ਸਾਡੀ ਖੁਰਾਕ ਦਾ ਚਮੜੀ ਦੀ ਸਿਹਤ ’ਤੇ ਪ੍ਰਭਾਵ

ਸਾਡੀ ਖੁਰਾਕ ਚਮੜੀ ਦੀ ਸਿਹਤ ਅਤੇ ਮੁਹਾਸੇ ਹੋਣ ਦੀ ਸੰਭਾਵਨਾ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ। ਕੁਝ ਭੋਜਨ ਮੁਹਾਂਸਿਆਂ ਅਤੇ ਚਮੜੀ ਦੀ ਸੋਜਸ਼ ਦਾ ਕਾਰਨ ਬਣਦੇ ਹਨ, ਜਦੋਂ ਕਿ ਦੂਸਰੇ ਚਮੜੀ ਦੀ ਸਿਹਤ ਨੂੰ ਬਿਹਤਰ ਬਣਾਉਣ ਲਈ ਗੁਣਕਾਰੀ ਹਨ। ਉਹ ਭੋਜਨ ਜੋ ਮਾੜਾ ਪ੍ਰਭਾਵ ਪਾ ਸਕਦੇ ਹਨ:  1. ਦੁੱਧ ਵਾਲੇ ਪਦਾਰਥ ਦੁੱਧ ਇਨਸੁਲਿਨ ਦੇ ਉਤਪਾਦਨ ਨੂੰ […]

Share:

ਸਾਡੀ ਖੁਰਾਕ ਚਮੜੀ ਦੀ ਸਿਹਤ ਅਤੇ ਮੁਹਾਸੇ ਹੋਣ ਦੀ ਸੰਭਾਵਨਾ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ। ਕੁਝ ਭੋਜਨ ਮੁਹਾਂਸਿਆਂ ਅਤੇ ਚਮੜੀ ਦੀ ਸੋਜਸ਼ ਦਾ ਕਾਰਨ ਬਣਦੇ ਹਨ, ਜਦੋਂ ਕਿ ਦੂਸਰੇ ਚਮੜੀ ਦੀ ਸਿਹਤ ਨੂੰ ਬਿਹਤਰ ਬਣਾਉਣ ਲਈ ਗੁਣਕਾਰੀ ਹਨ।

ਉਹ ਭੋਜਨ ਜੋ ਮਾੜਾ ਪ੍ਰਭਾਵ ਪਾ ਸਕਦੇ ਹਨ:

 1. ਦੁੱਧ ਵਾਲੇ ਪਦਾਰਥ

ਦੁੱਧ ਇਨਸੁਲਿਨ ਦੇ ਉਤਪਾਦਨ ਨੂੰ ਵਧਾਉਦਾ ਹੈ ਜੋ ਚਮੜੀ ਨੂੰ ਤੇਲ ਯੁਕਤ ਬਣਾ ਦਿੰਦਾ ਹੈ, ਜਿਸ ਨਾਲ ਬਰੇਕਆਉਟ ਹੁੰਦਾ ਹੈ। ਦੁੱਧ ਵਿੱਚ ਕੁਝ ਅਜਿਹੇ ਹਾਰਮੋਨ ਵੀ ਹੁੰਦੇ ਹਨ ਜੋ ਚਮੜੀ ਵਿੱਚ ਤੇਲ ਦੇ ਉਤਪਾਦਨ ਨੂੰ ਉਤੇਜਿਤ ਕਰਕੇ ਰੋਮਾਂ ਨੂੰ ਬੰਦ ਕਰਨ ਸਮੇਤ ਮੁਹਾਸਿਆ ਦਾ ਕਾਰਨ ਬਣਦੇ ਹਨ।

2. ਸ਼ੂਗਰ ਅਤੇ ਰਿਫਾਇੰਡ ਕਾਰਬੋਹਾਈਡਰੇਟ

ਅਸੀਂ ਇਹਨਾਂ ਭੋਜਨਾਂ ਦੀ ਵਾਧੂ ਮਾਤਰਾ ਦਾ ਸੇਵਨ ਕਰਦੇ ਹਾਂ ਤਾਂ ਇਹ ਸਾਡੇ ਬਲੱਡ ਸ਼ੂਗਰ ਦੇ ਪੱਧਰ ਨੂੰ ਤੇਜ਼ੀ ਨਾਲ ਵਧਾਉਂਦੇ ਹਨ, ਜਿਸ ਨਾਲ ਇਨਸੁਲਿਨ ਵਿੱਚ ਵਾਧਾ ਹੁੰਦਾ ਹੈ। ਇਹ ਵਾਧੂ ਤੇਲ ਰੋਮਾਂ ਨੂੰ ਬੰਦ ਕਰ ਸਕਦਾ ਹੈ ਅਤੇ ਮੁਹਾਂਸਿਆਂ ਦੇ ਹੋਣ ਦਾ ਕਾਰਨ ਬਣ ਸਕਦਾ ਹੈ।

3. ਚਾਕਲੇਟ

ਚਾਕਲੇਟ ਵਿੱਚ ਮਿਥਾਈਲੈਕਸੈਨਥਾਈਨ ਨਾਮਕ ਮਿਸ਼ਰਣ ਹੁੰਦੇ ਹਨ ਜੋ ਚਮੜੀ ਵਿੱਚ ਤੇਲ ਦੇ ਉਤਪਾਦਨ ਨੂੰ ਵਧਾ ਸਕਦੇ ਹਨ। ਇਸ ਤੋਂ ਇਲਾਵਾ, ਚਾਕਲੇਟ ਵਿਚ ਖੰਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਕਿ ਇਨਸੁਲਿਨ ਵਿਚ ਵਾਧਾ ਕਰ ਸਕਦੀ ਹੈ।

4. ਸ਼ਰਾਬ

ਅਲਕੋਹਲ ਇੱਕ ਡਾਇਯੂਰੇਟਿਕ ਹੈ, ਮਤਲਬ ਕਿ ਇਹ ਸਰੀਰ ਨੂੰ ਡੀਹਾਈਡ੍ਰੇਟ ਕਰਦਾ ਹੈ, ਜਿਸ ਨਾਲ ਚਮੜੀ ਖੁਸ਼ਕ ਹੋ ਜਾਂਦੀ ਹੈ। ਖੁਸ਼ਕੀ ਦੇ ਖਾਤਮੇ ਲਈ ਤੇਲ ਦਾ ਜ਼ਿਆਦਾ ਰਿਸਾਵ ਹੋ ਸਕਦਾ ਹੈ ਜੋ ਕਿ ਰੋਮਾਂ ਨੂੰ ਬੰਦ ਕਰ ਸਕਦਾ ਹੈ ਅਤੇ ਮੁਹਾਂਸਿਆਂ ਦਾ ਕਾਰਨ ਬਣ ਸਕਦਾ ਹੈ।

5. ਸੋਇਆ

ਸੋਏ ਵਿੱਚ ਫਾਈਟੋਐਸਟ੍ਰੋਜਨ ਹੁੰਦੇ ਹਨ ਜੋ ਚਮੜੀ ਵਿੱਚ ਤੇਲ ਦਾ ਵਾਧੂ ਉਤਪਾਦਨ ਕਰਦੇ ਹਨ ਅਤੇ ਰੋਮਾਂ ਦੇ ਬੰਦ ਹੋਣ ਦਾ ਕਾਰਨ ਬਣਦੇ ਹਨ ਜਿਸ ਨਾਲ ਮੁਹਾਂਸਿਆਂ ਵਿੱਚ ਵਾਧਾ ਹੁੰਦਾ ਹੈ।

 6. ਮਸਾਲੇਦਾਰ ਭੋਜਨ

ਮਸਾਲੇਦਾਰ ਭੋਜਨ ਵਿੱਚ ਕੈਪਸੈਸੀਨ ਨਾਮ ਦਾ ਮਿਸ਼ਰਣ ਹੁੰਦਾ ਹੈ ਜੋ ਸਰੀਰ ਵਿੱਚ ਸੋਜ ਦਾ ਕਾਰਨ ਬਣ ਸਕਦਾ ਹੈ। ਜਦੋਂ ਸਰੀਰ ਨੂੰ ਸੋਜਸ਼ ਦਾ ਅਨੁਭਵ ਹੁੰਦਾ ਹੈ ਤਾਂ ਇਹ ਚਮੜੀ ਦੀਆਂ ਤੇਲ ਗ੍ਰੰਥੀਆਂ ਨੂੰ ਵੱਧ ਰਿਸਾਵ ਲਈ ਉਤੇਜਿਤ ਕਰਦਾ ਹੈ।

ਕੁੱਲ ਮਿਲਾ ਕੇ ਸਾਡੀ ਖੁਰਾਕ ਸਾਡੀ ਚਮੜੀ ਦੀ ਸਿਹਤ ਅਤੇ ਮੁਹਾਸੇ ਹੋਣ ਦੀ ਸੰਭਾਵਨਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਸ਼ੁੱਧ ਸ਼ੁਗਰ, ਕਾਰਬੋਹਾਈਡਰੇਟ ਅਤੇ ਡੇਅਰੀ ਉਤਪਾਦਾਂ ਦਾ ਜਿਆਦਾ ਸੇਵਨ ਚਮੜੀ ਦੇ ਮੁਹਾਸਿਆਂ ਦਾ ਕਾਰਨ ਬਣ ਜਾਂਦਾ ਹੈ ਜਦੋਂ ਕਿ ਪੂਰੀ ਤਰ੍ਹਾਂ ਗੈਰ-ਪ੍ਰੋਸੈਸਡ ਭੋਜਨ ਚਮੜੀ ਦੀ ਸਿਹਤ ਵਿੱਚ ਸੁਧਾਰ ਕਰ ਸਕਦੇ ਹਨ।