ਸਰਦੀਆਂ 'ਚ ਘਰ ਹੀ ਤਿਆਰ ਕਰੋ ਐਲੋਵੇਰਾ ਜੈੱਲ, ਜਾਣੋ ਕਿਵੇਂ ਕੀਤਾ ਜਾ ਸਕਦਾ ਸਟੋਰ ?

ਬਾਜ਼ਾਰ ਚੋਂ ਮਿਲਣ ਵਾਲੀ ਜੈੱਲ ਵਿੱਚ ਕਈ ਪ੍ਰਕਾਰ ਦੇ ਹੋਰ ਰਸਾਇਣ ਮਿਲਾਏ ਹੁੰਦੇ ਹਨ। ਜੇਕਰ ਤੁਸੀਂ ਸ਼ੁੱਧ ਐਲੋਵੇਰਾ ਜੈੱਲ ਨਾਲ ਨਿਖਾਰ ਲਿਆਉਣਾ ਚਾਹੁੰਦੇ ਹੋ ਤਾਂ ਜਾਣੋ ਕਿਵੇਂ ਘਰੇ ਇਸਨੂੰ ਤਿਆਰ ਕੀਤਾ ਜਾ ਸਕਦਾ ਹੈ....

Share:

ਐਲੋਵੇਰਾ ਦੀ ਵਰਤੋਂ ਅੱਜਕਲ ਬਿਊਟੀ ਪ੍ਰੋਡਕਟਸ 'ਚ ਬਹੁਤ ਕੀਤੀ ਜਾਂਦੀ ਹੈ। ਐਲੋਵੇਰਾ ਜੈੱਲ ਬਾਜ਼ਾਰ 'ਚ ਆਸਾਨੀ ਨਾਲ ਮਿਲ ਜਾਂਦੀ ਹੈ ਪਰ ਇਸ 'ਚ ਕਈ ਹੋਰ ਰਸਾਇਣਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਜੇਕਰ ਤੁਸੀਂ ਬਾਜ਼ਾਰ 'ਚ ਮੌਜੂਦ ਐਲੋਵੇਰਾ ਜੈੱਲ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਘਰ 'ਚ ਉਗਾਏ ਗਏ ਐਲੋਵੇਰਾ ਦੇ ਪੌਦੇ ਤੋਂ ਆਸਾਨੀ ਨਾਲ ਜੈੱਲ ਬਣਾ ਸਕਦੇ ਹੋ। ਤੁਸੀਂ ਐਲੋਵੇਰਾ ਜੈੱਲ  ਤਿਆਰ ਕਰਕੇ ਸਟੋਰ ਵੀ ਕਰ ਸਕਦੇ ਹੋ। ਐਲੋਵੇਰਾ ਦੇ ਪੱਤੇ ਨਮੀ ਦੇਣ ਵਾਲੇ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਸ ਵਿਚ ਪਾਇਆ ਜਾਣ ਵਾਲਾ ਜੈੱਲ ਨਾ ਸਿਰਫ ਚਮੜੀ ਲਈ ਸਗੋਂ ਸਾਡੇ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਜਾਣੋ ਤੁਸੀਂ ਘਰ 'ਚ ਐਲੋਵੇਰਾ ਜੈੱਲ ਕਿਵੇਂ ਬਣਾ ਸਕਦੇ ਹੋ ਅਤੇ ਤੁਸੀਂ ਇਸ ਨੂੰ ਕਿੰਨੀ ਦੇਰ ਤੱਕ ਸਟੋਰ ਕਰ ਸਕਦੇ ਹੋ।

ਘਰ ਵਿੱਚ ਐਲੋਵੇਰਾ ਜੈੱਲ ਕਿਵੇਂ ਬਣਾਈਏ
 
ਐਲੋਵੇਰਾ ਜੈੱਲ ਬਣਾਉਣ ਲਈ ਸਭ ਤੋਂ ਮੋਟਾ ਪੱਤਾ ਚੁਣੋ ਕਿਉਂਕਿ ਇਸ ਵਿੱਚ ਜੈੱਲ ਦੀ ਮਾਤਰਾ ਜ਼ਿਆਦਾ ਹੁੰਦੀ ਹੈ।ਹੁਣ ਇੱਕ ਸਾਫ਼ ਚਾਕੂ ਜਾਂ ਪੇਪਰ ਕਟਰ ਲੈ ਕੇ ਐਲੋਵੇਰਾ ਦੇ ਪੱਤੇ ਨੂੰ ਕੱਟ ਲਓ। ਇਸਦੇ ਕਿਨਾਰੇ ਤੋਂ ਕੰਡਿਆਂ ਨੂੰ ਕੱਟ ਲਓ।ਹੁਣ ਐਲੋਵੇਰਾ ਦੇ ਪੱਤੇ ਨੂੰ ਵਿਚਕਾਰੋਂ ਕਿਊਬਸ ਦੀ ਸ਼ਕਲ 'ਚ ਕੱਟ ਲਓ ਜਾਂ ਇਸਨੂੰ ਵਿਚਕਾਰੋਂ ਦੋ ਹਿੱਸਿਆਂ 'ਚ ਪਾੜ ਲਓ।ਹੁਣ ਇਸ ਜੈੱਲ ਨੂੰ ਚੱਮਚ ਦੀ ਮਦਦ ਨਾਲ ਕੱਢ ਲਓ ਅਤੇ ਇੱਕ ਕਟੋਰੀ 'ਚ ਰੱਖੋ। ਇਸ ਨੂੰ ਸਾਫ਼ ਬਲੈਂਡਰ ਵਿੱਚ ਬਲੈਂਡ ਕਰਕੇ ਇੱਕ ਮੁਲਾਇਮ ਜੈੱਲ ਤਿਆਰ ਕਰੋ।ਜੈੱਲ ਤਿਆਰ ਹੋਣ ਤੋਂ ਬਾਅਦ ਇਸ ਵਿੱਚ ਵਿਟਾਮਿਨ ਸੀ ਅਤੇ ਈ ਦੇ ਕੁਝ ਕੈਪਸੂਲ ਪਾਏ ਜਾ ਸਕਦੇ ਹਨ। ਕਿਉਂਕਿ ਇਹ ਐਂਟੀਆਕਸੀਡੈਂਟ ਹੁੰਦੇ ਹਨ।
 
ਕਿੰਨੇ ਦਿਨਾਂ ਲਈ ਸਟੋਰ ਕੀਤਾ ਜਾ ਸਕਦਾ ਹੈ?
 
ਐਲੋਵੇਰਾ ਜੈੱਲ ਬਹੁਤ ਲੰਬੇ ਸਮੇਂ ਤੱਕ ਨਹੀਂ ਰਹਿੰਦੀ। ਇਸ ਲਈ ਜੈੱਲ ਨੂੰ ਸਿਰਫ 8-10 ਦਿਨਾਂ ਲਈ ਤਿਆਰ ਕਰਨ ਦੀ ਕੋਸ਼ਿਸ਼ ਕਰੋ। ਐਲੋਵੇਰਾ ਜੈੱਲ ਨੂੰ ਲੰਬੇ ਸਮੇਂ ਤੱਕ ਟਿਕਾਉਣ ਲਈ ਇਸ ਵਿੱਚ ਵਿਟਾਮਿਨ ਸੀ ਅਤੇ ਈ ਕੈਪਸੂਲ ਮਿਲਾਓ। ਤੁਹਾਨੂੰ ਇਸਨੂੰ ਫਰਿੱਜ ਵਿਚ ਸਟੋਰ ਕਰਨਾ ਚਾਹੀਦਾ ਹੈ ਅਤੇ ਇਸਨੂੰ ਲਗਾਉਣ ਤੋਂ ਪਹਿਲਾਂ ਲੋੜ ਅਨੁਸਾਰ ਐਲੋਵੇਰਾ ਜੈੱਲ ਕੱਢ ਲਓ।
 
 

ਇਹ ਵੀ ਪੜ੍ਹੋ