ਠੰਡ 'ਚ ਰਜਾਈ-ਕੰਬਲ ਤੋਂ ਵੀ ਜ਼ਿਆਦਾ ਗਰਮੀ ਦਿੰਦਾ ਹੈ ਇਹ ਹਲਵਾ, 2 ਚੱਮਚ ਨਾਲ ਅਨੇਕ ਫਾਇਦੇ 

ਸਰਦੀਆਂ ਦੇ ਮੌਸਮ ਵਿੱਚ ਗਰਮ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ। ਕੁੱਝ ਚੀਜ਼ਾਂ ਦੇ ਮਿਸ਼ਰਨ ਨਾਲ ਤਿਆਰ ਇਹ ਸ਼ਪੈਸ਼ਲ ਹਲਵਾ ਖਾਂਸੀ, ਜ਼ੁਕਾਮ ਸਮੇਤ ਕਈ ਬਿਮਾਰੀਆਂ ਤੋਂ ਬਚਾਅ ਕੇ ਰੱਖਦਾ ਹੈ। 

Share:

ਸਰਦੀਆਂ ਵਿੱਚ ਸਰੀਰ ਨੂੰ ਵਾਧੂ ਦੇਖਭਾਲ ਦੀ ਲੋੜ ਹੁੰਦੀ ਹੈ। ਇਸ ਮੌਸਮ ਵਿਚ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ ਅਤੇ ਥੋੜ੍ਹੀ ਜਿਹੀ ਲਾਪਰਵਾਹੀ ਨਾਲ ਤੁਸੀਂ ਜ਼ੁਕਾਮ ਅਤੇ ਮੌਸਮੀ ਫਲੂ ਦਾ ਸ਼ਿਕਾਰ ਹੋ ਸਕਦੇ ਹੋ। ਅਜਿਹੀ ਸਥਿਤੀ 'ਚ ਖੁਰਾਕ ਰਾਹੀਂ ਸਰੀਰ ਨੂੰ ਮਜ਼ਬੂਤ ​​ਕੀਤਾ ਜਾ ਸਕਦਾ ਹੈ। ਠੰਡ ਵਿੱਚ ਇਨਫੈਕਸ਼ਨ ਨਾਲ ਲੜਨ ਲਈ ਗਰਮ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ। ਇਮਿਊਨਿਟੀ ਨੂੰ ਮਜ਼ਬੂਤ ​​ਕਰਨ ਲਈ ਅਦਰਕ ਦਾ ਹਲਵਾ ਖਾਓ। ਅਦਰਕ ਖਾਣ ਨਾਲ ਸਰਦੀ-ਖਾਂਸੀ ਤੋਂ ਬਚਾਅ ਹੁੰਦਾ ਹੈ ਅਤੇ ਸਰੀਰ ਗਰਮ ਰਹਿੰਦਾ ਹੈ। ਅਦਰਕ ਦਾ ਸੇਵਨ ਸਰੀਰ ਨੂੰ ਇਨਫੈਕਸ਼ਨ ਅਤੇ ਹੋਰ ਬੀਮਾਰੀਆਂ ਤੋਂ ਦੂਰ ਰੱਖਦਾ ਹੈ। ਇਸ ਹਲਵੇ ਦੇ ਸਿਰਫ਼ 2 ਚੱਮਚ ਸਵੇਰੇ-ਸ਼ਾਮ ਖਾਣ ਨਾਲ ਸਰੀਰ ਮਜ਼ਬੂਤ ​​ਹੋਵੇਗਾ। 

ਜਾਣੋ ਅਦਰਕ ਦਾ ਹਲਵਾ ਬਣਾਉਣ ਦਾ ਤਰੀਕਾ


ਅਦਰਕ ਦਾ ਹਲਵਾ ਤਿਆਰ ਕਰਨ ਲਈ ਤੁਹਾਨੂੰ ਲਗਭਗ ਅੱਧਾ ਕੱਪ ਪੀਸਿਆ ਹੋਇਆ ਅਦਰਕ ਚਾਹੀਦਾ ਹੈ। ਹਲਵਾ ਬਣਾਉਣ ਲਈ ਅੱਧਾ ਕੱਪ ਕਣਕ ਦਾ ਆਟਾ ਲਓ। ਮਿਠਾਸ ਲਈ 1/4 ਕੱਪ ਗੁੜ, 4 ਚਮਚ ਘਿਓ, 2 ਚੁਟਕੀ ਹਲਦੀ ਅਤੇ 1/4 ਚਮਚ ਕਾਲੀ ਮਿਰਚ ਲਓ |ਹੁਣ ਅਦਰਕ ਦਾ ਹਲਵਾ ਬਣਾਉਣ ਲਈ ਤੁਹਾਨੂੰ ਇੱਕ ਕੜਾਹੀ ਦੀ ਲੋੜ ਹੈ ਜਿਸ ਵਿੱਚ ਘਿਓ ਪਾ ਕੇ ਗੈਸ 'ਤੇ ਰੱਖੋ |ਇਸ ਵਿੱਚ ਪੀਸਿਆ ਹੋਇਆ ਅਦਰਕ ਪਾਓ | ਇਸਨੂੰ ਲਗਭਗ 4 ਮਿੰਟ ਤੱਕ ਪਕਾਉਣਾ ਹੈ ਅਤੇ ਫਿਰ ਕਣਕ ਦਾ ਆਟਾ ਪਾਓ।ਹੁਣ ਦੋਵਾਂ ਚੀਜ਼ਾਂ ਨੂੰ ਮਿਲਾਓ ਅਤੇ ਅਦਰਕ ਅਤੇ ਆਟੇ ਦਾ ਰੰਗ ਗੋਲਡਨ ਬ੍ਰਾਊਨ ਹੋਣ ਤੱਕ ਪਕਾਓ।ਹੁਣ ਇਸ ਵਿੱਚ ਹਲਦੀ, ਕਾਲੀ ਮਿਰਚ ਪਾ ਕੇ ਮਿਕਸ ਕਰੋ।ਪਾਣੀ ਵਿੱਚ ਘੋਲਿਆ ਹੋਇਆ ਗੁੜ ਪਾਓ। ਸਾਰੀ ਸਮੱਗਰੀ ਨੂੰ ਮਿਲਾ ਕੇ ਤੁਸੀਂ ਹਲਵੇ ਨੂੰ ਆਪਣੀ ਮਰਜ਼ੀ ਅਨੁਸਾਰ ਮੋਟਾ ਜਾਂ ਪਤਲਾ ਰੱਖ ਸਕਦੇ ਹੋ।ਹਲਵੇ ਵਿਚ ਤੁਲਸੀ ਦੇ ਕੁਝ ਪੱਤੇ ਪਾ ਕੇ ਥੋੜ੍ਹਾ ਗਰਮ ਕਰਕੇ ਖਾਓ ਅਤੇ ਠੰਡਾ ਹੋਣ ਤੋਂ ਬਾਅਦ ਅਦਰਕ ਦੇ ਹਲਵੇ ਨੂੰ ਸਟੋਰ ਕਰ ਲਓ।ਇਸ ਹਲਵੇ ਦੇ 2 ਚੱਮਚ  ਰੋਜ਼ਾਨਾ ਖਾਓ। ਇਸ ਨਾਲ ਤੁਹਾਡਾ ਸਰੀਰ ਗਰਮ ਰਹੇਗਾ ਅਤੇ ਜ਼ੁਕਾਮ ਅਤੇ ਖਾਂਸੀ ਦੂਰ ਰਹੇਗੀ।

ਇਹ ਵੀ ਪੜ੍ਹੋ