ਕੰਧ ਦਾ ਸਹਾਰਾ ਲੈਂਦੇ ਹੋਏ ਯੋਗ ਆਸਣ ਕਰਨ ਦੇ ਢੰਗ

ਯੋਗਾ ਕਰਦੇ ਸਮੇਂ ਸਹਾਇਤਾ ਲੈਣਾ ਕਿਸ ਨੂੰ ਪਸੰਦ ਨਹੀਂ? ਖੈਰ, ਕੀ ਤੁਸੀਂ ਆਪਣੇ ਯੋਗ ਅਭਿਆਸ ਦੌਰਾਨ ਕੰਧ ਦੀ ਵਰਤੋਂ ਕੀਤੀ ਹੈ? ਕੁਝ ਇਸ ਨੂੰ ‘ਵਾਲ ਯੋਗਾ’ ਵਜੋਂ ਵੀ ਜਾਣਦੇ ਹੋਣਗੇ। ਕੰਧ ਆਤਮ-ਵਿਸ਼ਵਾਸ ਪੈਦਾ ਕਰਨ ਯੋਗ ਸਥਿਰ ਸਹਾਇਤਾ ਦਿੰਦੀ ਹੈ ਤਾਂ ਜੋ ਕਿਸੇ ਟ੍ਰੇਨਰ ਦੀ ਗੈਰ-ਮੌਜੂਦਗੀ ਵਿੱਚ ਵਿਅਕਤੀ ਹੌਲੀ-ਹੌਲੀ ਔਖੇ ਆਸਣਾਂ ਵਿੱਚ ਵੀ ਮੁਹਾਰਤ ਹਾਸਲ ਕਰ […]

Share:

ਯੋਗਾ ਕਰਦੇ ਸਮੇਂ ਸਹਾਇਤਾ ਲੈਣਾ ਕਿਸ ਨੂੰ ਪਸੰਦ ਨਹੀਂ? ਖੈਰ, ਕੀ ਤੁਸੀਂ ਆਪਣੇ ਯੋਗ ਅਭਿਆਸ ਦੌਰਾਨ ਕੰਧ ਦੀ ਵਰਤੋਂ ਕੀਤੀ ਹੈ? ਕੁਝ ਇਸ ਨੂੰ ‘ਵਾਲ ਯੋਗਾ’ ਵਜੋਂ ਵੀ ਜਾਣਦੇ ਹੋਣਗੇ। ਕੰਧ ਆਤਮ-ਵਿਸ਼ਵਾਸ ਪੈਦਾ ਕਰਨ ਯੋਗ ਸਥਿਰ ਸਹਾਇਤਾ ਦਿੰਦੀ ਹੈ ਤਾਂ ਜੋ ਕਿਸੇ ਟ੍ਰੇਨਰ ਦੀ ਗੈਰ-ਮੌਜੂਦਗੀ ਵਿੱਚ ਵਿਅਕਤੀ ਹੌਲੀ-ਹੌਲੀ ਔਖੇ ਆਸਣਾਂ ਵਿੱਚ ਵੀ ਮੁਹਾਰਤ ਹਾਸਲ ਕਰ ਸਕੇ।

1. ਉਤਨਪਦਾਸਨ ਜਾਂ ਲੱਤ ਨੂੰ ਉਠਾਉਣ ਵਾਲੀ ਮੁਦਰਾ

• ਫਰਸ਼ ‘ਤੇ ਲੇਟ ਜਾਓ ਅਤੇ ਕੰਧ ਦਾ ਸਹਾਰਾ ਲੈਂਦੇ ਹੋਏ, ਆਪਣੀਆਂ ਲੱਤਾਂ ਨੂੰ ਉੱਪਰ ਚੁੱਕੋ। ਲੱਤਾਂ 90 ਡਿਗਰੀ ‘ਤੇ ਹੋਣੀਆਂ ਚਾਹੀਦੀਆਂ ਹਨ।

• ਇਸ ਮੁਦਰਾ ਨੂੰ ਲਗਭਗ 60 ਸਕਿੰਟ ਲਈ ਬਣਾਈ ਰੱਖੋ।

ਮਾਹਰਾਂ ਅਨੁਸਾਰ ਇਹ ਆਸਣ ਸਰੀਰ ਦੇ ਉਪਰਲੇ ਹਿੱਸੇ ਵੱਲ ਖੂਨ ਦੇ ਸੰਚਾਰ ਨੂੰ ਬਿਹਤਰ ਬਣਾਉਂਦਾ ਹੈ।

2. ਉਠਿਤਾ ਹਸਤ ਪਦੰਗੁਸਥਾਸਨ ਜਾਂ ਹੱਥਾਂ ਨੂੰ ਵਧਾਉਂਦੇ ਹੋਏ ਪੈਰ ਦੇ ਵੱਡੇ ਅੰਗੂਲੇ ਵਾਲੀ ਮੁਦਰਾ

• ਫਰਸ਼ ‘ਤੇ ਲੇਟ ਜਾਓ ਅਤੇ ਆਪਣੇ ਦੋਵੇਂ ਹੱਥ ਮੋਢੇ ਦੇ ਸਮਾਨਾਂਤਰ ਰੱਖੋ।

• 90-ਡਿਗਰੀ ਦਾ ਕੋਣ ਬਣਾ ਕੇ ਇੱਕ ਲੱਤ ਸਿੱਧੀ ਕਰੋ ਅਤੇ ਦੂਜੀ ਨੂੰ ਪਾਸੇ ਰੱਖੋ।

3. ਵਕਰਾਸਨ ਜਾਂ ਸਪਾਈਨਲ ਟਵਿਸਟ ਪੋਜ਼

• ਕੰਧ ਤੋਂ ਇਕ ਹੱਥ ਦੀ ਦੂਰੀ ‘ਤੇ ਸਿੱਧੇ ਖੜ੍ਹੇ ਹੋਵੋ।

• ਕੰਧ ‘ਤੇ ਹੱਥਾਂ ਨੂੰ ਰਖਦੇ ਹੋਏ ਉੱਪਰਲੇ ਸਰੀਰ ਨੂੰ ਮਰੋੜੋ, ਤੁਸੀਂ ਮਰੋੜ ਨੂੰ ਵਧਾ ਸਕਦੇ ਹੋ।

4. ਉਤਕਟਾਸਨ ਜਾਂ ਚੇਅਰ ਪੋਜ਼

• ਕੰਧ ਦੇ ਨਾਲ ਪਿੱਠ ਪਰਨੇ ਖੜ੍ਹੇ ਹੋਣ ਤੋਂ ਬਾਅਦ, ਹੌਲੀ-ਹੌਲੀ ਆਪਣੇ ਪੈਰਾਂ ਨੂੰ ਅੱਗੇ ਵਧਾਓ ਅਤੇ ਕੁਰਸੀ ’ਤੇ ਬੈਠਣ ਦੇ ਪੋਜ਼ ਵਿੱਚ ਹੇਠਾਂ ਵੱਲ ਜਾਓ।

• ਆਪਣੇ ਪੈਰਾਂ ਤੇ ਕਮਰ ਦੀ ਦੂਰੀ ਬਣਾਈ ਰੱਖੋ ਅਤੇ ਹੇਠਾਂ ਬੈਠੋ। ਯਕੀਨੀ ਬਣਾਓ ਕਿ ਤੁਹਾਡੇ ਗੋਡੇ ਸਿੱਧੇ ਤੁਹਾਡੇ ਗਿੱਟਿਆਂ ਦੇ ਉੱਪਰ ਹੋਣ ਨਾ ਕਿ ਉਹਨਾਂ ਦੇ ਸਾਹਮਣੇ।

• ਜੇਕਰ ਸੰਭਵ ਹੋਵੇ ਤਾਂ 30 ਸਕਿੰਟ ਤੋਂ ਇੱਕ ਮਿੰਟ ਤੱਕ ਰੁਕੋ।

5. ਚੱਕਰਾਸਨ ਜਾਂ ਵ੍ਹੀਲ ਪੋਜ਼

• ਕੰਧ ਦੇ ਨਾਲ ਆਪਣੀ ਪਿੱਠ ਪਰਨੇ ਖੜਕੇ ਹੌਲੀ ਹੌਲੀ ਆਪਣੇ ਪੈਰਾਂ ਨੂੰ ਅੱਗੇ ਵਧਾਓ।

• ਆਪਣੇ ਹੱਥ ਚੁੱਕੋ ਅਤੇ ਪਿਛਲੇ ਪਾਸੇ ਦੀਵਾਰ ਨੂੰ ਛੂਹੋ।

• ਜਿੰਨਾ ਸੰਭਵ ਹੋ ਸਕੇ ਹੌਲੀ-ਹੌਲੀ ਹੇਠਾਂ ਹੋਵੋ, ਵਾਪਸ ਆਓ, ਅੱਗੇ ਝੁਕੋ ਅਤੇ ਆਰਾਮ ਕਰੋ।

ਇਹ ਪਿੱਠ ਦਰਦ ਸਮੇਤ ਤਣਾਅ ਤੋਂ ਛੁਟਕਾਰਾ ਦਿਵਾਉਂਦਾ ਹੈ ਅਤੇ ਤੁਹਾਡੇ ਸਰੀਰ ਨੂੰ ਮਜ਼ਬੂਤ ​​ਕਰਦਾ ਹੈ।

ਕੰਧ ਦੀ ਵਰਤੋਂ ਕਰਦੇ ਹੋਏ ਯੋਗਾ ਸਥਿਰਤਾ ਅਤੇ ਸੰਤੁਲਨ ਨੂੰ ਵਧਾਉਂਦਾ ਹੈ। ਮਾਹਰ ਦਾ ਕਹਿਣਾ ਹੈ ਕਿ ਹਾਦਸਿਆਂ, ਅਧਰੰਗ ਅਤੇ ਸਰਜਰੀਆਂ ਤੋਂ ਠੀਕ ਹੋਣ ਵਾਲੇ ਲੋਕ ‘ਵਾਲ ਯੋਗਾ’ ਕਰ ਸਕਦੇ ਹਨ।