮੀਟਰ ਸ਼ਿਮਲਾ ਦੀ ਦੂਰੀ 1 ਘੰਟੇ ‘ਚ ਪੂਰੀ ਹੋਵੇਗੀ। ਇਸ ਸਫ਼ਰ ਦੇ ਲਈ ਤੁਹਾਨੂੰ 1999 ਰੁਪਏ ਦੇਣੇ ਹੋਣਗੇ ਜੋਕਿ ਕਾਰ ਨਾਲੋਂ ਵੀ ਸਸਤਾ ਸਫ਼ਰ ਪਵੇਗਾ। ਸੂਬੇ ‘ਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਤੇ ਸੈਲਾਨੀਆਂ ਲਈ ਆਸਾਨ ਯਾਤਰਾ […]

Share:

ਪਹਾੜੀ ਇਲਾਕੇ ਸ਼ਿਮਲਾ ‘ਚ ਇਸ ਸ਼ਹਿਰ ਤੋਂ ਜਾਣ ਲਈ ਕਰੀਬ 8 ਘੰਟੇ ਲੱਗਦੇ ਹਨ। ਪ੍ਰੰਤੂ ਹੁਣ ਕਰੀਬ 350 ਕਿਲੋਮੀਟਰ ਸ਼ਿਮਲਾ ਦੀ ਦੂਰੀ 1 ਘੰਟੇ ‘ਚ ਪੂਰੀ ਹੋਵੇਗੀ। ਇਸ ਸਫ਼ਰ ਦੇ ਲਈ ਤੁਹਾਨੂੰ 1999 ਰੁਪਏ ਦੇਣੇ ਹੋਣਗੇ ਜੋਕਿ ਕਾਰ ਨਾਲੋਂ ਵੀ ਸਸਤਾ ਸਫ਼ਰ ਪਵੇਗਾ। ਸੂਬੇ ‘ਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਤੇ ਸੈਲਾਨੀਆਂ ਲਈ ਆਸਾਨ ਯਾਤਰਾ ਨੂੰ ਯਕੀਨੀ ਬਣਾਉਣ ਲਈ 16 ਨਵੰਬਰ ਤੋਂ ਸ਼ਿਮਲਾ-ਅੰਮ੍ਰਿਤਸਰ ਹਵਾਈ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਹਵਾਈ ਸੇਵਾ ਹਿਮਾਚਲ ਤੇ ਪੰਜਾਬ ਦੇ ਦੋ ਵੱਡੇ ਸ਼ਹਿਰਾਂ ਵਿਚਕਾਰ ਆਵਾਜਾਈ ਦੀ ਸਹੂਲਤ ਪ੍ਰਦਾਨ ਕਰੇਗੀ। ਇਸ ਸਬੰਧ ‘ਚ ਏਵੀਏਸ਼ਨ ਕੰਪਨੀ ਅਲਾਇੰਸ ਏਅਰ ਨੇ ਆਪਣਾ ਸ਼ੈਡਿਊਲ ਜਾਰੀ ਕਰ ਦਿੱਤਾ ਹੈ। ਇਹ ਏਅਰਲਾਈਨ ਹਫ਼ਤੇ ‘ਚ ਤਿੰਨ ਦਿਨ ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਨੂੰ ਆਪਣੇ ਜਹਾਜ਼ਾਂ ਦਾ ਸੰਚਾਲਨ ਕਰੇਗੀ।

ਫਲਾਇਟ ਦੀ ਸਮਾਂਸਾਰਨੀ 

ਕੰਪਨੀ ਨੇ ਦੱਸਿਆ ਕਿ ਇਹ ਫਲਾਇਟ  ਸ਼ਿਮਲਾ ਤੋਂ ਸਵੇਰੇ 8.10 ਵਜੇ ਉਡਾਣ  ਭਰੇਗੀ ਤੇ ਸਵੇਰੇ 9.10 ਵਜੇ ਅੰਮ੍ਰਿਤਸਰ ਪਹੁੰਚੇਗੀ।  ਅੰਮ੍ਰਿਤਸਰ ਤੋਂ ਸਵੇਰੇ 9.35 ਵਜੇ ਉਡਾਣ ਭਰ ਕੇ 10.35 ਵਜੇ ਸ਼ਿਮਲਾ ਪਹੁੰਚੇਗੀ। ਏਅਰਲਾਈਨ ਕੰਪਨੀ ਵੱਲੋਂ ਸ਼ਿਮਲਾ ਤੋਂ ਅੰਮ੍ਰਿਤਸਰ ਦਾ ਕਿਰਾਇਆ 1999 ਰੁਪਏ ਤੈਅ ਕੀਤਾ ਗਿਆ ਹੈ।