ਸੀਨੀਅਰ ਤ੍ਰਿਣਮੂਲ ਨੇਤਾ ਭਾਜਪਾ ਵਿੱਚ ਹੋਣਾ ਚਾਹੁੰਦਾ ਹੈ ਸ਼ਾਮਲ

ਦਿੱਗਜ ਟੀਐਮਸੀ ਆਗੂ ਮੁਕੁਲ ਰਾਏ ਨੇ ਮੰਗਲਵਾਰ ਰਾਤ ਨੂੰ ਕਿਹਾ ਕਿ ਉਹ ਅਜੇ ਵੀ ਭਾਜਪਾ ਵਿਧਾਇਕ ਹਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣਾ ਚਾਹੁੰਦੇ ਹਨ ਕਿਉਂਕਿ ਉਹ ਪਾਰਟੀ ਵਿੱਚ ਵਾਪਸੀ ਲਈ ਉਤਸੁਕ ਹਨ। ਸ਼੍ਰੀਮਾਨ ਰਾਏ, ਜੋ ਸੋਮਵਾਰ ਰਾਤ ਨੂੰ “ਕੁਝ ਨਿੱਜੀ ਕੰਮ” ਲਈ ਨਵੀਂ ਦਿੱਲੀ ਗਏ ਸਨ, ਭਾਵੇਂ ਕਿ ਉਸਦੇ ਪਰਿਵਾਰ ਨੇ ਸ਼ੁਰੂ […]

Share:

ਦਿੱਗਜ ਟੀਐਮਸੀ ਆਗੂ ਮੁਕੁਲ ਰਾਏ ਨੇ ਮੰਗਲਵਾਰ ਰਾਤ ਨੂੰ ਕਿਹਾ ਕਿ ਉਹ ਅਜੇ ਵੀ ਭਾਜਪਾ ਵਿਧਾਇਕ ਹਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣਾ ਚਾਹੁੰਦੇ ਹਨ ਕਿਉਂਕਿ ਉਹ ਪਾਰਟੀ ਵਿੱਚ ਵਾਪਸੀ ਲਈ ਉਤਸੁਕ ਹਨ। ਸ਼੍ਰੀਮਾਨ ਰਾਏ, ਜੋ ਸੋਮਵਾਰ ਰਾਤ ਨੂੰ “ਕੁਝ ਨਿੱਜੀ ਕੰਮ” ਲਈ ਨਵੀਂ ਦਿੱਲੀ ਗਏ ਸਨ, ਭਾਵੇਂ ਕਿ ਉਸਦੇ ਪਰਿਵਾਰ ਨੇ ਸ਼ੁਰੂ ਵਿੱਚ ਦਾਅਵਾ ਕੀਤਾ ਸੀ ਕਿ ਉਹ ਲਾਪਤਾ ਸੀ। ਉਨ੍ਹਾਂ ਨੇ ਦੇਰ ਰਾਤ ਇੱਕ ਬੰਗਾਲੀ ਨਿਊਜ਼ ਚੈਨਲ ਨੂੰ ਦੱਸਿਆ, “ਮੈਂ ਭਾਜਪਾ ਦਾ ਵਿਧਾਇਕ ਹਾਂ। ਮੈਂ ਭਾਜਪਾ ਦੇ ਨਾਲ ਰਹਿਣਾ ਚਾਹੁੰਦਾ ਹਾਂ। ਪਾਰਟੀ ਨੇ ਇੱਥੇ ਮੇਰੇ ਠਹਿਰਨ ਦਾ ਪ੍ਰਬੰਧ ਕੀਤਾ ਹੈ। ਮੈਂ ਅਮਿਤ ਸ਼ਾਹ ਨੂੰ ਮਿਲਣਾ ਚਾਹੁੰਦਾ ਹਾਂ ਅਤੇ ਜੇਪੀ ਨੱਡਾ ਨਾਲ ਗੱਲ ਕਰਨਾ ਚਾਹੁੰਦਾ ਹਾਂ।” 

ਰਾਏ ਨੇ ਮੀਡੀਆ ਨੂੰ ਕਿਹਾ ਕਿ “ਮੇਰੀ ਕਾਫੀ ਸਮੇਂ ਤੋਂ ਤਬੀਅਤ ਠੀਕ ਨਹੀਂ ਸੀ, ਇਸ ਲਈ ਮੈਂ ਰਾਜਨੀਤੀ ਤੋਂ ਦੂਰ ਸੀ। ਪਰ ਇਸ ਸਮੇਂ, ਮੈਂ ਠੀਕ ਹਾਂ ਅਤੇ ਦੁਬਾਰਾ ਰਾਜਨੀਤੀ ਵਿੱਚ ਸਰਗਰਮ ਹੋਵਾਂਗਾ”। ਉਸਨੇ ਕਿਹਾ ਕਿ ਉਸਨੂੰ 100 ਪ੍ਰਤੀਸ਼ਤ ਭਰੋਸਾ ਹੈ ਕਿ ਉਹ ਕਦੇ ਵੀ ਟੀਐਮਸੀ ਨਾਲ ਨਹੀਂ ਜੁੜੇਗਾ।ਸ਼੍ਰੀਮਾਨ ਰਾਏ ਨੇ ਆਪਣੇ ਬੇਟੇ ਸੁਬਰੰਗਸੂ ਲਈ ਵੀ ਸਲਾਹ ਦਿੱਤੀ । ਉਨ੍ਹਾਂ ਨੇ ਕਿਹਾ, ”ਉਸ ਨੂੰ ਵੀ ਭਾਜਪਾ ਚ ਸ਼ਾਮਲ ਹੋ ਜਾਣਾ ਚਾਹੀਦਾ ਹੈ ਕਿਉਂਕਿ ਇਹ ਉਨ੍ਹਾਂ ਦੇ ਅਨੁਕੂਲ ਹੋਵੇਗਾ “। ਸ੍ਰੀ ਰਾਏ ਦੇ ਠਿਕਾਣੇ ਨੂੰ ਲੈ ਕੇ ਡਰਾਮਾ ਸੋਮਵਾਰ ਦੇਰ ਸ਼ਾਮ ਤੋਂ ਸ਼ੁਰੂ ਹੋਇਆ ਜਦੋਂ ਟੀਐਮਸੀ ਨੇਤਾ ਦੇ ਪਰਿਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਕਿ ਉਹ “ਲਾਪਤਾ” ਸੀ। ਬੀਤੀ ਰਾਤ ਦਿੱਲੀ ਪਹੁੰਚਣ ਤੋਂ ਬਾਅਦ ਸ੍ਰੀ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਕੌਮੀ ਰਾਜਧਾਨੀ ਪਹੁੰਚ ਗਏ ਹਨ ਪਰ ਉਨ੍ਹਾਂ ਦਾ ਕੋਈ ਖਾਸ ਏਜੰਡਾ ਨਹੀਂ ਸੀ। ਉਨ੍ਹਾਂ ਕਿਹਾ, “ਮੈਂ ਦਿੱਲੀ ਆਇਆ ਹਾਂ । ਕੋਈ ਖਾਸ ਏਜੰਡਾ ਨਹੀਂ ਹੈ। ਮੈਂ ਕਈ ਸਾਲਾਂ ਤੋਂ ਸੰਸਦ ਮੈਂਬਰ ਹਾਂ। ਕੀ ਮੈਂ ਦਿੱਲੀ ਨਹੀਂ ਆ ਸਕਦਾ? ਪਹਿਲਾਂ ਮੈਂ ਨਿਯਮਿਤ ਤੌਰ ਤੇ ਦਿੱਲੀ ਆਉਂਦਾ ਸੀ”। ਸਾਬਕਾ ਰੇਲ ਮੰਤਰੀ ਦੇ ਬੇਟੇ ਸੁਭਾਂਸ਼ੂ ਨੇ ਪੀਟੀਆਈ ਨੂੰ ਦੱਸਿਆ ਸੀ ਕਿ ਉਨ੍ਹਾਂ ਦੇ ਪਿਤਾ ਸੋਮਵਾਰ ਦੇਰ ਸ਼ਾਮ ਤੋਂ  “ਲਾਪਤਾ” ਸਨ। ਜਿਵੇਂ ਕਿ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਸ਼੍ਰੀਮਾਨ ਰਾਏ ਭਾਜਪਾ ਵਿੱਚ ਦੁਬਾਰਾ ਸ਼ਾਮਲ ਹੋ ਸਕਦੇ ਹਨ, ਹੁਣ ਲਗਭਗ ਓਹੀ ਹੋਣ ਜਾ ਰਿਹਾ ਹੈ। ਉਨ੍ਹਾਂ ਦੇ ਬੇਟੇ ਸੁਭਾਂਸ਼ੂ ਨੇ ਪੱਤਰਕਾਰਾਂ ਨੂੰ ਕਿਹਾ, “ਮੇਰੇ ਪਿਤਾ ਸਹੀ ਦਿਮਾਗ਼ ਵਿੱਚ ਨਹੀਂ ਹਨ। ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਉਹ ਕਿਸੇ ਬਿਮਾਰ ਵਿਅਕਤੀ ਨਾਲ ਰਾਜਨੀਤੀ ਨਾ ਕਰਨ। ਉਨ੍ਹਾਂ ਦੇ ਲਾਪਤਾ ਹੋਣ ਤੋਂ ਬਾਅਦ, ਮੈਂ ਬੀਤੀ ਰਾਤ ਪੁਲਿਸ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਸੀ”।