ਤੁਹਾਡੇ ਦੰਦ ਸਿਹਤਮੰਦ ਹੋ ਸਕਦੇ ਹਨ ਪਰ 10 ਕਾਰਨ ਜੋ ਅਜਿਹਾ ਹੋਣ ਤੋਂ ਰੋਕਦੇ ਹਨ

ਹਰ ਕੋਈ ਆਪਣੇ ਦੰਦਾਂ ਦੀ ਸਿਹਤਸੰਭਾਲ ਨਹੀਂ ਕਰਦਾ ਪਰ ਅਜਿਹਾ ਨਾ ਕਰਨਾ ਸਮੱਸਿਆਵਾਂ ਪੈਦਾ ਕਰ ਸਕਦਾ ਹੈ! ਦੰਦਾ ਦੀ ਸੰਭਾਲ ਪ੍ਰਤੀ ਅਣਗਹਿਲੀ ਦੇ 10 ਸੰਕੇਤਾਂ ਲਈ ਵੇਖੋ: 1. ਦੰਦਾਂ ਦਾ ਸੜਨਾ ਬੈਕਟੀਰੀਆ ਜੋ ਐਸਿਡ ਪੈਦਾ ਕਰਦੇ ਹਨ, ਦੰਦਾਂ ਦੇ ਇਨੈਮਲ ਅਤੇ ਦੰਦਾਂ ਦੀਆਂ ਪਰਤਾਂ ‘ਤੇ ਹਮਲਾ ਕਰਦੇ ਹਨ। ਇੱਕ ਕਾਰਬੋਹਾਈਡਰੇਟ ਅਤੇ ਸ਼ੂਗਰ ਨਾਲ ਭਰਭੂਰ ਖੁਰਾਕ […]

Share:

ਹਰ ਕੋਈ ਆਪਣੇ ਦੰਦਾਂ ਦੀ ਸਿਹਤਸੰਭਾਲ ਨਹੀਂ ਕਰਦਾ ਪਰ ਅਜਿਹਾ ਨਾ ਕਰਨਾ ਸਮੱਸਿਆਵਾਂ ਪੈਦਾ ਕਰ ਸਕਦਾ ਹੈ! ਦੰਦਾ ਦੀ ਸੰਭਾਲ ਪ੍ਰਤੀ ਅਣਗਹਿਲੀ ਦੇ 10 ਸੰਕੇਤਾਂ ਲਈ ਵੇਖੋ:

1. ਦੰਦਾਂ ਦਾ ਸੜਨਾ

ਬੈਕਟੀਰੀਆ ਜੋ ਐਸਿਡ ਪੈਦਾ ਕਰਦੇ ਹਨ, ਦੰਦਾਂ ਦੇ ਇਨੈਮਲ ਅਤੇ ਦੰਦਾਂ ਦੀਆਂ ਪਰਤਾਂ ‘ਤੇ ਹਮਲਾ ਕਰਦੇ ਹਨ। ਇੱਕ ਕਾਰਬੋਹਾਈਡਰੇਟ ਅਤੇ ਸ਼ੂਗਰ ਨਾਲ ਭਰਭੂਰ ਖੁਰਾਕ ਜਾਂ ਪਾਣੀ ਵਿੱਚ ਫਲੋਰਾਈਡ ਦੀ ਕਮੀ, ਬੈਕਟੀਰੀਆ ਦਾ ਸੰਕ੍ਰਮਣ ਵਧਾ ਸਕਦੀ ਹੈ।

2. ਕੈਵਿਟੀਜ਼

ਬੈਕਟੀਰੀਆ ਅਤੇ ਐਸਿਡ ਕਾਰਨ ਦੰਦਾਂ ਵਿੱਚ ਛੋਟੇ ਛੇਕ ਜਾਂ ਕੈਵਿਟੀਜ਼ ਬਣ ਜਾਂਦੀ ਹੈ। ਜੇ ਕੈਵਿਟੀਜ਼ ਦਾ ਇਲਾਜ ਨਾ ਕਰਵਾਕੇ ਅਣਡਿੱਠ ਕੀਤਾ ਜਾਂਦਾ ਜਾਵੇ ਤਾਂ ਇਹ ਦੰਦਾਂ ਦੀਆਂ ਡੂੰਘੀਆਂ ਪਰਤਾਂ ਵਿੱਚ ਫੈਲ ਕੇ ਗੰਭੀਰ ਦਰਦ, ਸੰਵੇਦਨਸ਼ੀਲਤਾ ਸਮੇਤ ਦੰਦਾਂ ਦਾ ਨੁਕਸਾਨ ਕਰ ਦਿੰਦੀ ਹੈ।

3. ਮਸੂੜਿਆਂ ਦੀ ਬਿਮਾਰੀ

ਮਸੂੜਿਆਂ ਦੀਆਂ ਬਿਮਾਰੀਆਂ ਉਦੋਂ ਵਿਕਸਤ ਹੁੰਦੀਆਂ ਹਨ ਜਦੋਂ ਟਾਰਟਰ ਵਿਚਲੇ ਬੈਕਟੀਰੀਆ ਅਤੇ ਪਲੇਕ ਦੰਦਾਂ ਸਮੇਤ ਮਸੂੜਿਆਂ ‘ਤੇ ਜਮ ਜਾਂਦੇ ਹਨ। ਇਹਨਾਂ ਦੇ ਨਤੀਜੇ ਵਜੋਂ ਸੋਜ, ਮਸੂੜਿਆਂ ਵਿੱਚੋਂ ਖੂਨ ਵਗਣਾ ਅਤੇ ਕੁਝ ਮਾਮਲਿਆਂ ਵਿੱਚ ਦੰਦਾਂ ਦਾ ਗੰਭੀਰ ਨੁਕਸਾਨ ਵੀ ਸ਼ਾਮਿਲ ਹੈ।

 4. ਤੇਜਾਬੀ ਖੋਰਾ

ਦੰਦਾਂ ਨੂੰ ਖੋਰਾ ਉਦੋਂ ਲਗਦਾ ਹੈ ਜਦੋਂ ਦੰਦਾਂ ਦਾ ਇਨੈਮਲ ਤੇਜ਼ਾਬ ਨਾਲ ਖਰਾਬ ਹੋ ਜਾਂਦਾ ਹੈ ਅਤੇ ਐਸਿਡ ਦੰਦਾਂ ਦੇ ਸੰਪਰਕ ਵਿੱਚ ਆਕੇ ਇਨੈਮਲ ਪਰਤ ਨੂੰ ਨਰਮ ਅਤੇ ਕਮਜ਼ੋਰ ਕਰ ਦਿੰਦਾ ਹੈ। ਇਸ ਤਰਾਂ ਦੰਦਾਂ ਨੂੰ ਵਧੇਰੇ ਨੁਕਸਾਨ ਹੁੰਦਾ ਹੈ। ਇਸ ਨਾਲ ਦੰਦਾਂ ਦੀ ਸੰਵੇਦਨਸ਼ੀਲਤਾ, ਰੰਗ ਖ਼ਰਾਬ ਹੋਣਾ ਅਤੇ ਇੱਥੋਂ ਤੱਕ ਕਿ ਕੈਵਿਟੀ ਵੀ ਹੋ ਸਕਦੀ ਹੈ।

5. ਸੁੱਕਾ ਮੂੰਹ

ਸੁੱਕਾ ਮੂੰਹ ਲਾਰ ਦੀ ਕਮੀ ਦਾ ਨਤੀਜਾ ਹੈ। ਦਵਾਈਆਂ ਦੀ ਵਰਤੋਂ ਜਾਂ ਇਲਾਜ ਦੇ ਮਾੜੇ ਪ੍ਰਭਾਵਾਂ ਦੇ ਨਤੀਜੇ ਵਜੋਂ ਮੂੰਹ ਖੁਸ਼ਕ ਹੋ ਸਕਦਾ ਹੈ, ਜਿਸ ਨਾਲ ਦੰਦਾਂ ਦੀਆਂ ਸਮੱਸਿਆਵਾਂ ਜਿਵੇਂ ਦੰਦਾਂ ਦਾ ਸੜਨਾ, ਮਸੂੜਿਆਂ ਦੀ ਬਿਮਾਰੀ ਅਤੇ ਸਾਹ ਦੀ ਬਦਬੂ ਆਉਣ ਲਗਦੀ ਹੈ।

6. ਤਿੜੇ ਜਾਂ ਭੁਰੇ ਹੋਏ ਦੰਦ

ਕਿਸੇ ਸੱਟ ਜਾਂ ਦੁਰਘਟਨਾ ਦੇ ਕਾਰਨ, ਦੰਦ ਵਿੱਚ ਕੱਟ, ਚੀਰ, ਦਰਾੜ ਜਾਂ ਫ੍ਰੈਕਚਰ ਹੋ ਸਕਦਾ ਹੈ। ਇਸ ਤਰਾਂ ਦੀ ਮੁਰੰਮਤ ਜ਼ਿਆਦਾਤਰ ਦੰਦਾਂ ਦੀ ਭਰਾਈ ਨਾਲ ਕੀਤੀ ਜਾਂਦੀ ਹੈ, ਬਦਤਰ ਮਾਮਲਿਆਂ ਵਿੱਚ, ਦੰਦ ਕੱਢਣ ਦੀ ਨੌਬਤ ਆ ਸਕਦੀ ਹੈ।                                                             

7. ਬਰੂਕਸਵਾਦ

ਉਹ ਸਥਿਤੀ ਜਿਸ ਵਿੱਚ ਲੋਕ ਆਪਣੇ ਦੰਦਾਂ ਨੂੰ ਕਿਰਚਦੇ ਹਨ। ਇਹ ਤਣਾਅ, ਚਿੰਤਾ, ਅਤੇ ਨੀਂਦ ਵਿਕਾਰ ਦੇ ਕਾਰਨ ਹੋ ਸਕਦਾ ਹੈ। ਅਜਿਹਾ ਕਰਨ ਨਾਲ ਦੰਦ ਦੇ ਟੁੱਟਣ, ਸੰਵੇਦਨਸ਼ੀਲਤਾ ਹੋਣ ਅਤੇ ਇੱਥੋਂ ਤੱਕ ਕਿ ਫ੍ਰੈਕਚਰ ਵੀ ਹੋ ਸਕਦੇ ਹਨ।

8. ਆਰਥੋਡੋਂਟਿਕ ਸਮੱਸਿਆਵਾਂ

ਆਰਥੋਡੌਂਟਿਕ ਸਮੱਸਿਆਵਾਂ ਭਾਵ ਦੰਦਾ ਦੇ ਵਿੰਗ-ਤੜਿੰਗੇ ਹੋਣ ਕਰਕੇ ਪਲੇਕ ਅਤੇ ਬੈਕਟੀਰੀਆ ਜਮ ਜਾਂਦੇ ਹਨ। ਸਮੇਂ ਦੇ ਨਾਲ, ਇਹ ਦੰਦਾਂ ਦੇ ਸੜਨ, ਮਸੂੜਿਆਂ ਦੀ ਬਿਮਾਰੀ ਅਤੇ ਦੰਦਾਂ ਦੀਆਂ ਹੋਰ ਸਮੱਸਿਆਵਾਂ ਦਾ ਕਾਰਨ ਬਣਦੇ ਹਨ।

9. ਅਕਲ ਜਾੜ

ਅਕਲ ਜਾੜ ਵਿੱਚ ਸਮਸਿਆਵਾਂ ਜਿਵੇਂ ਕਿ ਮਸੂੜਿਆਂ ਦੀ ਲਾਈਨ ਦੇ ਹੇਠਾਂ ਫਸ ਜਾਣਾ ਅਤੇ ਉਭਰਨ ਵਿੱਚ ਅਸਮਰੱਥ ਹੋਣਾ ਆਦਿ ਹੋ ਸਕਦਾ ਹੈ, ਨਤੀਜੇ ਵਜੋਂ ਦਰਦ, ਸੋਜ ਅਤੇ ਸੰਕ੍ਰਮਣ ਹੁੰਦੀ ਹੈ।

10. ਮੂੰਹ ਦਾ ਕੈਂਸਰ

ਮੂੰਹ ਦਾ ਕੈਂਸਰ, ਜੀਭ, ਬੁੱਲ੍ਹਾਂ, ਮਸੂੜਿਆਂ ਅਤੇ ਗਲੇ ਸਮੇਤ ਮੂੰਹ ਦੇ ਕਿਸੇ ਵੀ ਹਿੱਸੇ ਵਿੱਚ ਵਿਕਸਤ ਹੋ ਸਕਦਾ ਹੈ। ਇਹ ਮੂੰਹ ਵਿੱਚ ਜਖਮ ਜਾਂ ਰੰਗਹੀਣ ਹੋਣ ਦਾ ਕਾਰਨ ਬਣ ਸਕਦਾ ਹੈ ਅਤੇ ਨੰਗੀ ਅੱਖ ਨੂੰ ਦਿਖਾਈ ਨਹੀਂ ਦੇ ਸਕਦਾ ਹੈ।