ਭਾਰਤ ਵਿੱਚ 6 ਦਿਸੰਬਰ ਨੂੰ ਲਾਂਚ ਹੋਵੇਗਾ ਸਸਤਾ ਫੋਨ Redmi 13C 

ਫੋਨ 'ਚ MediaTek Helio G85 ਪ੍ਰੋਸੈਸਰ ਹੈ, ਜੋ MIUI 14 ਆਧਾਰਿਤ ਐਂਡਰਾਇਡ 13 'ਤੇ ਕੰਮ ਕਰਦਾ ਹੈ। ਇਸ ਦੀ ਕੀਮਤ 9,090 ਰੁਪਏ ਹੋ ਸਕਦੀ ਹੈ। Redmi 13C ਸਮਾਰਟਫੋਨ ਭਾਰਤ ਤੋਂ ਬਾਹਰ ਗਲੋਬਲ ਮਾਰਕੀਟ 'ਚ ਪਹਿਲਾਂ ਹੀ ਲਾਂਚ ਹੋ ਚੁੱਕਾ ਹੈ। 

Share:

ਚੀਨੀ ਕੰਪਨੀ Xiaomi ਵਲੋਂ ਭਾਰਤੀ ਬਾਜ਼ਾਰ ਵਿੱਚ ਇਕ ਹੋਰ ਸਸਤਾ ਫੋਨ ਲਾਂਚ ਕੀਤਾ ਜਾ ਰਿਹਾ ਹੈ। ਕੰਪਨੀ 6 ਦਸੰਬਰ ਨੂੰ ਬਜਟ ਸਮਾਰਟਫੋਨ Redmi 13C ਲਾਂਚ ਕਰੇਗੀ। ਸਮਾਰਟਫੋਨ 'ਚ 6.74 ਇੰਚ HD+ ਡਿਸਪਲੇਅ ਅਤੇ 50MP ਮੁੱਖ ਕੈਮਰਾ ਹੈ। ਇਸ ਫੋਨ 'ਚ MediaTek Helio G85 ਪ੍ਰੋਸੈਸਰ ਹੈ, ਜੋ MIUI 14 ਆਧਾਰਿਤ ਐਂਡਰਾਇਡ 13 'ਤੇ ਕੰਮ ਕਰਦਾ ਹੈ। ਕੰਪਨੀ ਨੇ ਇਸ ਫੋਨ ਦੇ ਲਾਂਚ ਦੀ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕ ਪੋਸਟ ਰਾਹੀਂ ਦਿੱਤੀ ਹੈ। ਭਾਰਤ 'ਚ ਇਸ ਦੀ ਕੀਮਤ 9,090 ਰੁਪਏ ਹੋ ਸਕਦੀ ਹੈ। Redmi 13C ਸਮਾਰਟਫੋਨ ਭਾਰਤ ਤੋਂ ਬਾਹਰ ਗਲੋਬਲ ਮਾਰਕੀਟ 'ਚ ਪਹਿਲਾਂ ਹੀ ਲਾਂਚ ਹੋ ਚੁੱਕਾ ਹੈ। ਇਸ ਲਈ ਇਸ ਦੇ ਸਪੈਸੀਫਿਕੇਸ਼ਨ ਪਹਿਲਾਂ ਤੋਂ ਹੀ ਕੰਪਨੀ ਦੀ ਵੈੱਬਸਾਈਟ 'ਤੇ ਮੌਜੂਦ ਹਨ। ਅਸੀਂ ਸਿਰਫ ਇਸ ਦੇ ਗਲੋਬਲ ਵੇਰੀਐਂਟ ਦੀਆਂ ਵਿਸ਼ੇਸ਼ਤਾਵਾਂ ਨੂੰ ਸਾਂਝਾ ਕਰ ਰਹੇ ਹਾਂ। ਹਾਲਾਂਕਿ ਕੰਪਨੀ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਕਿ ਕੀ ਇਹ ਸਮਾਰਟਫੋਨ ਭਾਰਤ 'ਚ ਇਨ੍ਹਾਂ ਹੀ ਫੀਚਰਸ ਨਾਲ ਲਾਂਚ ਹੋਵੇਗਾ।

ਫੋਨ ਦੇ ਸਪੈਸੀਫਿਕੇਸ਼ਨਸ

  • ਡਿਸਪਲੇ: ਸਮਾਰਟਫੋਨ 'ਚ 90Hz ਰਿਫਰੈਸ਼ ਰੇਟ ਦੇ ਨਾਲ 6.74 ਇੰਚ ਦੀ ਡਾਟ ਡਰਾਪ ਡਿਸਪਲੇ ਹੈ। ਇਸ ਦੀ ਵੱਧ ਤੋਂ ਵੱਧ ਚਮਕ 600 nits ਹੋਵੇਗੀ।
  • ਪ੍ਰੋਸੈਸਰ: Redmi 13C ਵਿੱਚ MediaTek Helio G85 ਪ੍ਰੋਸੈਸਰ ਹੈ, ਜੋ MIUI 14 ਆਧਾਰਿਤ Android 13 'ਤੇ ਕੰਮ ਕਰਦਾ ਹੈ।
  • ਸਟੋਰੇਜ: ਇਹ ਸਮਾਰਟਫੋਨ 3 ਸਟੋਰੇਜ ਵੇਰੀਐਂਟ 4GB+128GB, 6GB+128GB, 8GB+256GB 'ਚ ਲਾਂਚ ਕੀਤਾ ਜਾਵੇਗਾ।
  • ਕੈਮਰਾ: Redmi 13C ਦੇ ਪਿਛਲੇ ਪੈਨਲ 'ਤੇ 50MP + 2MP ਦਾ ਦੋਹਰਾ ਕੈਮਰਾ ਸੈੱਟਅੱਪ ਹੈ। ਜਦਕਿ ਫਰੰਟ ਕੈਮਰਾ 8MP ਦਾ ਹੈ।
  • ਬੈਟਰੀ ਅਤੇ ਚਾਰਜਿੰਗ: ਇਸ Redmi ਫੋਨ ਵਿੱਚ 18W PD ਚਾਰਜਿੰਗ ਸਪੋਰਟ ਦੇ ਨਾਲ 5000mAh ਦੀ ਬੈਟਰੀ ਹੈ।
  • ਮੋਟਾਈ ਤੇ ਲੰਬਾਈ: Redmi 13C ਫੋਨ ਦੀ ਮੋਟਾਈ 8.09mm, ਚੌੜਾਈ 78mm ਅਤੇ ਲੰਬਾਈ 168mm ਹੈ। ਫੋਨ ਦਾ ਵਜ਼ਨ 192 ਗ੍ਰਾਮ ਹੈ।

ਇਹ ਵੀ ਪੜ੍ਹੋ