Need to work on myself: ਸੰਕੇਤ ਜੋ ਦੱਸਦੇ ਹਨ ਕਿ ਤੁਹਾਨੂੰ ਖੁਦ ਨਾਲ ਗੱਲ ਦੀ ਲੋੜ ਹੈ

Need to work on myself: ਕੀ ਤੁਸੀਂ ਛੋਟੀ ਛੋਟੀ ਗੱਲ ਦਿਲ ਤੇ ਲਗਾ ਲੈਂਦੇ ਹੋਂ। ਤੁਹਾਨੂੰ ਜਲਦੀ ਗੁੱਸਾ ਆਉਂਦਾ ਹੈ। ਤੁਸੀ ਬਹੁਤ ਛੇਤੀ ਉਦਾਸ ਜਾਂ ਨਕਾਰਾਤਮਕ ਵਿਚਾਰਾਂ ਨਾਲ ਘਿਰ ਜਾਂਦੇ ਹੋਂ। ਜੇ ਹਾਂ ਤੁਹਾਨੂੰ ਆਪਣੇ ਆਪ ਨਾਲ ਗੱਲ ਕਰਨੀ ਸ਼ੁਰੂ ਕਰਨੀ ਚਾਹੀਦੀ ਹੈ। ਇਹੀ ਸਹੀ ਸਮਾਂ ਹੈ ਖੁਦ ਨਾਲ ਦੋਸਤੀ ਕਰਨ ਦਾ। ਸਾਡੇ ਆਪਣੇ ਨਾਲ […]

Share:

Need to work on myself: ਕੀ ਤੁਸੀਂ ਛੋਟੀ ਛੋਟੀ ਗੱਲ ਦਿਲ ਤੇ ਲਗਾ ਲੈਂਦੇ ਹੋਂ। ਤੁਹਾਨੂੰ ਜਲਦੀ ਗੁੱਸਾ ਆਉਂਦਾ ਹੈ। ਤੁਸੀ ਬਹੁਤ ਛੇਤੀ ਉਦਾਸ ਜਾਂ ਨਕਾਰਾਤਮਕ ਵਿਚਾਰਾਂ ਨਾਲ ਘਿਰ ਜਾਂਦੇ ਹੋਂ। ਜੇ ਹਾਂ ਤੁਹਾਨੂੰ ਆਪਣੇ ਆਪ ਨਾਲ ਗੱਲ ਕਰਨੀ ਸ਼ੁਰੂ ਕਰਨੀ ਚਾਹੀਦੀ ਹੈ। ਇਹੀ ਸਹੀ ਸਮਾਂ ਹੈ ਖੁਦ ਨਾਲ ਦੋਸਤੀ ਕਰਨ ਦਾ। ਸਾਡੇ ਆਪਣੇ ਨਾਲ ਗੱਲ ਕਰਨ ਦਾ ਤਰੀਕਾ ਸਾਡੀ ਆਪਣੀ ਮਾਨਸਿਕ ਅਤੇ ਭਾਵਨਾਤਮਕ ਸਿਹਤ ਲਈ ਬਹੁਤ ਮਹੱਤਵਪੂਰਨ ਹੈ। ਸਵੈ-ਆਲੋਚਨਾ ਦੇ ਨਮੂਨੇ ਅਕਸਰ ਸਾਡੀ ਸਵੈ-ਵਿਸ਼ਵਾਸ ਦੀ ਭਾਵਨਾ ਨੂੰ ਨਿਰਧਾਰਤ ਕਰਦੇ ਹਨ। ਥੈਰੇਪਿਸਟ ਕਲਾਰਾ ਕੇਰਨਿਗ ਨੇ ਇਸ ਬਾਰੇ ਦੱਸਿਆ ਕਿ ਤੁਹਾਡੀ ਸਵੈ-ਗੱਲਬਾਤ ਇੱਕ ਨਿਰੰਤਰ ਸਾਥੀ ਹੈ। ਜਿਸ ਵਿੱਚ ਇੱਕ ਸਹਾਇਕ ਅਤੇ ਪਿਆਰ ਕਰਨ ਵਾਲੇ ਦੋਸਤ ਜਾਂ ਇੱਕ ਕਠੋਰ ਅਤੇ ਨਿੰਦਣਯੋਗ ਆਲੋਚਕ ਦੀ ਆਵਾਜ਼ ਹੋ ਸਕਦੀ ਹੈ। ਇੱਥੇ ਕੁਝ ਸੰਕੇਤ ਹਨ ਜੋ ਸਾਨੂੰ ਦੱਸਦੇ ਹਨ ਕਿ ਸਾਨੂੰ ਆਪਣੇ ਤੇ ਕੰਮ ਕਰਨ ਦੀ ਲੋੜ ਹੈ।

ਹੋਰ ਵੇਖੋ: ਕਸਰਤ ਕਿਵੇਂ ਕੰਮ ‘ਤੇ ਉਤਪਾਦਕਤਾ ਨੂੰ ਵਧਾਉਣ ਵਿੱਚ ਮਦਦ ਕਰ ਸਕਦੀ ਹੈ

ਜਦੋਂ ਅਸੀਂ ਆਪਣੀਆਂ ਪ੍ਰਤੀਕ੍ਰਿਆਵਾਂ ਅਤੇ ਭਾਵਨਾਵਾਂ ਨੂੰ ਤੱਥਾਂ ਦੀ ਬਜਾਏ ਧਾਰਨਾਵਾਂ ਤੇ ਅਧਾਰਤ ਕਰਨਾ ਸ਼ੁਰੂ ਕਰਦੇ ਹਾਂ ਤਾਂ ਸਾਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਸਾਨੂੰ ਆਪਣੇ ਆਪ ਨਾਲ ਗੱਲ ਕਰਨ ਦੇ ਤਰੀਕੇ ਤੇ ਕੰਮ ਕਰਨ ਦੀ ਲੋੜ ਹੈ। ਸਾਨੂੰ ਸਿਰਫ਼ ਆਪਣੀਆਂ ਖਾਮੀਆਂ ਅਤੇ ਗ਼ਲਤੀਆਂ ਤੇ ਧਿਆਨ ਨਹੀਂ ਦੇਣਾ ਚਾਹੀਦਾ ਜਦੋਂ ਅਸੀਂ ਆਪਣੇ ਆਪ ਦੀ ਭਾਵਨਾ ਨੂੰ ਨਿਰਧਾਰਤ ਕਰਦੇ ਹਾਂ। ਸਾਨੂੰ ਇੱਕ ਸੰਪੂਰਨ ਪਹੁੰਚ ਹੋਣੀ ਚਾਹੀਦੀ ਹੈ। ਜਦੋਂ ਤੁਸੀਂ ਕੁਝ ਚੰਗਾ ਕਰਦੇ ਹੋਂ ਤਾਂ ਆਪਣੇ ਆਪ ਨੂੰ ਸ਼ਾਬਾਸ਼ੀ ਦਵੋ। ਜਿੱਥੇ ਗਲਤੀ ਹੋਵੇ ਉੱਥੇ ਕਾਰਨ ਸਮਝੋ ਨਾ ਕਿ ਖੁਦ ਨੂੰ ਕੋਸਣਾ ਸ਼ੁਰੂ ਕਰੋ। ਸਵੈ ਵਿਕਾਸ ਲਈ ਇਹ ਤਰੀਕਾ ਅਪਣਾਓਣਾ ਬਹੁਤ ਜ਼ਰੂਰੀ ਹੈ। ਜਿਸ ਨਾਲ ਮਾਨਸਿਕ ਸ਼ਾਂਤੀ, ਸਕਾਰਾਤਮਕਤਾ ਮਹਿਸੂਸ ਹੁੰਦੀ ਹੈ ਸਗੋ ਆਤਮ ਵਿਸ਼ਵਾਸ ਵੀ ਵੱਧਦਾ ਹੈ।

ਹੋਰ ਵੇਖੋ: ਕੀ ਰੈਟੀਨੌਲ ਤੁਹਾਡੀ ਚਮੜੀ ਲਈ ਕੰਮ ਨਹੀਂ ਕਰ ਰਿਹਾ?  

ਮਾਹਿਰ ਕਹਿੰਦੇ ਹਨ ਕਿ ਅਕਸਰ ਅਸੀਂ ਖੁਦ ਨੂੰ ਨਜ਼ਰਅੰਦਾਜ ਕਰਦੇ ਹਾਂ। ਜਦੋ ਕੋਈ ਸੰਦੇਹ ਜਾਂ ਮੁਸ਼ਕਲ ਦੀ ਘੜੀ ਆਉਂਦੀ ਹੈ ਤਾਂ ਅਸੀ ਹੱਲ ਬਾਹਰ ਤਲਾਸ਼ਦੇ ਹਾਂ। ਜਦਕਿ ਹਲ ਸਾਡੇ ਅੰਦਰ ਸਾਡੇ ਭੀਤਰ ਹੁੰਦਾ ਹੈ। ਬਸ ਜ਼ਰੂਰਤ ਹੈ ਉਸਨੂੰ ਪਛਾਣਨ ਦੀ। ਉਸ ਲਈ ਮੁਸੀਬਤ ਦਾ ਸਮੱਸਿਆ ਦੀ ਊਡੀਕ ਨਾ ਕਰੋ। ਸਮੇਂ ਰਹਿੰਦੇ ਖੁਦ ਨਾਲ ਦੋਸਤੀ ਕਰਨਾ ਸ਼ੁਰੂ ਕਰੋ। ਆਪਣੇ ਆਪ ਨੂੰ ਜਾਣੋ, ਸਮਝੋ। ਖੁਦ ਨਾਲ ਗੱਲਾਂ ਕਰੋ। ਅਜਿਹਾ ਕਰਨ ਨਾਲ ਤੁਹਾਨੂੰ ਰੋਜ਼ਾਨਾ ਹੋਣ ਵਾਲੇ ਸੰਦੇਹ, ਪਰੇਸ਼ਾਨੀਆਂ ਤੋਂ ਰਾਹਤ ਮਿਲਣੀ ਸ਼ੁਰੂ ਹੋ ਜਾਵੇਗੀ। ਤੁਸੀਂ ਖੁਦ ਤੋਂ ਜਾਣੂ ਹੋਣ ਲੱਗੋਂਗੇ। ਅਜਿਹਾ ਕਰਨ ਨਾਲ ਤੁਹਾਡੀ ਛੋਟੀਆਂ ਛੋਟੀਆਂ ਗੱਲਾ ਤੇ ਤਣਾਅ ਨਹੀਂ ਹੋਵੇਗਾ। ਤੁਸੀਂ ਹਰ ਸਥਿਤੀ ਨੂੰ ਸਹਜ ਢੰਗ ਨਾਲ ਨਜਿਠਣਾ ਸਿੱਖ ਜਾਵੋਂਗੇ।