ਅਸੂਸ ਭਾਰਤੀ ਬਜ਼ਾਰ ਵਿੱਚ ਪੇਸ਼ ਕਰੇਗੀ ਗੇਮਿੰਗ ਸਮਾਰਟਫੋਨ ROG Phone 8 

Asus ਵਲੋਂ ਡਿਵਾਈਸ ਨੂੰ CES 2024 ਈਵੈਂਟ ਵਿੱਚ ਪੇਸ਼ ਕੀਤਾ ਜਾਵੇਗਾ। ਲਾਂਚ ਤੋਂ ਪਹਿਲਾਂ ਇਸ ਦੇ ਫੀਚਰਸ ਅਤੇ ਡਿਜ਼ਾਈਨ ਲੀਕ ਹੋ ਗਏ ਹਨ। ਡਿਵਾਈਸ ਦੇ ਸੱਜੇ ਪਾਸੇ ਪਾਵਰ ਬਟਨ ਅਤੇ ਆਵਾਜ਼ ਵਾਲੇ ਬੱਟਨ ਦਿਖਾਈ ਦੇਣਗੇ।

Share:

Asus ਆਪਣਾ ਨਵਾਂ ਸਮਾਰਟਫੋਨ ਬਾਜ਼ਾਰ 'ਚ ਲਾਂਚ ਕਰਨ ਜਾ ਰਹੀ ਹੈ। ਕੰਪਨੀ ਦੇ ਡਿਵਾਈਸ ਦਾ ਨਾਂ Asus ROG Phone 8 ਹੈ। ਇਹ ਗੇਮਿੰਗ ਸਮਾਰਟਫੋਨ ਹੈ, ਜੋ 8 ਜਨਵਰੀ ਨੂੰ ਲਾਂਚ ਹੋਵੇਗਾ। Asus ਵਲੋਂ ਡਿਵਾਈਸ ਨੂੰ CES 2024 ਈਵੈਂਟ ਵਿੱਚ ਪੇਸ਼ ਕੀਤਾ ਜਾਵੇਗਾ। ਲਾਂਚ ਤੋਂ ਪਹਿਲਾਂ ਇਸ ਦੇ ਫੀਚਰਸ ਅਤੇ ਡਿਜ਼ਾਈਨ ਲੀਕ ਹੋ ਗਏ ਹਨ। ਡਿਵਾਈਸ ਦੇ ਸੱਜੇ ਪਾਸੇ ਪਾਵਰ ਬਟਨ ਅਤੇ ਆਵਾਜ਼ ਵਾਲੇ ਬੱਟਨ ਦਿਖਾਈ ਦੇਣਗੇ। ਨਾਲ ਹੀ ਇਸ ਨੂੰ ਮੈਟ ਅਤੇ ਗ੍ਰਿੱਪੀ ਫਿਨਿਸ਼ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ Asus ਸਮਾਰਟਫੋਨ 'ਚ ਫੁੱਲ HD+ ਰੈਜ਼ੋਲਿਊਸ਼ਨ ਅਤੇ 120Hz ਰਿਫਰੈਸ਼ ਰੇਟ ਨਾਲ 6.78 ਇੰਚ ਦੀ ਸੈਮਸੰਗ ਫਲੈਕਸੀਬਲ AMOLED ਡਿਸਪਲੇ ਹੋਵੇਗੀ। ਜਦੋਂ ਕਿ ਸੀਰੀਜ਼ ਦੇ ਪ੍ਰੋ ਮਾਡਲ ਵਿੱਚ ਫੋਨ ਵਿੱਚ 120Hz ਰਿਫਰੈਸ਼ ਰੇਟ ਸਪੋਰਟ ਦੇ ਨਾਲ 2500 nits ਦੀ ਪੀਕ ਬ੍ਰਾਈਟਨੈਸ ਹੈ। ਇਸ 'ਚ Qualcomm Snapdragon 8 Gen SoC ਹੋਵੇਗਾ। ਡਿਵਾਈਸ ਨੂੰ 12 ਜੀਬੀ ਰੈਮ ਅਤੇ 256 ਜੀਬੀ ਸਟੋਰੇਜ ਨਾਲ ਦਿੱਤਾ ਜਾ ਸਕਦਾ ਹੈ।

Asus ROG ਫੋਨ 8 ਦੇ ਫੀਚਰਸ

Asus ROG Phone 8 Pro ਵਿੱਚ 16 GB RAM + 512 GB ਸਟੋਰੇਜ ਅਤੇ 24 GB + 1TB ਸਟੋਰੇਜ ਵੇਰੀਐਂਟ ਦੇ ਵਿਕਲਪ ਹੋਣਗੇ। ਇਹ ਫੋਨ ਐਂਡ੍ਰਾਇਡ 14 ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਬੈਟਰੀ ਦੀ ਗੱਲ ਕਰੀਏ ਤਾਂ ਇਸ 'ਚ 5500mAh ਦੀ ਬੈਟਰੀ ਹੋ ਸਕਦੀ ਹੈ, ਜਿਸ 'ਚ ਫਾਸਟ ਚਾਰਜਿੰਗ ਸਪੋਰਟ ਹੋਵੇਗੀ।

ਇਹ ਵੀ ਪੜ੍ਹੋ