ਡਾਇਬੀਟੀਜ਼ ਸਮੇਂ ਗਰਭ ਧਾਰਨ ਕਰਨ ਸਬੰਧੀ 6 ਸੁਝਾਅ

ਸਾਡੇ ਦੇਸ਼ ਵਿੱਚ ਮਹਿਲਾਵਾਂ ਲਈ ਖਾਸਕਰ ਸ਼ੂਗਰ ਹੋ ’ਤੇ ਗਰਭ ਧਾਰਨ ਕਰਨ ਦੀ ਯੋਜਨਾ ਬਣਾਉਣਾ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਡਾਇਬੀਟੀਜ਼ ਜਨਣ ਸ਼ਕਤੀ ਨੂੰ ਪ੍ਰਭਾਵਿਤ ਕਰਦੀ ਹੈ ਜਿਸ ਸਦਕਾ ਗਰਭ ਅਵਸਥਾ ਅਤੇ ਜਣੇਪੇ ਦੇ ਸਾਰੇ ਪੜਾਵਾਂ ਦੌਰਾਨ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਲਈ, ਗਰਭ ਅਵਸਥਾ ਤੋਂ ਪਹਿਲਾਂ ਦੀ ਯੋਜਨਾ ਬਣਾਉਣ ਲਈ ਇੱਥੇ ਦੱਸੇ ਕੁਝ […]

Share:

ਸਾਡੇ ਦੇਸ਼ ਵਿੱਚ ਮਹਿਲਾਵਾਂ ਲਈ ਖਾਸਕਰ ਸ਼ੂਗਰ ਹੋ ’ਤੇ ਗਰਭ ਧਾਰਨ ਕਰਨ ਦੀ ਯੋਜਨਾ ਬਣਾਉਣਾ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਡਾਇਬੀਟੀਜ਼ ਜਨਣ ਸ਼ਕਤੀ ਨੂੰ ਪ੍ਰਭਾਵਿਤ ਕਰਦੀ ਹੈ ਜਿਸ ਸਦਕਾ ਗਰਭ ਅਵਸਥਾ ਅਤੇ ਜਣੇਪੇ ਦੇ ਸਾਰੇ ਪੜਾਵਾਂ ਦੌਰਾਨ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਲਈ, ਗਰਭ ਅਵਸਥਾ ਤੋਂ ਪਹਿਲਾਂ ਦੀ ਯੋਜਨਾ ਬਣਾਉਣ ਲਈ ਇੱਥੇ ਦੱਸੇ ਕੁਝ ਮੁੱਖ ਸੁਝਾਵਾਂ ਦੀ ਪਾਲਣਾ ਕੀਤੀ ਜਾ ਸਕਦੀ ਹੈ

1. ਡਾਕਟਰੀ ਸਲਾਹਕਾਰ ਨੂੰ ਮਿਲੋ

ਜੇਕਰ ਤੁਸੀਂ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਲਈ ਦਵਾਈਆਂ ਜਾਂ ਹਾਈਪੋਗਲਾਈਸੀਮਿਕ ਲੈਂਦੇ ਹੋ ਤਾਂ ਆਪਣੇ ਡਾਕਟਰ ਨਾਲ ਸਲਾਹ ਕਰੋ ਕਿ ਕੀ ਇਹ ਗਰਭ ਧਾਰਨ ਕਰਨ ਦਾ ਸਹੀ ਅਤੇ ਸੁਰੱਖਿਅਤ ਸਮਾਂ ਹੈ ਜਾਂ ਨਹੀਂ।

2. ਮਾਹਵਾਰੀ ਚੱਕਰ ਅਤੇ ਸ਼ੂਗਰ ਦੇ ਪੱਧਰਾਂ ਦੀ ਜਾਂਚ

ਮਾਹਵਾਰੀ ਚੱਕਰ ‘ਤੇ ਧਿਆਨ ਕੇਂਦਰਿਤ ਕਰਨਾ ਵੀ ਓਨਾ ਹੀ ਮਹੱਤਵਪੂਰਨ ਹੈ ਕਿਉਂਕਿ ਇਹ ਤੁਹਾਡੇ ਬਲੱਡ ਸ਼ੂਗਰ ਦੇ ਪੱਧਰ ਨੂੰ ਪ੍ਰਭਾਵਿਤ ਕਰ ਸਕਦਾ ਹੈ। ਮਾਹਵਾਰੀ ਚੱਕਰ ਗਲੂਕੋਜ਼ ਅਤੇ ਇਨਸੁਲਿਨ ਦੀ ਸੰਵੇਦਨਸ਼ੀਲਤਾ ਨੂੰ ਵੀ ਚਾਲੂ ਕਰ ਸਕਦਾ ਹੈ, ਜੋ ਤੁਹਾਡੀ ਪਾਚਕ ਕਿਰਿਆ ਨੂੰ ਹੋਰ ਪ੍ਰਭਾਵਿਤ ਕਰਦਾ ਹੈ।

3. ਆਪਣੇ ਬਲੱਡ ਸ਼ੂਗਰ ਦੇ ਪੱਧਰ ਨੂੰ ਨਿਯਮਤ ਰੱਖੋ

ਜੇਕਰ ਤੁਹਾਨੂੰ ਗਰਭਕਾਲੀਨ ਸ਼ੂਗਰ ਜਾਂ ਟਾਈਪ 2 ਡਾਇਬਟੀਜ਼ ਹੈ ਤਾਂ ਆਪਣੇ ਬਲੱਡ ਸ਼ੂਗਰ ਦੇ ਪੱਧਰਾਂ ਦੀ ਜਾਂਚ ਕਰਵਾਉਂਦੇ ਰਹੋ ਅਤੇ ਉਚਿਤ ਦਵਾਈ ਲਵੋ। ਆਪਣੇ ਬਲੱਡ ਸ਼ੂਗਰ ਦੇ ਪੱਧਰਾਂ ਨੂੰ ਟ੍ਰੈਕ ਕਰੋ ਅਤੇ ਉਹਨਾਂ ਦਾ ਰਿਕਾਰਡ ਵੀ ਰੱਖੋ।

4. ਸਿਹਤਮੰਦ ਖੁਰਾਕ ਲਵੋ

ਸ਼ੂਗਰ ਦੇ ਪ੍ਰਭਾਵੀ ਇਲਾਜ ਅਤੇ ਜਨਣ ਸ਼ਕਤੀ ਨੂੰ ਵਧਾਉਣ ਲਈ ਸਿਹਤਮੰਦ ਖੁਰਾਕ ਬਹੁਤ ਜ਼ਰੂਰੀ ਹੁੰਦੀ ਹੈ। ਮਹਿਲਾਵਾਂ ਨੂੰ ਆਪਣੀ ਖੁਰਾਕ ਵਿੱਚ ਫਲ ਅਤੇ ਸਬਜ਼ੀਆਂ, ਪ੍ਰੋਟੀਨ ਸਰੋਤ ਅਤੇ ਸਿਹਤਮੰਦ ਅਨਾਜ ਸ਼ਾਮਲ ਕਰਨੇ ਚਾਹੀਦੇ ਹਨ। ਕੈਲੋਰੀ-ਯੁਕਤ, ਉੱਚ ਚਰਬੀ ਵਾਲੇ ਭੋਜਨ ਦੇ ਨਾਲ-ਨਾਲ ਮਿਠੀਆਂ ਚੀਜਾਂ ਦਾ ਸੇਵਨ ਘੱਟ ਕਰਨਾ ਵੀ ਜਰੂਰੀ ਹੈ।

5. ਨਿਯਮਿਤ ਤੌਰ ‘ਤੇ ਕਸਰਤ ਕਰੋ

ਕਸਰਤ ਰੁਟੀਨ ਦਾ ਹਿੱਸਾ ਹੋਣੀ ਚਾਹੀਦੀ ਹੈ। ਜੇਕਰ ਤੁਸੀਂ ਪਹਿਲਾਂ ਹੀ ਗਰਭਵਤੀ ਹੋ ਤਾਂ ਗਰਭ-ਸੁਰੱਖਿਅਤ ਗਤੀਵਿਧੀਆਂ ਜਿਵੇਂ ਕਿ ਸੈਰ, ਤੈਰਾਕੀ, ਸਟੇਸ਼ਨਰੀ ਸਾਈਕਲਿੰਗ, ਜਨਮ ਤੋਂ ਪਹਿਲਾਂ ਯੋਗਾ ਜਾਂ ਹਲਕੇ ਐਰੋਬਿਕਸ ਚੁਣੋ।

6. ਅੱਗੇ ਦੀ ਯੋਜਨਾ ਬਣਾਓ

ਡਾਇਬੀਟੀਜ਼ ਵਾਲੀਆਂ ਔਰਤਾਂ ਜੋ ਗਰਭ ਧਾਰਨ ਕਰਨਾ ਚਾਹੁੰਦੀਆਂ ਹਨ, ਨੂੰ ਬਲੱਡ ਸ਼ੂਗਰ ਦੀ ਸਹੀ ਜਾਂਚ ਅਤੇ ਗਰਭ ਅਵਸਥਾ ਦੌਰਾਨ ਪੈਦਾ ਹੋਣ ਵਾਲੀਆਂ ਸਿਹਤ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਿਹਤ ਸੰਭਾਲ ਪ੍ਰੈਕਟੀਸ਼ਨਰ ਨਾਲ ਸਲਾਹ-ਮਸ਼ਵਰਾ ਕਰਨਾ ਜ਼ਰੂਰੀ ਹੈ।

ਇਸ ਤਰਾਂ ਸ਼ੂਗਰ ਦੀ ਮਹਿਲਾ ਮਰੀਜ਼ ਨੂੰ ਗਰਭ ਧਾਰਨ ਕਰਨ ਤੋਂ ਪਹਿਲਾਂ ਸਥਿਤੀ ’ਤੇ ਕਾਬੂ ਰੱਖਣ ਲਈ ਉਪਰੋਕਤ ਤੋਂ ਇਲਾਵਾ ਡਾਕਟਰੀ ਸਲਾਹ ਲੈਣੀ ਵੀ ਅਤਿ ਜਰੂਰੀ ਹੈ।