33 ਹਜਾਰ ਦੇ ਭਾਰੀ ਡਿਸਕਾਉਂਟ ਨਾਲ ਮਿਲ ਰਿਹਾ ਸੈਮਸੰਗ ਦਾ ਇਹ ਫਲੈਗਸ਼ਿਪ ਸਮਾਰਟਫੋਨ

ਜੇਕਰ ਤੁਸੀਂ ਪ੍ਰੀਮੀਅਮ ਸੈਮਸੰਗ ਫੋਨ ਖਰੀਦਣਾ ਚਾਹੁੰਦੇ ਹੋ ਅਤੇ ਤੁਹਾਡਾ ਬਜਟ 40 ਹਜਾਰ ਤੋਂ ਘੱਟ ਹੈ, ਤਾਂ ਫਲਿੱਪਕਾਰਟ ਤੁਹਾਡੇ ਲਈ ਇੱਕ ਮੌਕਾ ਲੈ ਕੇ ਆਇਆ ਹੈ।

Share:

 

ਸੈਮਸੰਗ ਭਾਰਤ ਵਿੱਚ ਚੋਟੀ ਦੇ ਸਮਾਰਟਫੋਨ ਬ੍ਰਾਂਡਾਂ ਵਿੱਚ ਗਿਣਿਆ ਜਾਂਦਾ ਹੈ। ਇਹ ਬ੍ਰਾਂਡ ਆਪਣੇ ਗਾਹਕਾਂ ਲਈ ਕਈ ਖਾਸ ਡਿਵਾਈਸਾਂ ਲਿਆਉਂਦਾ ਹੈ। ਇੰਨਾ ਹੀ ਨਹੀਂ ਸਮੇਂ-ਸਮੇਂ 'ਤੇ ਇਹ ਕੰਪਨੀ ਆਪਣੇ ਗਾਹਕਾਂ ਨੂੰ ਕੁਝ ਡਿਵਾਈਸਾਂ 'ਤੇ ਡਿਸਕਾਊਂਟ ਵੀ ਦਿੰਦੀ ਹੈ। ਅਸੀਂ ਗੱਲ ਕਰ ਰਹੇ ਹਾਂ Samsung Galaxy S22 ਦੀ, ਜੋ Flipkart 'ਤੇ ਸਿਰਫ 39,999 ਰੁਪਏ 'ਚ ਲਿਸਟ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਇਸ ਡਿਵਾਈਸ ਨੂੰ 72,999 ਰੁਪਏ ਵਿੱਚ ਲਾਂਚ ਕੀਤਾ ਸੀ।

 

ਸੈਮਸੰਗ ਗਲੈਕਸੀ S22 ਦੀ ਕੀਮਤ ਅਤੇ ਆਫਰ

ਸੈਮਸੰਗ ਗਲੈਕਸੀ S22 ਦਾ 8GB RAM + 128 GB ਸਟੋਰੇਜ ਵੇਰੀਐਂਟ ਕੰਪਨੀ ਦੁਆਰਾ 72,999 ਰੁਪਏ ਵਿੱਚ ਲਾਂਚ ਕੀਤਾ ਗਿਆ ਸੀ। ਦੱਸ ਦੇਈਏ ਕਿ ਫਲਿੱਪਕਾਰਟ ਨੇ ਇਸ ਫੋਨ ਨੂੰ ਆਪਣੇ ਗਾਹਕਾਂ ਲਈ ਸਿਰਫ 39,999 ਰੁਪਏ 'ਚ ਲਿਸਟ ਕੀਤਾ ਹੈ। ਮਤਲਬ ਕਿ ਡਿਵਾਈਸ 'ਤੇ ਤੁਹਾਨੂੰ 33000 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ। ਹੋਰ ਆਫਰਾਂ ਦੀ ਗੱਲ ਕਰੀਏ ਤਾਂ ਇਸ ਫੋਨ 'ਤੇ ਤੁਹਾਨੂੰ ਬੈਂਕ ਆਫਰ ਵੀ ਮਿਲਦੇ ਹਨ, ਜਿਸ 'PNB ਕ੍ਰੈਡਿਟ ਕਾਰਡ 'ਤੇ 1000 ਰੁਪਏ ਦੀ ਛੋਟ ਮਿਲਦੀ ਹੈ। ਬੈਂਕ ਆਫ ਬੜੌਦਾ ਕ੍ਰੈਡਿਟ ਕਾਰਡ 'ਤੇ 2000 ਰੁਪਏ ਦੀ ਛੋਟ ਮਿਲਦੀ ਹੈ। ਫਲਿੱਪਕਾਰਟ ਐਕਸਚੇਂਜ ਆਫਰ ਇਸ ਫੋਨ 'ਤੇ 39,999 ਰੁਪਏ ਤੱਕ ਉਪਲਬਧ ਹਨ।

 

ਇਹ ਵੀ ਪੜ੍ਹੋ