ਲੰਬੀ ਤੇ ਨਿਰੋਗ ਜ਼ਿੰਦਗੀ ਜਿਉਣ ਲਈ ਲਗਾਓ ਇਹ ਪੌਦੇ 

ਦੀਵਾਲੀ ਦੇ ਨੇੜੇ ਜਿੱਥੇ ਇੱਕ ਪਾਸੇ ਪਹਿਲਾਂ ਤੋਂ ਇੰਡਸਟਰੀ ਦਾ ਪ੍ਰਦੂਸ਼ਣ ਬਰਕਰਾਰ ਹੁੰਦਾ ਹੈ, ਉੱਥ ਦੂਜੇ ਪਾਸੇ ਝੋਨੇ ਦੀ ਪਰਾਲੀ ਦਾ ਧੂੰਆਂ ਅਤੇ ਦੀਵਾਲੀ ਮੌਕੇ ਪਟਾਕੇਬਾਜ਼ੀ ਪ੍ਰਦੂਸ਼ਣ ਦਾ ਪੱਧਰ ਇੰਨਾ ਵਧਾ ਦਿੰਦੇ ਹਨ ਕਿ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ। ਅੱਜ ਕੱਲ੍ਹ ਇਹ ਹਾਲਾਤ ਸੁਰਖ਼ੀਆਂ ਬਟੋਰ ਰਹੇ ਹਨ। ਪ੍ਰੰਤੂ ਇਹਨਾਂ ਹਾਲਾਤਾਂ ਦੇ ਦਰਮਿਆਨ ਅਸੀਂ […]

Share:

ਦੀਵਾਲੀ ਦੇ ਨੇੜੇ ਜਿੱਥੇ ਇੱਕ ਪਾਸੇ ਪਹਿਲਾਂ ਤੋਂ ਇੰਡਸਟਰੀ ਦਾ ਪ੍ਰਦੂਸ਼ਣ ਬਰਕਰਾਰ ਹੁੰਦਾ ਹੈ, ਉੱਥ ਦੂਜੇ ਪਾਸੇ ਝੋਨੇ ਦੀ ਪਰਾਲੀ ਦਾ ਧੂੰਆਂ ਅਤੇ ਦੀਵਾਲੀ ਮੌਕੇ ਪਟਾਕੇਬਾਜ਼ੀ ਪ੍ਰਦੂਸ਼ਣ ਦਾ ਪੱਧਰ ਇੰਨਾ ਵਧਾ ਦਿੰਦੇ ਹਨ ਕਿ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ। ਅੱਜ ਕੱਲ੍ਹ ਇਹ ਹਾਲਾਤ ਸੁਰਖ਼ੀਆਂ ਬਟੋਰ ਰਹੇ ਹਨ। ਪ੍ਰੰਤੂ ਇਹਨਾਂ ਹਾਲਾਤਾਂ ਦੇ ਦਰਮਿਆਨ ਅਸੀਂ ਤੁਹਾਨੂੰ ਲਾਭਦਾਇਕ ਜਾਣਕਾਰੀ ਦੇ ਰਹੇ ਹਾਂ। ਜੇਕਰ ਤੁਸੀਂ ਲੰਬੀ ਤੇ ਨਿਰੋਗ ਜ਼ਿੰਦਗੀ ਜਿਉਣਾ ਚਾਹੁੰਦੇ ਹੋ ਅਤੇ ਪ੍ਰਦੂਸ਼ਣ ਨੂੰ ਮੁਕਤੀ ਚਾਹੁੰਦੇ ਹੋ ਤਾਂ ਇਹ ਪੌਦੇ ਵਰਦਾਨ ਹਨ। ਭਾਵੇਂ ਕਿ ਬਹੁਤ ਸਾਰੇ ਲੋਕ ਸਾਫ਼ ਹਵਾ ਵਿੱਚ ਸਾਹ ਲੈਣ ਲਈ ਏਅਰ ਪਿਊਰੀਫਾਇਰ ਦੀ ਵਰਤੋਂ ਕਰਦੇ ਹਨ। ਪਰ ਤੁਸੀਂ ਇਹ ਲਾਭ ਕੁਝ ਹਰੇ ਭਰੇ ਇਨਡੋਰ ਪੌਦਿਆਂ ਤੋਂ ਲੈ ਸਕਦੇ ਹੋ। ਨਾਸਾ ਦੇ ਵਿਗਿਆਨੀਆਂ ਨੇ ਆਪਣੀ ਖੋਜ ਵਿੱਚ ਇਨ੍ਹਾਂ ਨੂੰ ਹਵਾ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਖ਼ਤਮ ਕਰਨ ਵਿੱਚ ਸਮਰੱਥ ਪਾਇਆ ਹੈ।

ਇਨ ਹਨ ਉਹ ਪੌਦੇ

ਏਰਿਕਾ ਪਾਮ

ਏਰਿਕਾ ਪਾਮ –  ਹਵਾ ਵਿੱਚ ਮੌਜੂਦ ਗੁੰਝਲਦਾਰ ਰਸਾਇਣਾਂ ਨੂੰ ਫਿਲਟਰ ਕਰਦਾ ਹੈ ਜਿਵੇਂ ਕਿ ਐਸੀਟੋਨ, ਜ਼ਾਇਲੀਨ ਅਤੇ ਟੋਲਿਊਨ। ਏਰਿਕਾ ਪਾਮ ਨੂੰ ਰੋਜ਼ਾਨਾ ਪਾਣੀ ਦੇਣ ਦੀ ਲੋੜ ਨਹੀਂ ਹੁੰਦੀ।  ਇਸਨੂੰ ਸਿੱਧੀ ਧੁੱਪ ਵਾਲੀ ਥਾਂ ‘ਤੇ ਨਹੀਂ ਰੱਖਣਾ ਚਾਹੀਦਾ। 

ਰਬੜ ਪਲਾਂਟ

ਰਬੜ ਪਲਾਂਟ – ਇਹ ਪੌਦਾ ਕਾਰਬਨ ਡਾਈਆਕਸਾਈਡ ਨੂੰ ਸਾਹ ਲੈਣ ਯੋਗ ਆਕਸੀਜਨ ਵਿੱਚ ਬਦਲਣ ਲਈ ਕਾਰਗਰ ਹੈ। ਅਜਿਹੇ ‘ਚ ਇਸ ਨੂੰ ਘਰ ਦੇ ਅੰਦਰ ਲਗਾਉਣਾ ਸਿਹਤ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਸਨੂੰ ਘੱਟ ਧੁੱਪ ਵਾਲੀ ਥਾਂ ‘ਤੇ ਰੱਖਿਆ ਜਾਵੇ। ਇਹ ਦੁਪਹਿਰ ਵਾਲੀ ਤੇਜ਼ ਧੁੱਪ ‘ਚ ਸੜ ਜਾਂਦਾ ਹੈ। ਗਮਲੇ ਅੰਦਰ ਮਿੱਟੀ ਸੁੱਕਣ ‘ਤੇ ਹੀ ਇਸਨੂੰ ਪਾਣੀ ਦਿੱਤਾ ਜਾਵੇ। 

ਸਨੇਕ ਪਲਾਂਟ

ਸਨੇਕ ਪਲਾਂਟ – ਇਹ ਪੌਦਾ ਅੰਦਰੂਨੀ ਹਵਾ ਵਿੱਚ ਪਾਏ ਜਾਣ ਵਾਲੇ ਕਾਰਬਨ ਮੋਨੋਆਕਸਾਈਡ, ਬੈਂਜੀਨ, ਫਾਰਮਾਲਡੀਹਾਈਡ ਅਤੇ ਹੋਰ ਕਠੋਰ ਰਸਾਇਣਾਂ ਨੂੰ ਖ਼ਤਮ ਕਰਦਾ ਹੈ।  ਆਕਸੀਜਨ ਪੈਦਾ ਕਰਦਾ ਹੈ। ਵਧੇਰੇ ਰੌਸ਼ਨੀ ਵਾਲੀ ਥਾਂ ਇਹ ਪੌਦਾ ਲਾਇਆ ਜਾਵੇ। ਇਸਨੂੰ 2 ਜਾਂ 3 ਦਿਨਾਂ ‘ਚ ਇੱਕ ਵਾਰ ਦੀ ਪਾਣੀ ਦੇਣ ਦੀ ਲੋੜ ਪੈਂਦੀ ਹੈ। 

ਪੀਸ ਲਿਲੀ

ਪੀਸ ਲਿਲੀ –  ਹਵਾ ਨੂੰ 60 ਪ੍ਰਤੀਸ਼ਤ ਤੱਕ ਸ਼ੁੱਧ ਕਰਨ ਵਿੱਚ ਕਾਰਗਰ ਪਾਇਆ ਜਾਂਦਾ ਹੈ। ਇਸਨੂੰ ਘਰ ‘ਚ ਲਗਾਉਣ ਲਈ ਅਜਿਹੀ ਜਗ੍ਹਾ ਚੁਣੋ ਜਿੱਥੇ ਬਹੁਤ ਘੱਟ ਰੌਸ਼ਨੀ ਹੋਵੇ।  ਹਫਤੇ ‘ਚ ਸਿਰਫ ਇਕ ਵਾਰ ਪਾਣੀ ਦਿੱਤਾ ਜਾਵੇ। 

ਸਪਾਈਡਰ ਪਲਾਂਟ

ਸਪਾਈਡਰ ਪਲਾਂਟ –  ਸਿਰਫ ਦੋ ਦਿਨਾਂ ਵਿੱਚ 90 ਪ੍ਰਤੀਸ਼ਤ ਤੱਕ ਅੰਦਰਲੀ ਹਵਾ ਨੂੰ ਸਾਫ਼ ਕਰ ਸਕਦਾ ਹੈ।  ਲੰਬੇ ਪੱਤਿਆਂ ਦੇ ਕਾਰਨ ਇਸਨੂੰ ਲਟਕਦੇ ਬਰਤਨਾਂ ਵਿੱਚ ਲਗਾਉਣਾ ਵਧੇਰੇ ਲਾਹੇਵੰਦ ਹੈ। ਇਸਨੂੰ ਸਾਧਾਰਨ ਤਾਪਮਾਨ ਵਾਲੀ ਥਾਂ ‘ਤੇ ਰੱਖਿਆ ਜਾਵੇ।  6-7 ਦਿਨਾਂ ‘ਚ ਇੱਕ ਵਾਰ ਪਾਣੀ ਦੇਣ ਦੀ ਲੋੜ ਪੈਂਦੀ ਹੈ।