ਵੀਵੋ ਨੇ Vivo X100 Series ਕੀਤੀ ਲਾਂਚ, ਇਹ ਰਹੇਗੀ ਕੀਮਤ

ਵੀਵੋ ਨੇ ਭਾਰਤ 'ਚ ਆਪਣੀ ਨਵੀਂ ਫਲੈਗਸ਼ਿਪ ਸੀਰੀਜ਼ ਲਾਂਚ ਕਰ ਦਿੱਤੀ ਹੈ। ਇਸ ਸੀਰੀਜ਼ 'ਚ ਦੋ ਫੋਨ ਸ਼ਾਮਲ ਕੀਤੇ ਗਏ ਹਨ।

Share:

ਮਸ਼ਹੂਰ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ ਆਪਣੇ ਗਾਹਕਾਂ ਲਈ ਭਾਰਤ 'ਚ ਆਪਣੀ ਫਲੈਗਸ਼ਿਪ ਸੀਰੀਜ਼ ਲਾਂਚ ਕੀਤੀ ਹੈ। ਇਸ ਸੀਰੀਜ਼ 'ਚ ਦੋ ਫੋਨ- Vivo X100 ਅਤੇ Vivo X100 Pro ਨੂੰ ਸ਼ਾਮਲ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਸੀਰੀਜ਼ 'ਚ ਕਈ ਖਾਸ ਫੀਚਰਸ ਮੌਜੂਦ ਹਨ ਜੋ ਕਿ ਇਨ੍ਹਾਂ ਫਲੈਗਸ਼ਿਪ ਫੋਨਾਂ ਨੂੰ ਖਾਸ ਬਣਾਉਂਦੇ ਹਨ। ਵੀਵੋ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਹ ਸਮਾਰਟਫੋਨ ਹੁਣ ਬ੍ਰਾਂਡ ਦੀ ਆਪਣੀ ਪ੍ਰੋ ਇਮੇਜਿੰਗ ਚਿੱਪ V2 ਸਮੇਤ ਦੋ ਚਿੱਪਸੈੱਟਾਂ ਦੇ ਨਾਲ ਬਹੁਤ ਵਧੀਆ ਪ੍ਰਦਰਸ਼ਨ ਪ੍ਰਦਾਨ ਕਰ ਸਕਦੇ ਹਨ।

 

ਇਹ ਰਹੇਗੀ ਕੀਮਤ

ਜੇਕਰ ਕੀਮਤਾਂ ਦੀ ਗੱਲ ਕਰੀਏ ਤਾਂ 12GB ਰੈਮ ਅਤੇ 256GB ਸਟੋਰੇਜ ਵਾਲੇ Vivo X100 ਦੀ ਕੀਮਤ 63,999 ਰੁਪਏ ਹੈ। ਇਸ ਦੇ 16GB ਰੈਮ ਅਤੇ 512GB ਸਟੋਰੇਜ ਦੀ ਕੀਮਤ 69,999 ਰੁਪਏ ਹੈ। ਇਸ ਡਿਵਾਈਸ ਦੀ ਪ੍ਰੀ-ਬੁਕਿੰਗ ਸ਼ੁਰੂ ਹੋ ਗਈ ਹੈ ਅਤੇ ਇਸਦੀ ਪਹਿਲੀ ਸੇਲ 11 ਜਨਵਰੀ ਨੂੰ ਸ਼ੁਰੂ ਹੋਵੇਗੀ। Vivo X100 Pro ਦੇ 16GB RAM ਅਤੇ 512GB ਵੇਰੀਐਂਟ ਦੀ ਕੀਮਤ 89,999 ਰੁਪਏ ਰੱਖੀ ਗਈ ਹੈ। X100 ਨੂੰ Asteroid Black ਅਤੇ Stargaze Blue ਕਲਰ ਵਿਕਲਪਾਂ ਵਿੱਚ ਪੇਸ਼ ਕੀਤਾ ਗਿਆ ਹੈ। ਗਾਹਕਾਂ ਦੇ ਬੈਂਕ ਆਫਰ ਅਤੇ ਹੋਰ ਐਕਸਚੇਂਜ ਬੋਨਸ ਦੀ ਮਦਦ ਨਾਲ 10 ਫੀਸਦੀ ਤੱਕ ਦੀ ਛੋਟ ਪ੍ਰਾਪਤ ਕੀਤੀ ਜਾ ਸਕਦੀ ਹੈ।

 

ਇਹ ਵੀ ਪੜ੍ਹੋ

Tags :