ਕਮਾਲ ਦੇ ਫੀਚਰਸ ਨਾਲ ਮਿਲ ਰਿਹਾ Poco ਦਾ ਇਹ 5G ਬਜਟ ਸਮਾਰਟ ਫੋਨ

Poco ਦਾ ਇਹ ਫੋਨ ਹੈਵੀ ਪ੍ਰੋਸੈਸਰ ਅਤੇ ਵੱਡੀ ਬੈਟਰੀ ਨਾਲ ਲੈਸ ਹੈ। ਜੇਕਰ ਤੁਸੀਂ 10 ਹਜਾਰ ਰੁਪਏ ਤੋਂ ਘੱਟ 'ਚ ਨਵਾਂ 5G ਸਮਾਰਟਫੋਨ ਖਰੀਦਣਾ ਚਾਹੁੰਦੇ ਹੋ ਇਹ ਫੋਨ ਤੁਹਾਡੇ ਲਈ ਪਰਫੈਕਟ ਹੋਵੇਗਾ।

Share:

Poco ਨੇ ਪਿਛਲੇ ਮਹੀਨੇ ਦਸੰਬਰ 'ਚ ਆਪਣੇ ਯੂਜ਼ਰਸ ਲਈ Poco M6 5G ਸਮਾਰਟਫੋਨ ਲਾਂਚ ਕੀਤਾ ਸੀ। ਇਹ ਫੋਨ ਭਾਰਤੀ ਗਾਹਕਾਂ (customers) ਲਈ 22 ਦਸੰਬਰ 2023 ਨੂੰ ਲਾਂਚ ਕੀਤਾ ਗਿਆ ਸੀ। ਇਹ ਫੋਨ ਸ਼ਕਤੀਸ਼ਾਲੀ ਪ੍ਰੋਸੈਸਰ ਅਤੇ ਵੱਡੀ ਬੈਟਰੀ ਨਾਲ ਲੈਸ ਹੈ। ਜੇਕਰ ਤੁਸੀਂ 10 ਹਜਾਰ ਰੁਪਏ ਤੋਂ ਘੱਟ ਵਿੱਚ ਇੱਕ ਨਵਾਂ 5G ਸਮਾਰਟਫੋਨ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਸਮਾਰਟਫੋਨ 'ਤੇ ਉਪਲਬਧ ਡੀਲ ਨੂੰ ਦੇਖ ਸਕਦੇ ਹੋ।

ਇਹ ਹਨ offers

ਫਲਿੱਪਕਾਰਟ ਤੋਂ Poco M6 5G ਖਰੀਦੀਆ ਜਾ ਸਕਦਾ ਹੈ।। ਕੰਪਨੀ ਨੇ Poco M6 5G ਨੂੰ 10,499 ਰੁਪਏ 'ਚ ਲਿਸਟ ਕੀਤਾ ਹੈ। ਫਲਿੱਪਕਾਰਟ ਤੋਂ Poco M6 5G ਡੈਬਿਟ ਅਤੇ ਕ੍ਰੈਡਿਟ ਕਾਰਡਾਂ ਨਾਲ 1000 ਰੁਪਏ ਦੀ ਛੋਟ 'ਤੇ ਪ੍ਰਾਪਤ ਕੀਤਾ ਜਾ ਸਕਦਾ ਹੈ। ਐਕਸਚੇਂਜ ਆਫਰ ਵਿੱਚ Poco M6 5G ਖਰੀਦਦੇ ਹੋ ਤਾਂ ਪੁਰਾਣਾ ਫੋਨ ਦੇ ਕੇ 7900 ਰੁਪਏ ਤੱਕ ਦੀ ਵੱਧ ਤੋਂ ਵੱਧ ਬਚਤ ਕੀਤੀ ਜਾ ਸਕਦੀ ਹੈ। ਜੇਕਰ ਤੁਸੀਂ ਕੇਨਰਾ ਬੈਂਕ ਕ੍ਰੈਡਿਟ ਕਾਰਡ ਰਾਹੀਂ Poco M6 5G ਖਰੀਦਦੇ ਹੋ, ਤਾਂ ਤੁਹਾਨੂੰ 1,000 ਰੁਪਏ ਤੱਕ ਦੀ ਛੋਟ ਮਿਲ ਸਕਦੀ ਹੈ। ਜੇਕਰ ਤੁਸੀਂ ਫਲਿੱਪਕਾਰਟ ਐਕਸਿਸ ਬੈਂਕ ਕਾਰਡ ਨਾਲ Poco M6 5G ਖਰੀਦਦੇ ਹੋ, ਤਾਂ ਤੁਹਾਨੂੰ 5 ਪ੍ਰਤੀਸ਼ਤ ਕੈਸ਼ਬੈਕ ਦਾ ਲਾਭ ਮਿਲਦਾ ਹੈ।

Poco M6 5G ਦੇ Features

Poco ਦਾ ਇਹ ਫੋਨ MediaTek Dimensity 6100 Plus ਪ੍ਰੋਸੈਸਰ ਨਾਲ ਆਉਂਦਾ ਹੈ। ਫੋਨ ਵਿੱਚ 6.74 ਇੰਚ ਦੀ ਡਿਸਪਲੇਅ। ਇਹ 90 Hz ਰਿਫਰੈਸ਼ ਰੇਟ ਨੂੰ ਸਪੋਰਟ ਕਰਦਾ ਹੈ। ਇਸ ਨਵੀਨਤਮ ਸਮਾਰਟਫੋਨ ਨੂੰ 4GB+128GB, 6GB+128GB ਅਤੇ 8GB+256GB ਸਟੋਰੇਜ ਵੇਰੀਐਂਟ ਵਿੱਚ ਖਰੀਦਿਆ ਜਾ ਸਕਦਾ ਹੈ। Poco M6 5G ਫੋਨ ਡਿਊਲ ਕੈਮਰਾ ਸੈੱਟਅਪ ਨਾਲ ਆਉਂਦਾ ਹੈ। ਫੋਨ 'ਚ 50MP ਦਾ ਮੁੱਖ ਕੈਮਰਾ ਹੈ, ਸੈਲਫੀ ਲਈ 5MP ਦਾ ਫਰੰਟ ਕੈਮਰਾ ਉਪਲਬਧ ਹੈ। Poco M6 5G ਫੋਨ 5000mAh ਬੈਟਰੀ ਅਤੇ 18W ਫਾਸਟ ਚਾਰਜਿੰਗ ਸਪੋਰਟ ਫੀਚਰ ਨਾਲ ਆਉਂਦਾ ਹੈ।

ਇਹ ਵੀ ਪੜ੍ਹੋ

Tags :