ਮੰਗਣੀ ਤੋਂ ਬਾਅਦ ਇਹਨਾਂ ਗੱਲਾਂ ਦਾ ਰੱਖੋ ਖਾਸ ਧਿਆਨ, ਮਜ਼ਬੂਤ ਬਣੇਗਾ ਰਿਸ਼ਤਾ

ਅਕਸਰ ਦੇਖਿਆ ਜਾਂਦਾ ਹੈ ਕਿ ਵਿਆਹ ਤੋਂ ਪਹਿਲਾਂ ਹੀ ਕਈ ਵਾਰ ਆਪਸੀ ਰਿਸ਼ਤਾ ਇੰਨਾ ਖਰਾਬ ਹੋ ਜਾਂਦਾ ਹੈ ਕਿ ਮਜ਼ਬੂਤ ਸਬੰਧ ਨਹੀਂ ਬਣ ਪਾਉਂਦੇ। ਅਜਿਹੇ ਵਿੱਚ ਖਾਸ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। 

Share:

ਹਰ ਕਿਸੇ ਲਈ ਵਿਆਹ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਪਲ ਹੁੰਦਾ ਹੈ, ਜਿਸਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ। ਰਿਸ਼ਤੇ ਨੂੰ ਮਜ਼ਬੂਤ ​​ਕਰਨ ਲਈ ਵਿਆਹ ਤੋਂ ਪਹਿਲਾਂ ਮੰਗਣੀ ਕੀਤੀ ਜਾਂਦੀ ਹੈ, ਜਿਸਤੋਂ ਬਾਅਦ ਪਤੀ-ਪਤਨੀ ਬਣਨ ਵਾਲਾ ਜੋੜਾ ਆਪਸ 'ਚ ਗੱਲਾਂ ਕਰਨ ਲੱਗ ਪੈਂਦਾ ਹੈ। ਜੇਕਰ ਲਵ ਮੈਰਿਜ ਹੋਵੇ ਤਾਂ ਲੜਕਾ-ਲੜਕੀ ਦੋਵੇਂ ਹੀ ਇਕ-ਦੂਜੇ ਨਾਲ ਜੁੜੀਆਂ ਕਈ ਗੱਲਾਂ ਪਹਿਲਾਂ ਜਾਣਦੇ ਹੁੰਦੇ ਹਨ ਪਰ ਅਰੇਂਜਡ ਮੈਰਿਜ ਦਾ ਸੀਨ ਹੀ ਵੱਖਰਾ ਹੁੰਦਾ ਹੈ। ਅਰੇਂਜਡ ਮੈਰਿਜ ਵਿੱਚ ਗੱਲਬਾਤ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਨਾ ਸ਼ੁਰੂ ਕੀਤਾ ਜਾਂਦਾ ਹੈ। ਇਸਦਾ ਸਿੱਧਾ ਅਸਰ ਭਵਿੱਖ ਦੇ ਰਿਸ਼ਤੇ 'ਤੇ ਪੈਂਦਾ ਹੈ।
ਅਜਿਹੇ 'ਚ ਚਾਹੇ ਉਹ ਲੜਕਾ ਹੋਵੇ ਜਾਂ ਲੜਕੀ, ਉਸਨੂੰ ਆਪਣੇ ਪਾਰਟਨਰ ਨਾਲ ਗੱਲ ਕਰਦੇ ਸਮੇਂ ਕੁਝ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ। ਅਸਲ ਵਿੱਚ ਕਦੇ-ਕਦੇ ਤੁਸੀਂ ਜੋ ਕਹਿੰਦੇ ਹੋ ਜਾਂ ਤੁਹਾਡੇ ਦੁਆਰਾ ਕੀਤਾ ਕੋਈ ਵੀ ਐਕਸ਼ਨ ਤੁਹਾਡੇ ਰਿਸ਼ਤੇ ਨੂੰ ਵਿਗਾੜ ਸਕਦਾ ਹੈ। ਇਸ ਕਾਰਨ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਦੱਸਾਂਗੇ, ਜਿਨ੍ਹਾਂ ਦਾ ਤੁਹਾਨੂੰ ਮੰਗਣੀ ਅਤੇ ਵਿਆਹ ਦੇ ਵਿਚਕਾਰ ਖਾਸ ਧਿਆਨ ਰੱਖਣਾ ਚਾਹੀਦਾ ਹੈ।

ਫੋਨ ਉਪਰ ਫਾਲਤੂ ਗੱਲ ਨਾ ਕਰੋ 

ਜੇਕਰ ਤੁਹਾਡੀ ਮੰਗਣੀ ਅਤੇ ਵਿਆਹ ਦੇ ਵਿਚਕਾਰ ਬਹੁਤ ਸਮਾਂ ਹੈ ਤਾਂ ਵੀ ਆਪਣੇ ਸਾਥੀ ਨਾਲ ਜ਼ਿਆਦਾ ਗੱਲ ਨਾ ਕਰੋ।  ਤੁਸੀਂ ਸਾਰਾ ਦਿਨ ਉਨ੍ਹਾਂ ਨਾਲ ਗੱਲਾਂ ਕਰਦੇ ਰਹਿੰਦੇ ਹੋ ਤਾਂ ਇਸਦਾ ਅਸਰ ਤੁਹਾਡੇ ਰਿਸ਼ਤੇ 'ਤੇ ਪੈ ਸਕਦਾ ਹੈ ਜਾਂ ਤੁਹਾਡਾ ਪਾਰਟਨਰ ਮਹਿਸੂਸ ਕਰਨ ਲੱਗ ਸਕਦਾ ਹੈ ਕਿ ਤੁਸੀਂ ਹਰ ਸਮੇਂ ਵਿਹਲੇ ਹੋ। 

ਇੱਕ-ਦੂਜੇ ਦਾ ਸਨਮਾਨ ਕਰੋ 

ਆਪਣੇ ਪਾਰਟਨਰ ਨਾਲ ਗੱਲ ਕਰਦੇ ਸਮੇਂ ਉਸਦੇ ਸਨਮਾਨ ਦਾ ਧਿਆਨ ਰੱਖੋ। ਗਾਲੀ-ਗਲੋਚ ਬਿਲਕੁਲ ਵੀ ਨਾ ਕਰੋ। ਵਿਆਹੁਤਾ ਰਿਸ਼ਤੇ ਵਿੱਚ ਇੱਕ ਦੂਜੇ ਦਾ ਆਦਰ ਕਰਨਾ ਬਹੁਤ ਜ਼ਰੂਰੀ ਹੈ।

ਰੌਹਬ ਨਾ ਦਿਖਾਓ 

ਗਲਤੀ ਨਾਲ ਵੀ ਆਪਣੇ ਪਾਰਟਨਰ 'ਤੇ ਰੌਹਬ ਨਾ ਦਿਖਾਓ। ਜੇਕਰ ਤੁਹਾਨੂੰ ਆਪਣੇ ਪਾਰਟਨਰ ਦੀ ਕੋਈ ਗੱਲ ਪਸੰਦ ਨਹੀਂ ਹੈ ਤਾਂ ਵੀ ਉਸਨੂੰ ਪਿਆਰ ਨਾਲ ਸਮਝਾਓ। ਰੌਹਬ ਦਿਖਾ ਕੇ ਤੁਸੀਂ ਆਪਣਾ ਅਕਸ ਵਿਗਾੜੋਗੇ। 

ਪਰਿਵਾਰ ਬਾਰੇ ਬੁਰਾ ਨਾ ਬੋਲੋ

ਹਰ ਕੋਈ ਚਾਹੁੰਦਾ ਹੈ ਕਿ ਉਸਦਾ ਸਾਥੀ ਉਸਦੇ ਪਰਿਵਾਰ ਦੀ ਇੱਜ਼ਤ ਕਰੇ। ਅਜਿਹੇ 'ਚ ਆਪਣੇ ਪਾਰਟਨਰ ਦੇ ਨਾਲ-ਨਾਲ ਉਸਦੇ ਪਰਿਵਾਰ ਦੀ ਵੀ ਇੱਜ਼ਤ ਕਰੋ। ਆਪਣੇ ਸਾਥੀ ਦੇ ਪਰਿਵਾਰ ਬਾਰੇ ਕਦੇ ਵੀ ਬੁਰਾ ਨਾ ਬੋਲੋ। ਪਰਿਵਾਰ ਬਾਰੇ ਅਜਿਹੀ ਕੋਈ ਗੱਲ ਨਾ ਕਹੋ ਜਿਸ ਨਾਲ ਦੂਜੇ ਵਿਅਕਤੀ ਨੂੰ ਗੁੱਸਾ ਲੱਗੇ। ਅਜਿਹੀਆਂ ਗੱਲਾਂ ਸਿੱਧੇ ਤੌਰ 'ਤੇ ਦਿਲ ਨੂੰ ਠੇਸ ਪਹੁੰਚਾਉਂਦੀਆਂ ਹਨ, ਜੋ ਤੁਹਾਡੇ ਰਿਸ਼ਤੇ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।

ਘੁੰਮਣ ਤੋਂ ਪਰਹੇਜ਼ ਕਰੋ

ਕੋਸ਼ਿਸ਼ ਕਰੋ ਕਿ ਵਿਆਹ ਤੋਂ ਪਹਿਲਾਂ ਜ਼ਿਆਦਾ ਸਮਾਂ ਬਾਹਰ ਕਿਤੇ ਘੁੰਮਣ ਨਾ ਜਾਓ। ਜੇਕਰ ਜਾਣਾ ਵੀ ਹੈ ਤਾਂ ਦੋਵਾਂ ਪਰਿਵਾਰਾਂ ਨਾਲ ਮਿਲ ਕੇ ਜਾਓ। ਕਿਉਂਕਿ ਅਜੋਕੇ ਸਮੇਂ ਦੌਰਾਨ ਕੋਈ ਅਜਿਹਾ ਗਿਲਾ ਸ਼ਿਕਵਾ ਹੋ ਜਾਂਦਾ ਹੈ ਕਿ ਫਿਰ ਵਿਆਹ ਤੋਂ ਪਹਿਲਾਂ ਗੱਲ ਰਿਸ਼ਤਾ ਖਰਾਬ ਹੋਣ ਤੱਕ ਪਹੁੰਚ ਜਾਂਦੀ ਹੈ। 

ਇਹ ਵੀ ਪੜ੍ਹੋ