ਲੁਧਿਆਣਾ ‘ਚ ਗੈਸ ਲੀਕ ਹੋਣ ਕਾਰਨ 11 ਦੀ ਮੌਤ 11 ਬੀਮਾਰ ਮੌਕੇ ਤੇ ਪੁਲਿਸ ਅਤੇ ਐਨ.ਡੀ.ਆਰ.ਐਫ

ਲੁਧਿਆਣਾ ਦੇ ਗਿਆਸਪੁਰਾ ਇਲਾਕੇ ‘ਚ ਗੈਸ ਲੀਕ ਹੋਣ ਕਾਰਨ 11 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ 11 ਹੋਰ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਕਰਿਆਨੇ ਦੀ ਦੁਕਾਨ ਦੇ ਅੰਦਰ ਰੱਖੇ ਫਰੀਜ਼ਰ ਤੋਂ ਗੈਸ ਲੀਕ ਹੋ ਸਕਦੀ ਹੈ। ਐਂਨਡੀਆਰਐਫ ਦੀ ਟੀਮ ਬਚਾਅ ਕਾਰਜ ਲਈ ਇਲਾਕੇ ‘ਚ ਪਹੁੰਚ ਗਈ […]

Share:

ਲੁਧਿਆਣਾ ਦੇ ਗਿਆਸਪੁਰਾ ਇਲਾਕੇ ‘ਚ ਗੈਸ ਲੀਕ ਹੋਣ ਕਾਰਨ 11 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ 11 ਹੋਰ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਕਰਿਆਨੇ ਦੀ ਦੁਕਾਨ ਦੇ ਅੰਦਰ ਰੱਖੇ ਫਰੀਜ਼ਰ ਤੋਂ ਗੈਸ ਲੀਕ ਹੋ ਸਕਦੀ ਹੈ। ਐਂਨਡੀਆਰਐਫ ਦੀ ਟੀਮ ਬਚਾਅ ਕਾਰਜ ਲਈ ਇਲਾਕੇ ‘ਚ ਪਹੁੰਚ ਗਈ ਹੈ ਅਤੇ ਗੈਸ ਦੇ ਸਰੋਤ ਦੀ ਪਛਾਣ ਕਰ ਰਹੀ ਹੈ।

ਪੰਜਾਬ ਦੇ ਲੁਧਿਆਣਾ ਵਿੱਚ ਐਤਵਾਰ ਨੂੰ ਗੈਸ ਲੀਕ ਹੋਣ ਦੀ ਘਟਨਾ ਤੋਂ ਬਾਅਦ 11 ਲੋਕਾਂ ਦੀ ਮੌਤ ਹੋ ਗਈ ਅਤੇ 11 ਹੋਰ ਹਸਪਤਾਲ ਵਿੱਚ ਦਾਖਲ ਹਨ। ਇਹ ਘਟਨਾ ਗਿਆਸਪੁਰਾ ਵਿੱਚ ਵਾਪਰੀ, ਜੋ ਕਿ ਇੱਕ ਸੰਘਣੀ ਆਬਾਦੀ ਵਾਲਾ ਰਿਹਾਇਸ਼ੀ-ਕਮ-ਉਦਯੋਗਿਕ ਖੇਤਰ ਹੈ। ਰਿਪੋਰਟ ਅਨੁਸਾਰ ਗੈਸ ਸਵੇਰੇ 7:30 ਵਜੇ ਇਕ ਕਰਿਆਨੇ ਦੀ ਦੁਕਾਨ ਤੋਂ ਲੀਕ ਹੋਈ।

ਪੁਲਿਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਮੌਕੇ ‘ਤੇ ਡਾਕਟਰਾਂ ਅਤੇ ਐਂਬੂਲੈਂਸਾਂ ਦੀ ਟੀਮ ਨੂੰ ਵੀ ਬੁਲਾਇਆ ਗਿਆ। ਮ੍ਰਿਤਕਾਂ ਵਿੱਚ ਛੇ ਪੁਰਸ਼ ਅਤੇ ਪੰਜ ਔਰਤਾਂ ਸ਼ਾਮਲ ਹਨ। ਇਨ੍ਹਾਂ ਦੀ ਪਛਾਣ ਸੌਰਵ (35), ਵਰਸ਼ਾ (35), ਆਰੀਅਨ (10), ਚੂਲੂ (16), ਅਭੈ (13), ਕਲਪੇਸ਼ (40), ਅਣਪਛਾਤੀ ਔਰਤ (40), ਅਣਪਛਾਤੀ ਔਰਤ (25), ਅਣਪਛਾਤਾ ਪੁਰਸ਼ (25), ਨੀਤੂ ਦੇਵੀ ਅਤੇ ਨਵਨੀਤ ਕੁਮਾਰ ਵਜੋਂ ਹੋਈ ਹੈ। ਮਰਨ ਵਾਲੇ ਜ਼ਿਆਦਾਤਰ ਪਰਵਾਸੀ ਮਜ਼ਦੂਰ ਸਨ।

ਸ਼ੁਰੂਆਤੀ ਰਿਪੋਰਟਾਂ ਮੁਤਾਬਕ ਕਰਿਆਨੇ ਦੀ ਦੁਕਾਨ ਦੇ ਅੰਦਰ ਚਾਰ ਡੀਪ ਫ੍ਰੀਜ਼ਰ ਰੱਖੇ ਗਏ ਸਨ। ਦੁਕਾਨ ਤੋਂ ਕਰਿਆਨਾ ਲੈਣ ਗਏ ਲੋਕ ਬੇਹੋਸ਼ ਹੋ ਗਏ ਅਤੇ ਲੋਕਾਂ ਨੂੰ ਬਚਾਉਣ ਲਈ ਗਏ ਵਿਅਕਤੀ ਵੀ ਬੇਹੋਸ਼ ਹੋ ਗਏ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਨ੍ਹਾਂ ਫ੍ਰੀਜ਼ਰਾਂ ਤੋਂ ਗੈਸ ਲੀਕ ਹੋ ਸਕਦੀ ਹੈ। ਕਈ ਲੋਕਾਂ ਦੇ ਅਜੇ ਵੀ ਘਰਾਂ ਅੰਦਰ ਫਸੇ ਹੋਣ ਦਾ ਖਦਸ਼ਾ ਹੈ। ਘਰਾਂ ਅਤੇ ਫੈਕਟਰੀਆਂ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।

ਉਪ ਮੰਡਲ ਮੈਜਿਸਟਰੇਟ (ਐਸਡੀਐਮ), ਲੁਧਿਆਣਾ ਪੱਛਮੀ, ਸਵਾਤੀ ਨੇ ਏਐਨਆਈ ਨੂੰ ਦੱਸਿਆ ਕਿ ਇਹ ਗੈਸ ਲੀਕ ਦਾ ਮਾਮਲਾ ਸੀ।

ਐਂਨਡੀਆਰਐਫ ਨੇ ਇੱਕ ਰਸਾਇਣਕ, ਜੀਵ-ਵਿਗਿਆਨਕ, ਰੇਡੀਓਲਾਜੀਕਲ ਅਤੇ ਨਿਊਕਲੀਅਰ (ਸੀਬੀਆਰਐਂਨ) ਟੀਮ ਤਾਇਨਾਤ ਕੀਤੀ ਹੈ, ਜਿਸ ਵਿੱਚ 35 ਮੈਂਬਰ ਹਨ, ਟੀਮ ਗੈਸ ਲੀਕ ਦੀਆਂ ਘਟਨਾਵਾਂ ਨਾਲ ਨਜਿੱਠਣ ਵਿੱਚ ਮਾਹਰ ਹੈ।

ਐਨਡੀਆਰਐਫ ਦੇ ਇੰਸਪੈਕਟਰ ਜਨਰਲ (ਆਈਜੀ) ਨਰਿੰਦਰ ਬੁੰਦੇਲਾ ਨੇ ਕਿਹਾ, “ਇਲਾਕੇ ਨੂੰ ਅਲੱਗ-ਥਲੱਗ ਕੀਤਾ ਜਾ ਰਿਹਾ ਹੈ ਅਤੇ ਗੈਸ ਦੇ ਸਰੋਤ ਦੀ ਪਛਾਣ ਕੀਤੀ ਜਾ ਰਹੀ ਹੈ।”

ਟਵਿੱਟਰ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਘਟਨਾ ਨੂੰ ਮੰਦ-ਭਗਾ ਦੱਸਿਆ ਅਤੇ ਕਿਹਾ ਕਿ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ।