ਭਾਰਤ ਸਰਕਾਰ ਨੇ 55 ਲੱਖ ਤੋਂ ਵੱਧ ਫੋਨ ਨੰਬਰ ਕੀਤੇ ਬੰਦ 

ਆਮ ਨਾਗਰਿਕਾਂ ਦੀ ਸਾਈਬਰ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਕੀਤੀ ਗਈ ਸਖਤ ਕਾਰਵਾਈ। ਵੈਰੀਫਿਕੇਸ਼ਨ ਤੋਂ ਬਾਅਦ ਲਿਆ ਫੈਸਲਾ। ਸੰਸਦ 'ਚ ਮੰਤਰੀ ਨੇ ਦਿੱਤੀ ਜਾਣਕਾਰੀ।

Share:

ਭਾਰਤ ਸਰਕਾਰ Cyber Crime 'ਤੇ ਸ਼ਿਕੰਜਾ ਕਸਣ ਲਈ ਸਮੇਂ-ਸਮੇਂ 'ਤੇ ਨਵੇਂ ਕਦਮ ਚੁੱਕ ਰਹੀ ਹੈ। ਇਸ ਵਾਰ ਸਰਕਾਰ ਨੇ ਮੋਬਾਇਲ ਫੋਨ ਦੀ ਧੋਖਾਧੜੀ ਨੂੰ ਰੋਕਣ ਲਈ ਵੱਡੀ ਕਾਰਵਾਈ ਕਰਦੇ ਹੋਏ ਫਰਜ਼ੀ ਦਸਤਾਵੇਜ਼ਾਂ 'ਤੇ ਪਾਏ 55 ਲੱਖ ਫੋਨ ਨੰਬਰਾਂ ਨੂੰ ਬੰਦ ਕਰ ਦਿੱਤਾ। ਦੱਸ ਦੇਈਏ ਕਿ ਇਹ ਵੱਡਾ ਫੈਸਲਾ ਸੰਚਾਰ ਸਾਥੀ ਪੋਰਟਲ ਤੋਂ ਸ਼ੁਰੂ ਕੀਤੀ ਗਈ ਵੈਰੀਫਿਕੇਸ਼ਨ ਮੁਹਿੰਮ ਦਾ ਹਿੱਸਾ ਹੈ। ਇਸ ਮੁਹਿੰਮ ਦਾ ਉਦੇਸ਼ ਗੈਰ-ਕਾਨੂੰਨੀ ਸਿਮ ਕਾਰਡਾਂ ਰਾਹੀਂ ਸਾਈਬਰ ਅਪਰਾਧਾਂ ਅਤੇ ਵਿੱਤੀ ਧੋਖਾਧੜੀ ਨੂੰ ਰੋਕਣ ਵਿੱਚ ਸਰਕਾਰ ਦੀ ਮਦਦ ਕਰਨਾ ਹੈ। ਦ ਵਿੱਚ ਇਸ ਬਾਰੇ ਗੱਲਬਾਤ ਕਰਦਿਆਂ ਸੰਚਾਰ ਮੰਤਰੀ ਦੇਵਸਿੰਘ ਚੌਹਾਨ ਨੇ ਕਿਹਾ ਕਿ ਇਹ ਪਹਿਲ ਕਾਫ਼ੀ ਸਫ਼ਲ ਰਹੀ ਹੈ। ਇਸ ਪਹਿਲਕਦਮੀ ਦੀ ਤਸਦੀਕ ਪ੍ਰਣਾਲੀ ਦੇ ਕਾਰਨ ਜਾਅਲੀ ਦਸਤਾਵੇਜ਼ਾਂ 'ਤੇ ਪਾਏ ਗਏ 55.52 ਲੱਖ (5.5 ਮਿਲੀਅਨ) ਕੁਨੈਕਸ਼ਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਰਕਾਰ ਨੇ 1.32 ਲੱਖ ਹੈਂਡਸੈੱਟ ਵੀ ਬਲਾਕ ਕਰ ਦਿੱਤੇ ਹਨ ਜਿਨ੍ਹਾਂ ਦੀ ਵਰਤੋਂ ਸਾਈਬਰ ਅਪਰਾਧਾਂ ਅਤੇ ਵਿੱਤੀ ਧੋਖਾਧੜੀ 'ਚ ਹੁੰਦੀ ਸੀ। ਇਸ ਨਾਲ ਹੀ ਨਾਗਰਿਕਾਂ ਵੱਲੋਂ ਦੱਸੇ ਗਏ 13.42 ਲੱਖ ਸ਼ੱਕੀ ਕੁਨੈਕਸ਼ਨ ਵੀ ਕੱਟ ਦਿੱਤੇ ਗਏ।

Cyber Crime ਨੂੰ ਰੋਕਣ ਦੀ ਕੋਸ਼ਿਸ਼ 

ਮੀਡੀਆ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਸਰਕਾਰ ਨੇ ਉਨ੍ਹਾਂ ਸਾਰੇ ਖਪਤਕਾਰਾਂ ਵਿੱਚ ਉਨ੍ਹਾਂ ਦੇ ਨਾਂ 'ਤੇ ਲਏ ਗਏ ਕੁਨੈਕਸ਼ਨਾਂ ਅਤੇ ਮੋਬਾਈਲ ਨੰਬਰਾਂ ਬਾਰੇ ਜਾਗਰੂਕਤਾ ਵਧਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਲਈ ਸਰਕਾਰ ਨੇ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈ ਤਾਂ ਜੋ ਸਾਈਬਰ ਕਰਾਈਮ ਨੂੰ ਘੱਟ ਕੀਤਾ ਜਾ ਸਕੇ। ਸਰਕਾਰ ਦਾ ਮੰਨਣਾ ਹੈ ਕਿ ਜਾਅਲੀ ਦਸਤਾਵੇਜ਼ਾਂ ਨਾਲ ਸਿਮ ਕਾਰਡ ਪ੍ਰਾਪਤ ਕਰਨਾ ਤੇ ਵਰਤਣਾ ਵਿੱਤੀ ਘੁਟਾਲੇ, ਫਿਸ਼ਿੰਗ ਕਾਲਾਂ ਅਤੇ ਪਛਾਣ ਦੀ ਚੋਰੀ ਵਰਗੀਆਂ ਕਈ ਅਪਰਾਧਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਲੋਕ ਇਸ ਪ੍ਰਤੀ ਸੁਚੇਤ ਰਹਿਣ।

ਇਹ ਵੀ ਪੜ੍ਹੋ