ਇਨ੍ਹਾਂ ਛੇ ਗਰਮੀਆਂ ਦੇ ਭੋਜਨਾਂ ਜ਼ਰੀਏ ਆਪਣੇ ਦਿਲ ਦੇ ਸਵਸਥ ਦੀ ਸੰਭਾਲ ਕਰੋ

ਸਿਹਤਮੰਦ ਦਿਲ ਬਰਕਰਾਰ ਰੱਖਣ ਲਈ ਲੋਕਾਂ ਨੂੰ ਗਰਮੀਆਂ ਵਿੱਚ ਜੋ ਬੁਨਿਆਦੀ ਨਿਯਮ ਅਪਣਾਉਣਾ ਚਾਹੀਦਾ ਹੈ ਉਹ ਹੈ ਫਾਈਬਰ, ਐਂਟੀਆਕਸੀਡੈਂਟਸ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਨਾਲ ਭਰਪੂਰ ਖੁਰਾਕ ਖਾਣ ਸਮੇਤ ਨਮਕ ਅਤੇ ਚਰਬੀ ਦੀ ਮਾਤਰਾ ਨੂੰ ਸੀਮਤ ਕਰਨਾ। ਉੱਚ ਤਾਪਮਾਨ ਅਤੇ ਬਹੁਤ ਜ਼ਿਆਦਾ ਸਰੀਰਕ ਤਣਾਅ ਨਾਲ ਸਾਡੀ ਸਿਹਤ ਨੂੰ ਨੁਕਸਾਨ ਹੁੰਦਾ ਹੈ। ਇਹ ਦਿਲ ਦੁਆਰਾ ਵਾਧੂ ਮਾਤਰਾ ਵਿੱਚ […]

Share:

ਸਿਹਤਮੰਦ ਦਿਲ ਬਰਕਰਾਰ ਰੱਖਣ ਲਈ ਲੋਕਾਂ ਨੂੰ ਗਰਮੀਆਂ ਵਿੱਚ ਜੋ ਬੁਨਿਆਦੀ ਨਿਯਮ ਅਪਣਾਉਣਾ ਚਾਹੀਦਾ ਹੈ ਉਹ ਹੈ ਫਾਈਬਰ, ਐਂਟੀਆਕਸੀਡੈਂਟਸ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਨਾਲ ਭਰਪੂਰ ਖੁਰਾਕ ਖਾਣ ਸਮੇਤ ਨਮਕ ਅਤੇ ਚਰਬੀ ਦੀ ਮਾਤਰਾ ਨੂੰ ਸੀਮਤ ਕਰਨਾ।

ਉੱਚ ਤਾਪਮਾਨ ਅਤੇ ਬਹੁਤ ਜ਼ਿਆਦਾ ਸਰੀਰਕ ਤਣਾਅ ਨਾਲ ਸਾਡੀ ਸਿਹਤ ਨੂੰ ਨੁਕਸਾਨ ਹੁੰਦਾ ਹੈ। ਇਹ ਦਿਲ ਦੁਆਰਾ ਵਾਧੂ ਮਾਤਰਾ ਵਿੱਚ ਖੂਨ ਪੰਪ ਕਰਨ ਦਾ ਕਾਰਨ ਬਣਦਾ ਹੈ ਜਿਸ ਨਾਲ ਗਰਮੀਆਂ ਵਿੱਚ ਦਿਲ ਦੇ ਦੌਰੇ ਦੀ ਸੰਭਾਵਨਾ ਵੱਧ ਸਕਦੀ ਹੈ। ਇਸ ਲਈ ਸਾਨੂੰ ਦਿਲ ਦੀ ਸਿਹਤ ਦਾ ਕਾਫ਼ੀ ਧਿਆਨ ਰੱਖਣਾ ਚਾਹੀਦਾ ਹੈ।

ਫਾਈਬਰ, ਐਂਟੀਆਕਸੀਡੈਂਟਸ, ਪੋਟਾਸ਼ੀਅਮ, ਅਤੇ ਮੈਗਨੀਸ਼ੀਅਮ ਦਾ ਖੁਰਾਕ ਵਿੱਚ ਵਾਧੂ ਹੋਣਾ ਅਤੇ ਸੋਡੀਅਮ ਤੇ ਚਰਬੀ ਦੀ ਮਾਤਰਾ ਦਾ ਘੱਟ ਹੋਣਾ, ਇੱਕ ਬੁਨਿਆਦੀ ਨਿਯਮ ਹੈ ਜੋ ਸਿਹਤਮੰਦ ਦਿਲ ਲਈ ਬਹੁਤ ਜਰੂਰੀ ਹੈ।

ਇਹਨਾਂ ਤੋਂ ਇਲਾਵਾ ਹੋਰ ਸੇਵਨ ਕਰਨਯੋਗ ਪਦਾਰਥ ਇਸ ਪ੍ਰਕਾਰ ਹਨ:

ਨਾਰੀਅਲ ਪਾਣੀ

ਇਹ ਨਾ ਸਿਰਫ਼ ਸਸਤਾ ਹੈ ਸਗੋਂ ਵਿਟਾਮਿਨ, ਖਣਿਜ ਅਤੇ ਹੋਰ ਪੌਸ਼ਟਿਕ ਤੱਤਾਂ ਨਾਲ ਵੀ ਭਰਪੂਰ ਹੈ। ਅਧਿਐਨਾਂ ਨੇ ਇਹ ਵੀ ਦਿਖਾਇਆ ਹੈ ਕਿ ਨਿਯਮਤ ਤੌਰ ‘ਤੇ ਨਾਰੀਅਲ ਪਾਣੀ ਪੀਣ ਨਾਲ ਕੈਂਸਰ ਨੂੰ ਰੋਕਣ ਵਿੱਚ ਵੀ ਮਦਦ ਮਿਲ ਸਕਦੀ ਹੈ।

ਪਪੀਤਾ

ਹਾਲੀਆ ਖੋਜਾਂ ਨੇ ਦਿਖਾਇਆ ਹੈ ਕਿ ਪਪੀਤਾ ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਨ ਸਮੇਤ ਦਿਲ ਅਤੇ ਖੂਨ ਦੀਆਂ ਨਾੜੀਆਂ ਦੇ ਸਵਾਸਥ ਨੂੰ ਬਣਾਈ ਰੱਖਣ ਵਿੱਚ ਮਦਦ ਕਰ ਸਕਦਾ ਹੈ। ਇਸ ਵਿੱਚ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟਸ ਦੇ ਨਾਲ-ਨਾਲ ਪੈਪੈਨ ਨਾਮਕ ਮਿਸ਼ਰਣ ਹੁੰਦਾ ਹੈ ਜੋ ਕੋਲੇਸਟ੍ਰੋਲ ਦੇ ਪੱਧਰ ਨੂੰ ਘਟਾ ਸਕਦਾ ਹੈ।

ਤਰਬੂਜ

ਇਸ ਵਿੱਚ 92 ਪ੍ਰਤੀਸ਼ਤ ਪਾਣੀ ਅਤੇ ਹੋਰ ਮਹੱਤਵਪੂਰਨ ਪੌਸ਼ਟਿਕ ਤੱਤ ਹੁੰਦੇ ਹਨ ਜੋ ਬਲੱਡ ਪ੍ਰੈਸ਼ਰ ਨੂੰ ਘਟਾ ਸਕਦੇ ਹਨ। ਇਸ ਵਿਚਲਾ ਪਾਣੀ ਸਰੀਰ ਨੂੰ ਹਾਈਡਰੇਟ ਰੱਖਦਾ ਹੈ ਅਤੇ ਦਿਲ ਦੇ ’ਤਣਾਅ ਨੂੰ ਘਟਾਉਂਦਾ ਹੈ।

ਹਰੀਆਂ ਪੱਤੇਦਾਰ ਸਬਜ਼ੀਆਂ

ਹਰੀਆਂ ਪੱਤੇਦਾਰ ਸਬਜ਼ੀਆਂ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰਨ ਨਾਲ ਕਈ ਫਾਇਦੇ ਹੁੰਦੇ ਹਨ। ਤੁਹਾਨੂੰ ਇਨ੍ਹਾਂ ਸਬਜ਼ੀਆਂ ਨੂੰ ਜ਼ਿਆਦਾ ਪਕਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਜ਼ਿਆਦਾ ਪਕਾਉਣ ਨਾਲ ਪਾਣੀ ਦੀ ਮਾਤਰਾ ਖਤਮ ਹੋ ਸਕਦੀ ਹੈ।

ਖੀਰਾ

ਗਰਮੀਆਂ ‘ਚ ਖੀਰੇ ਦਾ ਸੇਵਨ ਦਿਲ ਲਈ ਫਾਇਦੇਮੰਦ ਹੁੰਦਾ ਹੈ, ਕਿਉਂਕਿ ਇਸ ‘ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਨਾਲ ਹੀ ਇਹ ਪਾਣੀ ਦਾ ਵੀ ਭਰਭੂਰ ਸਰੋਤ ਹੈ।

ਅਜਵਾਇਨ

ਇਹ ਸੋਡੀਅਮ, ਆਇਰਨ, ਪੋਟਾਸ਼ੀਅਮ, ਮੈਗਨੀਸ਼ੀਅਮ, ਕੈਲਸ਼ੀਅਮ, ਫਾਸਫੋਰਸ ਅਤੇ ਜ਼ਿੰਕ ਵਰਗੇ ਜ਼ਰੂਰੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ ਜੋ ਕਿ ਗਰਮ ਮੌਸਮ ਵਿੱਚ ਕਾਰਡੀਓਵੈਸਕੁਲਰ ਪ੍ਰਣਾਲੀ ਲਈ ਫਾਇਦੇਮੰਦ ਹੈ।