ਗਾਇਕਾ ਨਾਲ ਜ਼ਬਰ ਜਨਾਹ ਕਰਨ ਵਾਲੇ ਸਾਬਕਾ ਵਿਧਾਇਕ ਨੂੰ 15 ਸਾਲ ਦੀ ਸਜ਼ਾ 

ਭਾਰਤ ਅੰਦਰ ਅਜਿਹੇ ਸਿਆਸਤਦਾਨ ਵੀ ਹਨ ਜਿਹਨਾਂ ਦੇ ਖਿਲਾਫ਼ ਦਰਜ ਮੁਕੱਦਮਿਆਂ ਦੀ ਸੂਚੀ ਬਹੁਤ ਲੰਬੀ ਹੈ। ਅਜਿਹੇ ਸਿਆਸਤਦਾਨਾਂ ਦਾ ਕ੍ਰਿਮੀਨਲ ਹੋਣਾ ਲੋਕਤੰਤਰ ਉਪਰ ਵੀ ਸਵਾਲ ਚੁੱਕਦਾ ਹੈ। ਇਹਨਾਂ ਚੋਂ ਹੀ ਇੱਕ ਅਜਿਹਾ ਸਾਬਕਾ ਵਿਧਾਇਕ ਵੀ ਹੈ ਜਿਸਦੇ ਖਿਲਾਫ਼ 83 ਮੁਕੱਦਮੇ ਦਰਜ ਹਨ। ਹੁਣ ਇਸ ਸਿਆਸੀ ਆਗੂ ਨੂੰ ਜ਼ਬਰ ਜਨਾਹ ਦੇ ਮਾਮਲੇ ‘ਚ 15 ਸਾਲ ਦੀ […]

Share:

ਭਾਰਤ ਅੰਦਰ ਅਜਿਹੇ ਸਿਆਸਤਦਾਨ ਵੀ ਹਨ ਜਿਹਨਾਂ ਦੇ ਖਿਲਾਫ਼ ਦਰਜ ਮੁਕੱਦਮਿਆਂ ਦੀ ਸੂਚੀ ਬਹੁਤ ਲੰਬੀ ਹੈ। ਅਜਿਹੇ ਸਿਆਸਤਦਾਨਾਂ ਦਾ ਕ੍ਰਿਮੀਨਲ ਹੋਣਾ ਲੋਕਤੰਤਰ ਉਪਰ ਵੀ ਸਵਾਲ ਚੁੱਕਦਾ ਹੈ। ਇਹਨਾਂ ਚੋਂ ਹੀ ਇੱਕ ਅਜਿਹਾ ਸਾਬਕਾ ਵਿਧਾਇਕ ਵੀ ਹੈ ਜਿਸਦੇ ਖਿਲਾਫ਼ 83 ਮੁਕੱਦਮੇ ਦਰਜ ਹਨ। ਹੁਣ ਇਸ ਸਿਆਸੀ ਆਗੂ ਨੂੰ ਜ਼ਬਰ ਜਨਾਹ ਦੇ ਮਾਮਲੇ ‘ਚ 15 ਸਾਲ ਦੀ ਸਜ਼ਾ ਸੁਣਾਈ ਗਈ ਹੈ। 1 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ। ਧਮਕੀ ਦੇਣ ਦੇ ਮਾਮਲੇ ‘ਚ 2 ਸਾਲ ਦੀ ਵਾਧੂ ਸਜ਼ਾ ਵੀ ਸੁਣਾਈ ਗਈ। ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲ੍ਹੇ ਦੇ ਸਾਬਕਾ ਵਿਧਾਇਕ ਅਤੇ ਬਾਹੂਬਲੀ ਨੇਤਾ ਵਿਜੈ ਮਿਸ਼ਰਾ ਨੂੰ ਜ਼ਬਰ ਜਨਾਹ ਦੇ ਇੱਕ ਮਾਮਲੇ ਵਿੱਚ 15 ਸਾਲ ਦੀ ਸਜ਼ਾ ਸੁਣਾਈ ਗਈ ਹੈ। ਭਦੋਹੀ ਜ਼ਿਲ੍ਹੇ ਦੀ ਸੰਸਦ ਮੈਂਬਰ/ਵਿਧਾਇਕ ਅਦਾਲਤ ਨੇ ਸਾਬਕਾ ਵਿਧਾਇਕ ਨੂੰ ਇਹ ਸਜ਼ਾ ਸੁਣਾਈ। ਅਦਾਲਤ ਨੇ ਵਾਰਾਣਸੀ ਦੀ ਇੱਕ ਗਾਇਕਾ ਨਾਲ ਜ਼ਬਰ ਜਨਾਹ ਕਰਨ ਦੇ ਦੋਸ਼ ਹੇਠ  ਚਾਰ ਵਾਰ ਵਿਧਾਇਕ ਰਹਿ ਚੁੱਕੇ ਵਿਜੈ ਮਿਸ਼ਰਾ ਨੂੰ 15 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਨਾਲ ਹੀ ਧਮਕੀ ਦੇਣ ਦੇ ਦੋਸ਼ ਹੇਠ  2 ਸਾਲ ਦੀ ਵਾਧੂ ਸਜ਼ਾ ਸੁਣਾਈ ਗਈ। 


ਕੀ ਹੈ ਪੂਰਾ ਮਾਮਲਾ 

ਵਿਜੈ ਮਿਸ਼ਰਾ

ਦੱਸ ਦੇਈਏ ਕਿ 2020 ਵਿੱਚ ਗੋਪੀਗੰਜ ਕੋਤਵਾਲੀ ਵਿਖੇ  ਵਾਰਾਣਸੀ ਦੀ ਇੱਕ ਗਾਇਕਾ ਨੇ  ਸਾਬਕਾ ਵਿਧਾਇਕ ਵਿਜੈ ਮਿਸ਼ਰਾ ਦੇ ਖਿਲਾਫ ਸਮੂਹਿਕ ਜ਼ਬਰ ਜਨਾਹ (ਗੈਂਗਰੇਪ) ਦਾ ਮਾਮਲਾ ਦਰਜ ਕਰਾਇਆ ਸੀ।  ਪੀੜਤਾ ਨੇ ਦੋਸ਼ ਲਾਇਆ ਸੀ ਕਿ 2014 ਦੀਆਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ  ਸਾਬਕਾ ਵਿਧਾਇਕ ਵਿਜੈ ਮਿਸ਼ਰਾ ਨੇ ਧਨਾਪੁਰ ਨਿਵਾਸ ਵਿਖੇ ਜ਼ਬਰ ਜਨਾਹ ਕੀਤਾ ਸੀ। ਇਸ ਉਪਰੰਤ ਵਿਜੈ ਮਿਸ਼ਰਾ ਦਾ ਪੁੱਤ ਵਿਸ਼ਨੂੰ ਮਿਸ਼ਰਾ ਅਤੇ ਪੋਤਾ ਵਿਕਾਸ ਮਿਸ਼ਰਾਨੇ ਗੱਡੀ  ‘ਚ ਉਸ ਨਾਲ ਜ਼ਬਰ ਜਨਾਹ ਕੀਤਾ ਸੀ। 

ਕਿਹੜੀ ਧਾਰਾ ਤਹਿਤ ਹੋਈ ਸਜ਼ਾ 

ਇਸ  ਮਾਮਲੇ ‘ਤੇ ਸਰਕਾਰੀ ਵਕੀਲ ਦਿਨੇਸ਼ ਪਾਂਡੇ ਨੇ ਕਿਹਾ ਕਿ  ਸਾਬਕਾ ਵਿਧਾਇਕ ਵਿਜੈ ਮਿਸ਼ਰਾ ਕਰੀਬ 9 ਸਾਲ ਪਹਿਲਾਂ ਵਾਪਰੀ ਜ਼ਬਰ ਜਨਾਹ ਦੀ ਘਟਨਾ ਵਿੱਚ ਭਦੋਹੀ ਜ਼ਿਲ੍ਹੇ ਦੀ ਸੰਸਦ ਮੈਂਬਰ/ਵਿਧਾਇਕ ਅਦਾਲਤ ਵਿੱਚ ਪੇਸ਼ ਹੋਏ ਸਨ। ਜਿੱਥੇ ਅਦਾਲਤ ਨੇ ਸਾਰੇ ਪੱਖਾਂ ਨੂੰ ਸੁਣਦੇ ਹੋਏ  ਸਾਬਕਾ ਵਿਧਾਇਕ ਵਿਜੈ ਮਿਸ਼ਰਾ ਦੇ ਖਿਲਾਫ ਗੈਂਗਰੇਪ ਦੀ ਧਾਰਾ ਨੂੰ ਹਟਾਇਆ। ਆਈਪੀਸੀ ਦੀ ਧਾਰਾ 376 (2) (ਐਨ) ਦੇ ਤਹਿਤ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸਦੇ ਨਾਲ ਹੀ 1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਪੀੜਤਾ ਨੂੰ ਧਮਕੀਆਂ ਦੇਣ ਦੇ ਮਾਮਲੇ ‘ਚ 2 ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ। ਦੂਜੇ ਪਾਸੇ ਵਿਜੈ ਮਿਸ਼ਰਾ ਦੇ ਪੁੱਤ ਅਤੇ ਪੋਤੇ ਖਿਲਾਫ਼ ਕੋਈ ਠੋਸ ਸਬੂਤ ਨਹੀਂ ਸੀ। ਜਿਸ ਕਰਕੇ ਦੋਵਾਂ ਨੂੰ ਬਰੀ ਕਰ ਦਿੱਤਾ ਗਿਆ।

 
ਕਿਹੜੀ ਜੇਲ੍ਹ ‘ਚ ਹੈ ਵਿਜੈ ਮਿਸ਼ਰਾ

ਵਿਜੈ ਮਿਸ਼ਰਾ ਦੀ ਪੇਸ਼ੀ ਦੌਰਾਨ ਦੀ ਪੁਰਾਣੀ ਤਸਵੀਰ। ਫੋਟੋ ਕ੍ਰੇਡਿਟ – ਫੇਸਬੁਕ

ਸਾਬਕਾ ਵਿਧਾਇਕ ਵਿਜੈ ਮਿਸ਼ਰਾ ਦਾ ਰਿਕਾਰਡ ਕ੍ਰਿਮੀਨਲ ਹੈ। ਵਰਤਮਾਨ ‘ਚ ਉਸਦੇ ਖਿਲਾਫ ਕਤਲ, ਕਿਡਨੈਪਿੰਗ, ਲੁੱਟ ਖੋਹ, ਜ਼ਬਰ ਜਨਾਹ, ਧੋਖਾਧੜੀ, ਜਬਰਨ ਵਸੂਲੀ, ਜਾਇਦਾਦ ਹੜੱਪਣ ਸਮੇਤ ਹੋਰ ਵੀ ਸੰਗੀਨ ਮਾਮਲੇ ਦਰਜ ਹਨ, ਜਿਹਨਾਂ ਦੀ ਗਿਣਤੀ 83 ਦੱਸੀ ਜਾ ਰਹੀ ਹੈ। ਇਸ ਸਮੇਂ ਵਿਜੈ ਮਿਸ਼ਰਾ ਆਗਰਾ ਜੇਲ੍ਹ ‘ਚ ਬੰਦ ਹੈ।