Realme ਆਪਣਾ ਸਭ ਤੋਂ ਪਤਲਾ ਸਮਾਰਟਫੋਨ 14 ਦਸੰਬਰ ਨੂੰ ਕਰੇਗਾ ਲਾਂਚ, ਜਾਣੋ ਕੀ ਹੋਣਗੇ ਫੀਚਰ

Realme ਨੇ ਅਧਿਕਾਰਤ ਤੌਰ 'ਤੇ ਆਪਣੇ ਸਭ ਤੋਂ ਪਤਲੇ 5G ਸਮਾਰਟਫੋਨ ਦਾ ਐਲਾਨ ਕਰ ਦਿੱਤਾ ਹੈ। ਇਸ ਦੀ ਮੋਟਾਈ 7.89mm ਹੈ। Realme C67 5G ਫੋਨ ਭਾਰਤੀ ਬਾਜ਼ਾਰ 'ਚ 14 ਦਸੰਬਰ ਨੂੰ ਲਾਂਚ ਹੋਵੇਗਾ।

Share:

ਹਾਈਲਾਈਟਸ

  • Realme ਹੁਣ ਆਪਣਾ ਸਭ ਤੋਂ ਪਤਲਾ 5G ਸਮਾਰਟਫੋਨ ਲਾਂਚ ਕਰਨ ਜਾ ਰਿਹਾ ਹੈ।

 

Realme ਆਪਣੇ ਗ੍ਰਾਹਕਾ ਲਈ ਨਵਾਂ ਤੋਹਫਾ ਲੈ ਕੇ ਆਇਆ ਹੈ। Realme ਹੁਣ ਆਪਣਾ ਸਭ ਤੋਂ ਪਤਲਾ 5G ਸਮਾਰਟਫੋਨ ਲਾਂਚ ਕਰਨ ਜਾ ਰਿਹਾ ਹੈ। ਕੰਪਨੀ ਇਸ ਸੀ ਸੀਰੀਜ਼ ਦੇ ਸਮਾਰਟਫੋਨ ਨੂੰ ਆਨਲਾਈਨ ਈਵੈਂਟ 'ਚ ਪੇਸ਼ ਕਰੇਗੀ। ਇਹ ਸਮਾਗਮ ਦੁਪਹਿਰ 12 ਵਜੇ ਸ਼ੁਰੂ ਹੋਵੇਗਾ। ਇਸ ਨੂੰ ਬ੍ਰਾਂਡ ਦੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ, ਯੂਟਿਊਬ ਚੈਨਲ ਅਤੇ ਅਧਿਕਾਰਤ Realme India ਵੈੱਬਸਾਈਟ 'ਤੇ ਲਾਈਵ ਦੇਖਿਆ ਜਾ ਸਕਦਾ ਹੈ।

 

Realme C67 5G

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਫੋਨ ਨੂੰ 4GB, 6GB ਅਤੇ 8GB ਰੈਮ ਆਪਸ਼ਨ ਦੇ ਨਾਲ ਤਿੰਨ ਵੇਰੀਐਂਟ 'ਚ ਲਾਂਚ ਕੀਤਾ ਜਾ ਸਕਦਾ ਹੈ। Realme C67 5G ਫੋਨ ਦੀ ਕੀਮਤ 12 ਹਜਾਰ ਰੁਪਏ ਤੋਂ ਸ਼ੁਰੂ ਹੋ ਸਕਦੀ ਹੈ। ਜਦੋਂ ਕਿ ਟਾਪ ਵੇਰੀਐਂਟ ਦੀ ਕੀਮਤ 17 ਹਜਾਰ ਰੁਪਏ ਤੱਕ ਜਾ ਸਕਦੀ ਹੈ। ਇਹ ਡਿਵਾਈਸ ਭਾਰਤ 'ਚ ਹਰੇ ਅਤੇ ਜਾਮਨੀ ਰੰਗਾਂ 'ਚ ਵਿਕਰੀ ਲਈ ਉਪਲਬਧ ਹੋ ਸਕਦੀ ਹੈ।

 

ਇਹ ਹੋਣਗੇ ਫੀਚਰ

 

ਕੈਮਰਾ

Realme C67 ਰਿਅਰ ਪੈਨਲ 'ਤੇ ਸਰਕਲ ਰਿੰਗ ਵਿੱਚ ਇੱਕ ਡਿਊਲ ਕੈਮਰਾ ਸੈੱਟਅਪ ਦੇ ਨਾਲ ਆਵੇਗਾ। ਇਸ '50 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ ਹੋਵੇਗਾ ਜੋ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੀਕ ਨਾਲ ਲੈਸ ਹੋਵੇਗਾ। ਇਸ ਦੇ ਨਾਲ ਹੀ ਸੈਲਫੀ ਅਤੇ ਵੀਡੀਓ ਕਾਲਿੰਗ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲੇਗਾ।

 

ਬੈਟਰੀ

ਕੰਪਨੀ ਨੇ ਫੋਨ ਦੀ ਚਾਰਜਿੰਗ ਸਮਰੱਥਾ ਦਾ ਵੀ ਖੁਲਾਸਾ ਕੀਤਾ ਹੈ। Realme C67 5G ਫੋਨ ਨੂੰ 33W ਫਾਸਟ ਚਾਰਜਿੰਗ ਤਕਨੀਕ ਨਾਲ ਦਿੱਤਾ ਜਾਵੇਗਾ ਅਤੇ ਪਾਵਰ ਬੈਕਅਪ ਲਈ ਇਸ '5,000mAh ਦੀ ਬੈਟਰੀ ਦੇਖੀ ਜਾ ਸਕਦੀ ਹੈ।

 

ਸਕਰੀਨ

Realme C67 5G ਵਿੱਚ 6.7 ਇੰਚ ਦੀ ਫੁੱਲ HD+ ਡਿਸਪਲੇ ਹੋਵੇਗੀ ਜੋ 90Hz ਦੀ ਰਿਫਰੈਸ਼ ਦਰ 'ਤੇ ਕੰਮ ਕਰਦੀ ਹੈ।

 

ਪ੍ਰੋਸੈਸਰ

Realme C67 5G ਸਮਾਰਟਫੋਨ ਐਂਡਰਾਇਡ 13 'ਤੇ ਆਧਾਰਿਤ Realme UI ਇੰਟਰਫੇਸ 'ਤੇ ਕੰਮ ਕਰੇਗਾ। ਪ੍ਰੋਸੈਸਿੰਗ ਲਈ ਮੋਬਾਈਲ 'MediaTek ਡਾਇਮੇਂਸ਼ਨ ਚਿਪਸੈੱਟ ਦੇਖਿਆ ਜਾ ਸਕਦਾ ਹੈ।

 

ਮੈਮੋਰੀ

ਇਸ Realme ਫੋਨ ਨੂੰ ਤਿੰਨ ਵੇਰੀਐਂਟਸ ਵਿੱਚ ਲਾਂਚ ਕੀਤਾ ਜਾ ਸਕਦਾ ਹੈ। ਇਹਨਾਂ ਵਿੱਚ 4GB RAM, 6GB RAM ਅਤੇ 8GB RAM ਸ਼ਾਮਲ ਹੋ ਸਕਦੇ ਹਨ। ਉਪਲਬਧ ਸਟੋਰੇਜ ਵਿਕਲਪਾਂ ਵਿੱਚ 128GB ਅਤੇ 256GB ਅੰਦਰੂਨੀ ਸਟੋਰੇਜ ਸ਼ਾਮਲ ਹੈ।

ਇਹ ਵੀ ਪੜ੍ਹੋ

Tags :