ਓਪੋ ਜ਼ਲਦ ਲਾਂਚ ਕਰਨ ਜਾ ਰਿਹਾ ਰੈਨੋ 11 ਸੀਰੀਜ਼ 

ਓਪੋ ਨੇ ਦੇਸ਼-ਦੁਨੀਆ ਦੇ ਹਰ ਹਿੱਸੇ ਵਿੱਚ ਸਮਾਰਟਫੋਨ ਲਾਂਚ ਕੀਤੇ ਹਨ। ਇਸ ਰੁਝਾਨ ਨੂੰ ਜਾਰੀ ਰੱਖਦੇ ਹੋਏ ਕੰਪਨੀ ਜਲਦੀ ਓਪੋ ਰੈਨੋ 11 ਸੀਰੀਜ਼ ਪੇਸ਼ ਕਰੇਗੀ। ਪਿਛਲੇ ਕੁਝ ਮਹੀਨਿਆਂ ਤੋਂ ਇਸ ਸਬੰਧੀ ਖ਼ਬਰਾਂ ਆ ਰਹੀਆਂ ਹਨ। ਓਪੋ ਇਸ ਸੀਰੀਜ਼ ਨੂੰ ਮਲੇਸ਼ੀਆ 'ਚ ਲਾਂਚ ਕਰਨ ਜਾ ਰਿਹਾ ਹੈ।

Share:

Oppo Reno 11 Pro: ਓਪੋ ਨੇ ਦੇਸ਼-ਦੁਨੀਆ ਦੇ ਹਰ ਹਿੱਸੇ ਵਿੱਚ ਸਮਾਰਟਫੋਨ ਲਾਂਚ ਕੀਤੇ ਹਨ। ਇਸ ਰੁਝਾਨ ਨੂੰ ਜਾਰੀ ਰੱਖਦੇ ਹੋਏ ਕੰਪਨੀ ਜਲਦੀ ਓਪੋ ਰੈਨੋ 11 ਸੀਰੀਜ਼ ਪੇਸ਼ ਕਰੇਗੀ। ਪਿਛਲੇ ਕੁਝ ਮਹੀਨਿਆਂ ਤੋਂ ਇਸ ਸਬੰਧੀ ਖ਼ਬਰਾਂ ਆ ਰਹੀਆਂ ਹਨ। ਓਪੋ ਇਸ ਸੀਰੀਜ਼ ਨੂੰ ਮਲੇਸ਼ੀਆ 'ਚ ਲਾਂਚ ਕਰਨ ਜਾ ਰਿਹਾ ਹੈ। ਹਾਲ ਹੀ 'ਚ ਐਕਸ ਹੈਂਡਲ 'ਤੇ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ, ਜਿਸ ਦੇ ਮੁਤਾਬਕ 11 ਜਨਵਰੀ ਨੂੰ ਇਸ ਦੇ ਲਈ ਇਕ ਈਵੈਂਟ ਆਯੋਜਿਤ ਕੀਤਾ ਜਾਵੇਗਾ। ਜਿਸ ਵਿੱਚ ਕੰਪਨੀ ਇਸ ਸੀਰੀਜ਼ ਦੇ ਨਾਲ ਗਲੋਬਲ ਮਾਰਕੀਟ ਲਈ ColorOS 14 ਦਾ ਵੀ ਐਲਾਨ ਕਰੇਗੀ। ਓਪੋ ਮਲੇਸ਼ੀਆ ਦੀ ਸਾਈਟ 'ਤੇ ਇਸ ਸੀਰੀਜ਼ ਦੇ ਕੁਝ ਸਪੈਸੀਫਿਕੇਸ਼ਨਸ ਦੇ ਵੇਰਵਿਆਂ ਦੀ ਪੁਸ਼ਟੀ ਕੀਤੀ ਗਈ ਹੈ। ਰਿਪੋਰਟਸ 'ਚ ਇਹ ਵੀ ਕਿਹਾ ਗਿਆ ਹੈ ਕਿ ਓਪੋ ਇਸ ਸੀਰੀਜ਼ ਨੂੰ ਗਲੋਬਲ ਮਾਰਕੀਟ 'ਚ ਵੱਖ-ਵੱਖ ਸਪੈਕਸ ਦੇ ਨਾਲ ਪੇਸ਼ ਕਰੇਗੀ। ਦੱਸ ਦੇਈਏ ਕਿ ਇਸ ਸੀਰੀਜ਼ ਨੂੰ ਇਸ ਸਾਲ ਨਵੰਬਰ 'ਚ ਚੀਨ 'ਚ ਪੇਸ਼ ਕੀਤਾ ਗਿਆ ਸੀ।

67 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ ਬੈਟਰੀ

  • ਓਪੋ ਮਲੇਸ਼ੀਆ ਦੇ ਲੈਂਡਿੰਗ ਪੇਜ 'ਤੇ ਆਉਣ ਵਾਲੀ ਸੀਰੀਜ਼ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਮੁਤਾਬਕ ਇਸ 'ਚ ColorOS 14 ਦੇਖਣ ਨੂੰ ਮਿਲੇਗਾ।
  • ਦੋਵੇਂ ਸਮਾਰਟਫੋਨ 32 ਮੈਗਾਪਿਕਸਲ ਦੇ ਟੈਲੀਫੋਟੋ ਕੈਮਰੇ ਨਾਲ ਆਉਣਗੇ। ਓਪੋ ਰੇਨੋ 11 ਦੀ ਬੈਟਰੀ 67 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ, ਜਦਕਿ ਇਸ ਦੇ ਪ੍ਰੋ ਮਾਡਲ ਦੀ ਬੈਟਰੀ 100 ਵਾਟ ਰੈਪਿਡ ਚਾਰਜਿੰਗ ਨਾਲ ਕੰਮ ਕਰੇਗੀ।
  • ਇਸ ਤੋਂ ਇਲਾਵਾ ਓਪੋ 8 ਜਨਵਰੀ ਨੂੰ ਚੀਨ 'ਚ Oppo Find X ਸੀਰੀਜ਼ ਦੇ ਤਹਿਤ Find X7 ਅਤੇ X7 Ultra ਨੂੰ ਪੇਸ਼ ਕਰਨ ਜਾ ਰਿਹਾ ਹੈ।
  • ਇਹ ਦੋਵੇਂ ਫੋਨ ਕ੍ਰਮਵਾਰ MediaTek Dimension 9300 ਅਤੇ Snapdragon 8 Gen 3 ਪ੍ਰੋਸੈਸਰ ਦੇ ਨਾਲ ਦਿੱਤੇ ਜਾਣਗੇ। ਇਸ ਸੀਰੀਜ਼ ਨੂੰ ਸੈਟੇਲਾਈਟ ਕਨੈਕਟੀਵਿਟੀ ਨਾਲ ਲਿਆਂਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ