ਸਕੁਐਟ ਜਾਂ ਪਲੈਂਕ ਵਿਚੋਂ ਤੁਸੀਂ ਭਾਰ ਘਟਾਉਣ ਲਈ ਕਿਹੜੀ ਕਸਰਤ ਪਸੰਦ ਕਰੋਂਗੇ

ਭਾਰ ਘਟਾਉਣ ਲਈ ਹਰ ਰੋਜ ਕਸਰਤ ਕਰਨ ਦੀ ਲੋੜ ਹੁੰਦੀ ਹੈ। ਇਹ ਤੈਅ ਕਰਨਾ ਕਈ ਵਾਰ ਮੁਸ਼ਕਿਲ ਹੋ ਜਾਂਦਾ ਹੈ ਕਿ ਤੁਹਾਡੇ ਲਈ ਸਭ ਤੋਂ ਵਧੀਆ ਕਸਰਤ ਕਿਹੜੀ ਹੈ, ਭਾਵੇਂ ਕਿ ਜਦੋਂ ਵੀ ਕਸਰਤ ਦੀ ਗੱਲ ਹੁੰਦੀ ਹੈ ਤਾਂ ਕੋਈ ਵੀ ਪਲੈਂਕ ਅਤੇ ਸਕੁਐਟਸ ਨੂੰ ਨਹੀਂ ਛੱਡਣਾ ਚਾਹੁੰਦਾ। ਦੋਵੇਂ ਬਹੁਤ ਪ੍ਰਭਾਵਸ਼ਾਲੀ ਕਸਰਤਾਂ ਹਨ ਜੋ ਬਿਨਾਂ […]

Share:

ਭਾਰ ਘਟਾਉਣ ਲਈ ਹਰ ਰੋਜ ਕਸਰਤ ਕਰਨ ਦੀ ਲੋੜ ਹੁੰਦੀ ਹੈ। ਇਹ ਤੈਅ ਕਰਨਾ ਕਈ ਵਾਰ ਮੁਸ਼ਕਿਲ ਹੋ ਜਾਂਦਾ ਹੈ ਕਿ ਤੁਹਾਡੇ ਲਈ ਸਭ ਤੋਂ ਵਧੀਆ ਕਸਰਤ ਕਿਹੜੀ ਹੈ, ਭਾਵੇਂ ਕਿ ਜਦੋਂ ਵੀ ਕਸਰਤ ਦੀ ਗੱਲ ਹੁੰਦੀ ਹੈ ਤਾਂ ਕੋਈ ਵੀ ਪਲੈਂਕ ਅਤੇ ਸਕੁਐਟਸ ਨੂੰ ਨਹੀਂ ਛੱਡਣਾ ਚਾਹੁੰਦਾ। ਦੋਵੇਂ ਬਹੁਤ ਪ੍ਰਭਾਵਸ਼ਾਲੀ ਕਸਰਤਾਂ ਹਨ ਜੋ ਬਿਨਾਂ ਕਿਸੇ ਸਾਜ਼ੋ-ਸਾਮਾਨ ਦੇ ਕਿਤੇ ਵੀ ਕੀਤੀਆਂ ਜਾ ਸਕਦੀਆਂ ਹਨ।

ਪਲੈਂਕ ਕੀ ਹੈ?

ਪਲੈਂਕ ਇੱਕ ਆਈਸੋਮੈਟ੍ਰਿਕ ਕਸਰਤ ਹੈ ਜੋ ਕੋਰ ਨੂੰ ਮਜ਼ਬੂਤੀ ਪ੍ਰਦਾਨ ਕਰਦੀ ਹੈ। ਇਹ ਇੱਕ ਸਧਾਰਨ ਪਰ ਚੁਣੌਤੀਪੂਰਨ ਕਸਰਤ ਹੈ।

ਫਾਇਦੇ:

ਕੋਰ ਦੀ ਮਜ਼ਬੂਤੀ: ਪਲੈਂਕ ਵਿੱਚ ਇੱਕ ਜਗ੍ਹਾ ਸਥਿਰਤਾ ਬਣਾਕੇ ਰੱਖਣੀ ਹੁੰਦੀ ਹੈ। ਇਹ ਸਥਿਤੀ ਜਾਂ ਅਭਿਆਸ ਕੋਰ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦੀ ਹੈ, ਜਿਸ ਵਿੱਚ ਰੀਕਟਸ ਐਬਡੋਮਿਨਿਸ, ਟ੍ਰਾਂਸਵਰਸ ਐਬਡੋਮਿਨਿਸ ਅਤੇ ਓਬਲਿਕਸ ਆਉਂਦੇ ਹਨ।

ਮੁਦਰਾ ਸੁਧਾਰ: ਪਲੈਂਕ ਰੀੜ੍ਹ ਦੀ ਹੱਡੀ ਨੂੰ ਸਹਾਰਾ ਦੇਣ ਵਾਲੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾ ਕੇ ਮੁਦਰਾ ਵਿੱਚ ਸੁਧਾਰ ਕਰਦੀ ਹੈ।

ਲਚਕਤਾ ਵਿੱਚ ਵਾਧਾ: ਪਲੈਂਕ ਮੋਢਿਆਂ ਅਤੇ ਪਿਠ ਦੀਆਂ ਨਾੜਾਂ ਵਿੱਚ ਲਚਕਤਾ ਵਿਕਸਿਤ ਕਰਨ ਵਿੱਚ ਵੀ ਸਹਾਇਕ ਹੈ।

ਬਿਹਤਰ ਸੰਤੁਲਨ: ਪਲੈਂਕ ਕੋਰ ਦੀਆਂ ਮਾਸਪੇਸ਼ੀਆਂ ਤੋਂ ਲੈਕੇ ਮੋਢਿਆਂ ਅਤੇ ਕੁੱਲ੍ਹੇ ਦੀਆਂ ਮਾਸਪੇਸ਼ੀਆਂ ਤੱਕ, ਸਥਿਰਤਾ ਅਤੇ ਸੰਤੁਲਨ ਵਿੱਚ ਸੁਧਾਰ ਕਰਦੀ ਹੈ।

ਪਿੱਠ ਦਾ ਦਰਦ : ਪਲੈਂਕ ਰੀੜ੍ਹ ਦੀ ਹੱਡੀ ਨੂੰ ਸਹਾਰਾ ਦੇਣ ਵਾਲੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਕੇ ਪਿੱਠ ਦੇ ਦਰਦ ਨੂੰ ਘਟਾਉਦੀ ਹੈ।

ਸਕੁਐਟਸ ਕੀ ਹਨ?

ਸਕੁਐਟ ਕਸਰਤ ਵਿੱਚ ਸਿਖਿਆਰਥੀ ਖੜ੍ਹੇ ਹੋਣ ਦੀ ਸਥਿਤੀ ਤੋਂ ਆਪਣੇ ਕੁਲ੍ਹੇ ਤੋਂ ਹੇਠਾਂ ਝੁਕਦਾ ਹੈ ਅਤੇ ਫਿਰ ਵਾਪਸ ਖੜ੍ਹਾ ਹੋ ਜਾਂਦਾ ਹੈ।

ਫਾਇਦੇ:

ਸਰੀਰ ਦੇ ਹੇਠਲੇ ਹਿੱਸੇ ਦੀ ਮਜਬੂਤੀ: ਸਰੀਰ ਦੇ ਹੇਠਲੇ ਹਿੱਸੇ ਦੀ ਮਜਬੂਤੀ ਲਈ ਸਕੁਐਟਸ ਸਭ ਤੋਂ ਵਧੀਆ ਕਸਰਤ ਹੈ। ਇਹ ਪੱਟਾਂ ਦੀਆਂ ਅਗਲੀਆਂ ਤੇ ਪਿਛਲੀਆਂ ਮਾਸਪੇਸ਼ੀਆਂ ਨੂੰ ਮਜਬੂਤ ਬਣਾਉਂਦੀ ਹੈ।

ਕੈਲੋਰੀ ਬਰਨ: ਸਕੁਐਟਸ ਇੱਕ ਮਿਸ਼ਰਿਤ ਕਸਰਤ ਹੈ ਜੋ ਹੋਰਾਂ ਕਸਰਤਾਂ ਨਾਲੋਂ ਵਧੇਰੇ ਕੈਲੋਰੀ ਬਰਨ ਕਰਨ ਵਿੱਚ ਸਹਾਇਕ ਹੈ।

ਮੁਦਰਾ ਸੁਧਾਰ: ਸਕੁਐਟਸ ਕੋਰ ਅਤੇ ਪਿੱਠ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਕੇ ਸਰੀਰਕ ਮੁਦਰਾ ਨੂੰ ਸੁਧਾਰਨ ਵਿੱਚ ਮਦਦ ਕਰਦੀ ਹੈ।

ਸੱਟ ਲੱਗਣ ਦਾ ਘੱਟ ਜੋਖਮ: ਸਕੁਐਟਸ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਕੇ ਸੰਤੁਲਨ ਅਤੇ ਸਥਿਰਤਾ ਵਿੱਚ ਸੁਧਾਰ ਕਰਨ ਸਮੇਤ ਸੱਟ ਦੇ ਜੋਖਮ ਨੂੰ ਘਟਾਉਣ ਵਿੱਚ ਮਦਦਗਾਰੀ ਹੈ।

ਸਕੁਐਟਸ ਬਨਾਮ ਪਲੈਂਕ: ਭਾਰ ਘਟਾਉਣ ਲਈ ਕੀ ਬਿਹਤਰ ਹੈ?

ਫਿਟਨੈਸ ਕੋਚ ਅਨੁਸਾਰ, ਪਲੈਂਕ ਅਤੇ ਸਕੁਐਟ ਦੋਵੇਂ ਭਾਰ ਘਟਾਉਣ ਸਮੇਤ ਕੋਰ ਨੂੰ ਮਜ਼ਬੂਤ ਕਰਨ ਲਈ ਸ਼ਾਨਦਾਰ ਕਸਰਤਾਂ ਹਨ। ਪਰ ਫਿਰ ਵੀ ਸਕੁਐਟਸ ਦੇ ਪਲੈਂਕ ਨਾਲੋਂ ਵੱਧ ਫਾਇਦੇ ਹਨ। 

\