Big Blast: ਗੁਜਰਾਤ 'ਚ ਵੱਡਾ ਹਾਦਸਾ, ਸਟੀਲ ਕੰਪਨੀ ਦੀ ਭੱਠੀ 'ਚ ਧਮਾਕਾ, 10 ਲੋਕ ਝੁਲਸ ਗਏ

ਗੁਜਰਾਤ ਦੇ ਕੱਛ ਵਿੱਚ ਇੱਕ ਸਟੀਲ ਕੰਪਨੀ ਵਿੱਚ ਲਾਪਰਵਾਹੀ ਕਾਰਨ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਸਟੀਲ ਕੰਪਨੀ ਦੀ ਭੱਠੀ 'ਚ ਧਮਾਕਾ ਹੋਣ ਕਾਰਨ 10 ਲੋਕ ਗੰਭੀਰ ਜ਼ਖਮੀ ਹੋ ਗਏ। ਚਾਰ ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

Share:

ਹਾਈਲਾਈਟਸ

  • ਭੱਠੀ 'ਚ ਧਮਾਕਾ ਹੋਣ ਕਾਰਨ 10 ਲੋਕ ਗੰਭੀਰ ਜ਼ਖਮੀ
  • ਚਾਰ ਲੋਕਾਂ ਦੀ ਹਾਲਤ ਦੱਸੀ ਜਾ ਰਹੀ ਨਾਜ਼ੁਕ

ਗੁਜਰਾਤ। ਗੁਜਰਾਤ ਦੇ ਕੱਛ ਵਿੱਚ ਇੱਕ ਕੀਮੋ ਸਟੀਲ ਕੰਪਨੀ ਵਿੱਚ ਵੱਡਾ ਹਾਦਸਾ ਵਾਪਰ ਗਿਆ। ਸਟੀਲ ਕੰਪਨੀ ਦੀ ਭੱਠੀ 'ਚ ਧਮਾਕਾ ਹੋਣ ਕਾਰਨ 10 ਲੋਕ ਗੰਭੀਰ ਜ਼ਖਮੀ ਹੋ ਗਏ। ਚਾਰ ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਨੂੰ ਅਹਿਮਦਾਬਾਦ ਦੇ ਨਿੱਜੀ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਹੈ। ਸਟੀਲ ਪਿਘਲਦੇ ਸਮੇਂ ਇਹ ਹਾਦਸਾ ਵਾਪਰਿਆ। ਮਜ਼ਦੂਰਾਂ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਕੰਪਨੀ ਦੀ ਲਾਪਰਵਾਹੀ ਕਾਰਨ ਲੱਗੀ ਹੈ। ਘਟਨਾ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਘਟਨਾ ਦੀ ਦਰਦਨਾਕ ਵੀਡੀਓ ਸਾਹਮਣੇ ਆਈ ਹੈ। ਵੀਡੀਓ 'ਚ ਲੋਕ ਅੱਗ 'ਚ ਸੜਦੇ ਨਜ਼ਰ ਆ ਰਹੇ ਹਨ

ਇਹ ਵੀ ਪੜ੍ਹੋ