Infinix Smart 8 Pro: 50 MP ਕੈਮਰੇ ਅਤੇ 6.6 ਇੰਚ ਡਿਸਪਲੇ ਨਾਲ ਬਜ਼ਾਰ ਵਿੱਚ ਉਤਾਰਿਆ ਨਵਾਂ ਫੋਨ, ਜਾਣੋ ਹੋਰ ਵਿਸ਼ੇਸ਼ਤਾਵਾਂ ਵਾਰੇ 

Infinix Smart 8 Pro: ਕੰਪਨੀ ਨੇ ਆਪਣੇ ਸਮਾਰਟ 8 ਲਾਈਨਅੱਪ 'ਚ Infinix Smart 8 Pro ਨੂੰ ਪੇਸ਼ ਕੀਤਾ ਹੈ। ਇਸ ਫੋਨ 'ਚ 50 MP ਕੈਮਰਾ ਅਤੇ 6.6 ਇੰਚ ਡਿਸਪਲੇ ਹੈ। ਯੂਜ਼ਰਸ ਇਸ ਫੋਨ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ ਅਤੇ ਹੁਣ ਇਸ ਫੋਨ ਨੂੰ ਲਾਂਚ ਕਰ ਦਿੱਤਾ ਗਿਆ ਹੈ।

Share:

Infinix Smart 8 Pro: ਹੈਂਡਸੈਟ ਬਣਾਉਣ ਵਾਲੀ ਕੰਪਨੀ Infinix ਨੇ ਬਾਜ਼ਾਰ 'ਚ ਆਪਣਾ ਨਵਾਂ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਆਪਣੇ ਸਮਾਰਟ 8 ਲਾਈਨਅੱਪ 'ਚ Infinix Smart 8 Pro ਨੂੰ ਪੇਸ਼ ਕੀਤਾ ਹੈ। ਇਸ ਫੋਨ 'ਚ 50 MP ਕੈਮਰਾ ਅਤੇ 6.6 ਇੰਚ ਡਿਸਪਲੇ ਹੈ। ਯੂਜ਼ਰਸ ਇਸ ਫੋਨ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ ਅਤੇ ਹੁਣ ਇਸ ਫੋਨ ਨੂੰ ਲਾਂਚ ਕਰ ਦਿੱਤਾ ਗਿਆ ਹੈ। ਕੰਪਨੀ ਨੇ ਇਸ ਨੂੰ ਬਹੁਤ ਹੀ ਘੱਟ ਬਜਟ 'ਚ ਪੇਸ਼ ਕੀਤਾ ਹੈ, ਜਿਸ ਨੂੰ ਤੁਸੀਂ ਬਹੁਤ ਆਸਾਨੀ ਨਾਲ ਖਰੀਦ ਸਕਦੇ ਹੋ। ਅੱਗੇ ਅਸੀਂ ਤੁਹਾਨੂੰ ਇਸ ਫੋਨ ਦੇ ਵੇਰਵੇ ਅਤੇ ਕੀਮਤ ਬਾਰੇ ਦੱਸਾਂਗੇ।

ਕੀ ਨੇ ਫੋਨ ਦੀਆਂ ਵਿਸ਼ੇਸ਼ਤਾਵਾਂ

  • ਕੰਪਨੀ ਦੇ ਇਸ ਸਮਾਰਟਫੋਨ 'ਚ 6.66 ਇੰਚ HD+ IPS LCD ਡਿਸਪਲੇਅ ਹੈ, ਜਿਸ ਦੀ ਰਿਫਰੈਸ਼ ਰੇਟ 90Hz ਹੈ। ਇਹ ਫੋਨ ਐਂਡਰਾਇਡ 13 ਗੋ ਐਡੀਸ਼ਨ 'ਤੇ ਕੰਮ ਕਰਦਾ ਹੈ। 
  • ਇਸ 'ਚ MediaTek Helio G36 ਪ੍ਰੋਸੈਸਰ ਦਿੱਤਾ ਗਿਆ ਹੈ। ਉਪਭੋਗਤਾਵਾਂ ਨੂੰ 8 GB ਤੱਕ ਰੈਮ ਵਿਕਲਪ ਵਿੱਚ Infinix Smart 8 Pro ਮਿਲੇਗਾ। 
  • ਇਸ ਵਿੱਚ ਇੱਕ 50 MP ਮੁੱਖ, AI ਲੈਂਸ ਅਤੇ ਸੈਲਫੀ ਲਈ ਇੱਕ 8 MP ਦਾ ਫਰੰਟ ਕੈਮਰਾ ਵੀ ਹੈ। 
  • ਫੋਨ 'ਚ 128 ਜੀਬੀ ਸਟੋਰੇਜ ਸਪੋਰਟ ਹੋਵੇਗੀ। ਤੁਸੀਂ ਇਸ ਨੂੰ ਮਾਈਕ੍ਰੋ SD ਕਾਰਡ ਦੀ ਮਦਦ ਨਾਲ 2TB ਤੱਕ ਵਧਾ ਸਕਦੇ ਹੋ। 
  • ਇਸ ਤੋਂ ਇਲਾਵਾ ਫੋਨ 'ਚ 5000mAh ਦੀ ਬੈਟਰੀ ਹੈ ਜੋ 10W ਫਾਸਟ ਚਾਰਜਿੰਗ ਸਪੋਰਟ ਦਿੰਦੀ ਹੈ।

ਕੀ ਹੈ ਫੋਨ ਦੀ ਕੀਮਤ

Infinix ਨੇ ਸਮਾਰਟ 8 ਪ੍ਰੋ ਫੋਨ ਨੂੰ ਚਾਰ ਰੰਗਾਂ ਦੇ ਵਿਕਲਪਾਂ ਵਿੱਚ ਪੇਸ਼ ਕੀਤਾ ਹੈ। ਇਨ੍ਹਾਂ ਵਿੱਚ ਟਿੰਬਰ ਬਲੈਕ, ਗਲੈਕਸੀ ਵ੍ਹਾਈਟ, ਸ਼ਾਇਨੀ ਗੋਲਡ ਅਤੇ ਰੇਨਬੋ ਬਲੂ ਸ਼ਾਮਲ ਹਨ। ਇਸਦੀ ਅਧਿਕਾਰਤ ਕੀਮਤ ਦਾ ਅਜੇ ਖੁਲਾਸਾ ਨਹੀਂ ਕੀਤਾ ਗਿਆ ਹੈ, ਪਰ ਕਿਹਾ ਜਾ ਰਿਹਾ ਹੈ ਕਿ ਫੋਨ ਦੀ ਕੀਮਤ 100 ਡਾਲਰ ਯਾਨੀ ਲਗਭਗ 8,310 ਰੁਪਏ ਤੋਂ ਘੱਟ ਹੋ ਸਕਦੀ ਹੈ।

ਇਹ ਵੀ ਪੜ੍ਹੋ