ਜੇਕਰ ਤੁਹਾਨੂੰ ਮਿਲਦੀ ਹੈ ਪੈਨਸ਼ਨ ਤੇ ਬਿਨ੍ਹਾਂ ਦੇਰੀ ਕਰੋ ਇਹ ਕੰਮ

ਦਰਅਸਲ ਪੈਨਸ਼ਨ ਲੈਣ ਦੀ ਸ਼ਰਤ ਇਹ ਹੈ ਕਿ ਤੁਹਾਨੂੰ ਸਮੇਂ-ਸਮੇਂ 'ਤੇ ਸਰਕਾਰ ਨੂੰ ਅਪਡੇਟ ਕਰਨਾ ਪੈਂਦਾ ਹੈ ਕਿ ਤੁਸੀਂ ਜ਼ਿੰਦਾ ਹੋ। ਇਸਦੇ ਲਈ ਤੁਹਾਨੂੰ ਸਰਕਾਰ ਨੂੰ ਆਪਣਾ ਜੀਵਨ ਪ੍ਰਮਾਣ ਪੱਤਰ ਦੇਣਾ ਹੋਵੇਗਾ।

Share:

ਜੇਕਰ ਤੁਹਾਨੂੰ ਸਰਕਾਰੀ ਪੈਨਸ਼ਨ ਮਿਲਦੀ ਹੈ ਤਾਂ ਯਕੀਨੀ ਤੌਰ 'ਤੇ ਇਹ ਖ਼ਬਰ ਤੁਹਾਡੇ ਲਈ ਹੈ, ਕਿਉਂਕਿ 30 ਨਵੰਬਰ ਤੋਂ ਬਾਅਦ ਤੁਹਾਡੀ ਪੈਨਸ਼ਨ ਬੰਦ ਹੋ ਸਕਦੀ ਹੈ। ਦਰਅਸਲ ਪੈਨਸ਼ਨ ਲੈਣ ਦੀ ਸ਼ਰਤ ਇਹ ਹੈ ਕਿ ਤੁਹਾਨੂੰ ਸਮੇਂ-ਸਮੇਂ 'ਤੇ ਸਰਕਾਰ ਨੂੰ ਅਪਡੇਟ ਕਰਨਾ ਪੈਂਦਾ ਹੈ ਕਿ ਤੁਸੀਂ ਜ਼ਿੰਦਾ ਹੋ। ਇਸਦੇ ਲਈ ਤੁਹਾਨੂੰ ਸਰਕਾਰ ਨੂੰ ਆਪਣਾ ਜੀਵਨ ਪ੍ਰਮਾਣ ਪੱਤਰ ਦੇਣਾ ਹੋਵੇਗਾ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਡੀ ਪੈਨਸ਼ਨ ਬੰਦ ਹੋ ਜਾਵੇਗੀ। ਇਹ ਕੰਮ 60 ਤੋਂ 80 ਸਾਲ ਦੇ ਹਰੇਕ ਪੈਨਸ਼ਨਰ ਨੂੰ ਕਰਨਾ ਪੈਂਦਾ ਹੈ। ਇਸ ਦੇ ਲਈ 1 ਅਕਤੂਬਰ ਤੋਂ 30 ਨਵੰਬਰ ਤੱਕ ਦੀ ਤਰੀਕ ਤੈਅ ਕੀਤੀ ਗਈ ਸੀ। ਦੱਸ ਦੇਈਏ ਕਿ ਸਰਕਾਰ ਜੀਵਨ ਸਰਟੀਫਿਕੇਟ ਜਮਾ ਕਰਵਾਉਣ ਲਈ ਆਨਲਾਈਨ ਤਰੀਕੇ ਅਪਣਾ ਰਹੀ ਹੈ, ਜਿਸ ਰਾਹੀਂ ਤੁਸੀਂ ਇਹ ਸਾਬਤ ਕਰ ਸਕਦੇ ਹੋ ਕਿ ਤੁਸੀਂ ਜ਼ਿੰਦਾ ਹੋ। ਇਸ ਵਿੱਚ ਕੁਝ ਚੁਣੇ ਹੋਏ ਤਰੀਕੇ ਹਨ, ਜਿਵੇਂ - ਤੁਸੀਂ ਜੀਵਨ ਪ੍ਰਮਾਨ ਪੋਰਟਲ 'ਤੇ ਜੀਵਨ ਪ੍ਰਮਾਣ ਪਤਰ ਜਮ੍ਹਾ ਕਰ ਸਕਦੇ ਹੋ। ਤੁਸੀਂ ਚਿਹਰੇ ਦੀ ਪ੍ਰਮਾਣਿਕਤਾ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਜੀਵਨ ਪ੍ਰਮਾਨ ਫੇਸ ਐਪ ਦੀ ਵਰਤੋਂ ਕਰਕੇ ਜੀਵਨ ਪ੍ਰਮਾਣ ਪੱਤਰ ਜਮ੍ਹਾ ਕਰ ਸਕਦੇ ਹੋ।


ਐਪ ਰਾਹੀਂ ਜਮ੍ਹਾ ਕਰੋ ਜੀਵਨ ਸਰਟੀਫਿਕੇਟ 

  • ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਐਂਡਰੌਇਡ ਸਮਾਰਟਫੋਨ ਵਿੱਚ ਆਧਾਰ ਫੇਸਆਰਡੀ ਯਾਨੀ ਜੀਵਨ ਪ੍ਰਮਾਣ ਫੇਸ ਐਪ ਨੂੰ ਡਾਊਨਲੋਡ ਕਰਨਾ ਹੋਵੇਗਾ।
  • ਇਸ ਤੋਂ ਬਾਅਦ ਆਪਣਾ ਆਧਾਰ ਕਾਰਡ ਨੰਬਰ ਦਰਜ ਕਰੋ, ਜੋ ਤੁਸੀਂ ਪੈਨਸ਼ਨ ਡਿਸਟ੍ਰੀਬਿਊਟਰ ਅਥਾਰਟੀ ਨੂੰ ਦਿੱਤਾ ਹੈ।
  • ਇਸ ਤੋਂ ਬਾਅਦ ਆਪਰੇਟਰ ਪ੍ਰਮਾਣੀਕਰਨ 'ਤੇ ਜਾਓ ਅਤੇ ਫੇਸ ਸਕੈਨ ਕਰੋ।
  • ਫਿਰ ਤੁਹਾਨੂੰ ਆਪਣੀ ਫੋਟੋ 'ਤੇ ਕਲਿੱਕ ਕਰਕੇ ਸਬਮਿਟ ਕਰਨਾ ਹੋਵੇਗਾ।
  • ਇਸ ਤੋਂ ਬਾਅਦ ਜੀਵਨ ਸਰਟੀਫਿਕੇਟ ਨੂੰ ਡਾਊਨਲੋਡ ਕਰਨ ਲਈ ਇੱਕ SMS ਲਿੰਕ ਰਾਹੀਂ ਇੱਕ ਲਿੰਕ ਆਵੇਗਾ, ਜਿਸ ਨੂੰ ਤੁਸੀਂ ਡਾਊਨਲੋਡ ਕਰਕੇ ਰੱਖ ਸਕਦੇ ਹੋ।

ਇਹ ਵੀ ਪੜ੍ਹੋ