Tecno ਨੇ ਗ੍ਰਾਹਕਾਂ ਨੂੰ ਦਿੱਤਾ ਨਵੇਂ ਸਾਲ ਦਾ ਤੋਹਫਾ, ਲਾਂਚ ਹੋਵੇਗਾ ਨਵਾਂ ਸਮਾਰਟਫੋਨ 

ਕੰਪਨੀ ਵਲੋਂ ਨਵੀਂ ਸੀਰੀਜ਼ ਦੇ ਤਹਿਤ ਸਮਾਰਟਫੋਨ ਪੇਸ਼ ਕੀਤਾ ਹੈ। ਦਰਅਸਲ ਹਾਲ ਹੀ ਵਿੱਚ ਸਪਾਰਕ 20 ਪ੍ਰੋ+ ਨੂੰ ਕੰਪਨੀ ਦੀ ਅਧਿਕਾਰਤ ਸਾਈਟ 'ਤੇ ਪੇਸ਼ ਕੀਤਾ ਹੈ। ਫੋਨ ਦੇ ਡਿਜ਼ਾਈਨ ਦੀ ਝਲਕ ਟੈਕਨੋ ਦੀ ਵੈਬਸਾਈਟ 'ਤੇ ਸਾਫ ਤੌਰ 'ਤੇ ਦੇਖੀ ਗਈ ਹੈ।

Share:

ਟੈਕਨੋ ਨੇ ਨਵਾਂ ਫੋਨ ਬਜ਼ਾਰ ਵਿੱਚ ਲਾਂਚ ਕੀਤਾ ਹੈ। ਕੰਪਨੀ ਵਲੋਂ ਨਵੀਂ ਸੀਰੀਜ਼ ਦੇ ਤਹਿਤ ਸਮਾਰਟਫੋਨ ਪੇਸ਼ ਕੀਤਾ ਹੈ। ਦਰਅਸਲ ਹਾਲ ਹੀ ਵਿੱਚ ਸਪਾਰਕ 20 ਪ੍ਰੋ+ ਨੂੰ ਕੰਪਨੀ ਦੀ ਅਧਿਕਾਰਤ ਸਾਈਟ 'ਤੇ ਪੇਸ਼ ਕੀਤਾ ਹੈ। ਫੋਨ ਦੇ ਡਿਜ਼ਾਈਨ ਦੀ ਝਲਕ ਟੈਕਨੋ ਦੀ ਵੈਬਸਾਈਟ 'ਤੇ ਸਾਫ ਤੌਰ 'ਤੇ ਦੇਖੀ ਗਈ ਹੈ। ਇਸ ਦੇ ਨਾਲ ਹੀ ਕੁਝ ਸਪੈਸੀਫਿਕੇਸ਼ਨ ਦੀ ਜਾਣਕਾਰੀ ਵੀ ਦਿੱਤੀ ਗਈ ਹੈ। ਹਾਲਾਂਕਿ ਇਸਦੀ ਲਾਂਚ ਡੇਟ ਦੀ ਪੁਸ਼ਟੀ ਨਹੀਂ ਹੋਈ ਹੈ। ਰਿਪੋਰਟ 'ਚ ਕਿਹਾ ਜਾ ਰਿਹਾ ਹੈ ਕਿ ਫੋਨ ਨੂੰ ਜਲਦ ਹੀ ਲਾਂਚ ਕੀਤਾ ਜਾਵੇਗਾ। ਫੋਨ 'ਚ ਐਪਲ ਦੇ ਡਾਇਨਾਮਿਕ ਆਈਲੈਂਡ ਵਰਗਾ ਫੀਚਰ ਵੀ ਹੋਵੇਗਾ। ਇਹ ਸਮਾਰਟਫੋਨ Lunar Frost, Temporal Orbits, Radiant Starstream ਅਤੇ Magic Skin 2.0 ਹਰੇ ਰੰਗਾਂ ਵਿੱਚ ਉਪਲਬਧ ਹੋਵੇਗਾ।

ਇਹ ਹਨ ਸਮਾਰਟਫੋਨ ਦੀਆਂ ਵਿਸ਼ੇਸ਼ਤਾਵਾਂ

  • ਡਿਸਪਲੇ: ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ ਫ਼ੋਨ ਵਿੱਚ 6.78-ਇੰਚ ਦੀ ਫੁੱਲ HD ਪਲੱਸ ਕਰਵਡ ਡਿਸਪਲੇ ਹੋਵੇਗੀ, ਜੋ 120 Hz ਦੀ ਰਿਫ੍ਰੈਸ਼ ਦਰ ਅਤੇ 1000 nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ।
  • ਪ੍ਰੋਸੈਸਰ: ਟੈਕਨੋ ਦਾ ਆਉਣ ਵਾਲਾ ਫੋਨ MediaTek Helio G99 ਪ੍ਰੋਸੈਸਰ ਦੁਆਰਾ ਸੰਚਾਲਿਤ ਹੋਵੇਗਾ।
  • ਰੈਮ ਤੇ ਸਟੋਰੇਜ: ਫੋਨ 'ਚ 8 ਜੀਬੀ ਰੈਮ ਦੇ ਨਾਲ 256 ਜੀਬੀ ਇੰਟਰਨਲ ਸਟੋਰੇਜ ਦਿੱਤੀ ਜਾਵੇਗੀ।
  • ਕੈਮਰਾ: ਸਾਈਟ 'ਤੇ ਦੇਖੇ ਗਏ ਪੋਸਟਰ ਤੋਂ ਪਤਾ ਲੱਗਦਾ ਹੈ ਕਿ ਇਸ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੋਵੇਗਾ। ਜਿਸ 'ਚ 108 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਹੋਵੇਗਾ। ਕੰਪਨੀ ਨੇ ਹੋਰ ਸੈਂਸਰਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ।
  • ਬੈਟਰੀ: ਆਉਣ ਵਾਲੇ ਫੋਨ ਨੂੰ ਪਾਵਰ ਦੇਣ ਲਈ 33 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਨ ਵਾਲੀ 5000 mAh ਦੀ ਬੈਟਰੀ ਦਿੱਤੀ ਜਾਵੇਗੀ।
  • ਆਪ੍ਰੇਟਿੰਗ ਸਿਸਟਮ: ਇਸ 'ਚ ਐਂਡ੍ਰਾਇਡ 13 ਆਪਰੇਟਿੰਗ ਸਿਸਟਮ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ