OnePlus: ਵਨ ਪਲਸ ਨੇ ਲਾਂਚ ਕੀਤਾ 5ਜੀ ਸਸਤਾ ਫੋਨ, ਜਾਣੋ ਕੀ ਹਨ ਫੀਚਰਜ਼

OnePlus Nord N30 SE Launch: ਫੋਨ 'ਚ MediaTek Dimensity 6020 ਪ੍ਰੋਸੈਸਰ ਅਤੇ 5000mAh ਦੀ ਬੈਟਰੀ ਹੈ। ਲੋਕ ਕੰਪਨੀ ਦੇ ਡਿਵਾਈਸ ਨੂੰ ਕਾਫੀ ਪਸੰਦ ਕਰ ਰਹੇ ਹਨ। ਕੰਪਨੀ ਨੇ ਇਸ ਫੋਨ ਨੂੰ ਸਾਟਿਨ ਬਲੈਕ ਅਤੇ ਸਿਆਨ ਸਪਾਰਕਲ ਕਲਰ ਆਪਸ਼ਨ 'ਚ ਪੇਸ਼ ਕੀਤਾ ਹੈ।

Share:

OnePlus Nord N30 SE Launch: ਹੈਂਡਸੈਟ ਨਿਰਮਾਤਾ OnePlus ਨੇ ਨਵਾਂ ਡਿਵਾਈਸ OnePlus Nord N30 SE ਸਮਾਰਟਫੋਨ ਬਾਜ਼ਾਰ ਵਿੱਚ ਲਾਂਚ ਕੀਤਾ ਹੈ। ਫੋਨ ਨੂੰ ਹੁਣੇ ਹੀ UAE 'ਚ ਪੇਸ਼ ਕੀਤਾ ਗਿਆ ਹੈ। ਫੋਨ 'ਚ MediaTek Dimensity 6020 ਪ੍ਰੋਸੈਸਰ ਅਤੇ 5000mAh ਦੀ ਬੈਟਰੀ ਹੈ। ਲੋਕ ਕੰਪਨੀ ਦੇ ਡਿਵਾਈਸ ਨੂੰ ਕਾਫੀ ਪਸੰਦ ਕਰ ਰਹੇ ਹਨ। ਕੰਪਨੀ ਨੇ ਇਸ ਫੋਨ ਨੂੰ ਸਾਟਿਨ ਬਲੈਕ ਅਤੇ ਸਿਆਨ ਸਪਾਰਕਲ ਕਲਰ ਆਪਸ਼ਨ 'ਚ ਪੇਸ਼ ਕੀਤਾ ਹੈ। ਅਸੀਂ ਹੁਣ ਇਸ ਫੋਨ ਦੀਆਂ ਵਿਸ਼ੇਸ਼ਤਾਵਾਂ ਅਤੇ ਕੀਮਤ ਬਾਰੇ ਵਿਸਥਾਰ ਵਿੱਚ ਜਾਣਾਂਗੇ।

ਕੀ ਨੇ ਫੋਨ ਦੇ ਸਪੈਸੀਫਿਕੇਸ਼ਨਸ?

  • OnePlus ਦੇ ਇਸ ਫੋਨ 'ਚ 6.72 ਇੰਚ ਦੀ ਫੁੱਲ HD ਪਲੱਸ ਡਿਸਪਲੇ ਹੈ। ਇਸ 'ਚ MediaTek Dimensity 6020 ਪ੍ਰੋਸੈਸਰ ਹੈ। 
  • ਫੋਨ ਐਂਡ੍ਰਾਇਡ 13 ਆਧਾਰਿਤ ਆਕਸੀਜਨ OS 13.1 ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। 
  • ਇਸ ਵਿੱਚ 4 ਜੀਬੀ ਰੈਮ ਅਤੇ 128 ਜੀਬੀ ਸਟੋਰੇਜ ਹੈ। OnePlus Nord N30 SE ਵਿੱਚ ਇੱਕ 50 MP ਪ੍ਰਾਇਮਰੀ ਕੈਮਰਾ, 2 MP ਡੂੰਘਾਈ ਕੈਮਰਾ ਸੈਂਸਰ ਅਤੇ 8 MP ਫਰੰਟ ਕੈਮਰਾ ਹੈ। 
  • ਇਸ 'ਚ 5000mAh ਦੀ ਬੈਟਰੀ ਹੈ, ਜਿਸ 'ਚ 33W ਫਾਸਟ ਚਾਰਜਿੰਗ ਸਪੋਰਟ ਹੈ। ਫੋਨ 'ਚ ਕਨੈਕਟੀਵਿਟੀ ਲਈ 5G, GPS, NFC, ਬਲੂਟੁੱਥ 5.3 ਅਤੇ USB ਟਾਈਪ-ਸੀ ਫੀਚਰਸ ਦਿੱਤੇ ਗਏ ਹਨ।

ਕੀ ਹੈ ਫੋਨ ਦੀ ਕੀਮਤ?

ਕੰਪਨੀ ਦੇ ਇਸ ਫੋਨ 'ਚ 4GB ਰੈਮ ਅਤੇ 12GB ਸਟੋਰੇਜ ਹੈ। ਇਸ ਫੋਨ ਨੂੰ UAE 'ਚ 13,600 ਰੁਪਏ ਦੀ ਕੀਮਤ 'ਚ ਪੇਸ਼ ਕੀਤਾ ਗਿਆ ਹੈ। ਤੁਸੀਂ ਇਸ ਫੋਨ ਨੂੰ UAE ਦੀ ਸ਼ਾਪਿੰਗ ਵੈੱਬਸਾਈਟ noon.com ਤੋਂ ਖਰੀਦ ਸਕਦੇ ਹੋ। ਫਿਲਹਾਲ ਇਸ ਫੋਨ ਨੂੰ ਭਾਰਤ 'ਚ ਕਦੋਂ ਲਾਂਚ ਕੀਤਾ ਜਾਵੇਗਾ, ਇਸ ਬਾਰੇ 'ਚ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਇਹ ਵੀ ਪੜ੍ਹੋ