Oppo ਨੇ ਲਾਂਚ ਕੀਤਾ ਨਵਾਂ ਬਜ਼ਟ ਸਮਾਰਟਫੋਨ A59

ਸਮਾਰਟਫੋਨ ਨੂੰ ਭਾਰਤੀ ਬਾਜ਼ਾਰ 'ਚ 14,999 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਗਿਆ ਹੈ। ਇਸ 'ਚ 4 ਜੀਬੀ ਰੈਮ ਦੇ ਨਾਲ 128 ਜੀਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਹ ਫੋਨ 25 ਦਸੰਬਰ ਤੋਂ Oppo ਦੇ ਰਿਟੇਲ ਸਟੋਰ Amazon ਅਤੇ Flipkart 'ਤੇ 2 ਰੰਗਾਂ ਦੇ ਵਿਕਲਪਾਂ 'ਚ ਵਿਕਰੀ ਲਈ ਉਪਲਬਧ ਹੋਵੇਗਾ।

Share:

Oppo ਨੇ ਬਜਟ ਰੇਂਜ 'ਚ ਇਕ ਹੋਰ ਸ਼ਾਨਦਾਰ 5G ਸਮਾਰਟਫੋਨ ਲਾਂਚ ਕੀਤਾ ਹੈ। ਇਸ ਨਵੇਂ ਲਾਂਚ ਹੋਏ ਫੋਨ ਨੂੰ A ਸੀਰੀਜ਼ ਦੇ ਤਹਿਤ ਕਿਫਾਇਤੀ ਬਜਟ ਰੇਂਜ 'ਚ ਪੇਸ਼ ਕੀਤਾ ਗਿਆ ਹੈ। Oppo ਨੇ ਕੁਝ ਦਿਨ ਪਹਿਲਾਂ ਐਕਸ 'ਤੇ ਵੱਡੀ ਬੈਟਰੀ ਅਤੇ  ਡਿਜ਼ਾਈਨ ਦੇ ਨਾਲ ਇਸ ਫੋਨ ਦੀ ਲਾਂਚ ਕਰਨ ਦੀ ਜਾਣਕਾਰੀ ਦਿੱਤੀ ਸੀ। ਸਮਾਰਟਫੋਨ ਨੂੰ ਭਾਰਤੀ ਬਾਜ਼ਾਰ 'ਚ 14,999 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਗਿਆ ਹੈ। ਇਸ 'ਚ 4 ਜੀਬੀ ਰੈਮ ਦੇ ਨਾਲ 128 ਜੀਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਹ ਫੋਨ 25 ਦਸੰਬਰ ਤੋਂ Oppo ਦੇ ਰਿਟੇਲ ਸਟੋਰ Amazon ਅਤੇ Flipkart 'ਤੇ 2 ਰੰਗਾਂ ਦੇ ਵਿਕਲਪਾਂ 'ਚ ਵਿਕਰੀ ਲਈ ਉਪਲਬਧ ਹੋਵੇਗਾ। ਇਸ 'ਚ ਕੰਪਨੀ ਨੇ ਸਟਾਰੀ ਬਲੈਕ ਅਤੇ ਸਿਲਕ ਗੋਲਡ ਕਲਰ ਆਪਸ਼ਨ ਲਾਂਚ ਕੀਤੇ ਹਨ।

ਡਿਸਪਲੇ: ਇਸ ਸਮਾਰਟਫੋਨ 'ਚ ਡਿਊ ਡਰਾਪ ਨੌਚ ਦੇ ਨਾਲ 6.56 ਇੰਚ ਦੀ LED ਪੈਨਲ ਡਿਸਪਲੇ ਹੈ। ਇਹ 90 Hz ਰਿਫਰੈਸ਼ ਰੇਟ ਅਤੇ 720 nits ਦੀ ਚੋਟੀ ਦੀ ਚਮਕ ਨਾਲ ਕੰਮ ਕਰਦਾ ਹੈ।

ਪ੍ਰੋਸੈਸਰ: Oppo ਦਾ ਇਹ ਫੋਨ MediaTek Dimension 6020 ਪ੍ਰੋਸੈਸਰ 'ਤੇ ਕੰਮ ਕਰਦਾ ਹੈ।

ਆਪ੍ਰੇਟਿੰਗ ਸਿਸਟਮ: ਇਸ ਵਿੱਚ ColorOS 13.1 'ਤੇ ਆਧਾਰਿਤ ਐਂਡਰਾਇਡ 13 ਆਪਰੇਟਿੰਗ ਸਿਸਟਮ ਹੈ।

ਰੈਮ ਤੇ ਸਟੋਰੇਜ: ਇਸ ਵਿੱਚ 4 ਜੀਬੀ ਰੈਮ ਦੇ ਨਾਲ 128 ਜੀਬੀ ਇੰਟਰਨਲ ਸਟੋਰੇਜ ਹੈ।

ਕੈਮਰਾ: ਇਸ ਦੇ ਰਿਅਰ ਪੈਨਲ 'ਤੇ ਡਿਊਲ ਕੈਮਰਾ ਸੈੱਟਅਪ ਹੈ। ਜਿਸ ਦਾ ਪ੍ਰਾਇਮਰੀ ਕੈਮਰਾ 13 ਮੈਗਾਪਿਕਸਲ ਦਾ ਹੈ ਜਦੋਂ ਕਿ ਡੈਪਥ ਸੈਂਸਰ 2 ਮੈਗਾਪਿਕਸਲ ਦਾ ਹੈ। ਸੈਲਫੀ ਲਈ ਇਸ ਵਿੱਚ 8 ਮੈਗਾਪਿਕਸਲ ਹੈ।

ਹੋਰ ਫੀਚਰਸ: ਕਨੈਕਟੀਵਿਟੀ ਲਈ ਫੋਨ 'ਚ 3.5 mm ਆਡੀਓ ਜੈਕ, USB ਟਾਈਪ C ਪੋਰਟ, ਫਿੰਗਰਪ੍ਰਿੰਟ ਸੈਂਸਰ ਸਾਈਡ 'ਤੇ ਹੈ।

ਇਹ ਵੀ ਪੜ੍ਹੋ