Alcohol ਹੀ ਨਹੀਂ, ਇਹ ਭੋਜਨ ਵੀ ਸ਼ਰੀਰ ਲਈ ਹਨ ਬੇਹੱਦ ਹਾਨੀਕਾਰਕ...

ਇਹ ਚੀਜ਼ਾਂ ਸਰੀਰ ਨੂੰ ਇਕ ਨਹੀਂ ਸਗੋਂ ਕਈ ਤਰੀਕਿਆਂ ਨਾਲ ਨੁਕਸਾਨ ਪਹੁੰਚਾਉਂਦੀਆਂ ਹਨ ਅਤੇ ਇਸ ਨੂੰ ਅੰਦਰੋਂ ਖੋਖਲਾ ਕਰ ਦਿੰਦੀਆਂ ਹਨ।

Share:

Health Update: ਤੁਸੀਂ ਅਕਸਰ ਸੁਣਦੇ ਹੋ ਕਿ ਸ਼ਰਾਬ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਸਿਹਤ ਲਈ ਚੰਗੀ ਸਾਬਤ ਨਹੀਂ ਹੁੰਦੀ ਅਤੇ ਇਹ ਸੱਚ ਵੀ ਹੈ। ਪਰ ਇਹ ਵੀ ਸੱਚ ਹੈ ਕਿ ਕੁੱਝ ਇਦਾਂ ਦੇ ਨੁਕਸਾਨਦੇਹ ਭੋਜਨ ਹਨ, ਜਿਨ੍ਹਾਂ ਨਾਲ ਸੇਹਤ ਨੂੰ ਬੇਹਦ ਨੁਕਸਾਨ ਪਹੁੰਚਦਾ ਹੈ। ਇਹ ਚੀਜ਼ਾਂ ਸਰੀਰ ਨੂੰ ਇਕ ਨਹੀਂ ਸਗੋਂ ਕਈ ਤਰੀਕਿਆਂ ਨਾਲ ਨੁਕਸਾਨ ਪਹੁੰਚਾਉਂਦੀਆਂ ਹਨ ਅਤੇ ਇਸ ਨੂੰ ਅੰਦਰੋਂ ਖੋਖਲਾ ਕਰ ਦਿੰਦੀਆਂ ਹਨ। ਜਾਣੋ ਕਿਹੜੀਆਂ ਹਨ ਇਹ ਹਾਨੀਕਾਰਕ ਚੀਜ਼ਾਂ ਜਿਨ੍ਹਾਂ ਦਾ ਘੱਟ ਤੋਂ ਘੱਟ ਸੇਵਨ ਕਰਨਾ ਚਾਹੀਦਾ ਹੈ।

ਸੋਡੀਅਮ

ਸੋਡੀਅਮ ਸਰੀਰ ਨੂੰ ਸਿਰਫ਼ ਇੱਕ ਨਹੀਂ ਸਗੋਂ ਕਈ ਤਰੀਕਿਆਂ ਨਾਲ ਪ੍ਰਭਾਵਿਤ ਕਰਦਾ ਹੈ। ਸੋਡੀਅਮ ਦੀ ਜ਼ਿਆਦਾ ਖਪਤ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਬਣ ਸਕਦੀ ਹੈ। ਇਸ ਨਾਲ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਸੋਡੀਅਮ ਦਾ ਸੇਵਨ ਜਿਗਰ ਲਈ ਵੀ ਨੁਕਸਾਨਦੇਹ ਹੈ। ਨਮਕ ਵਿੱਚ ਸੋਡੀਅਮ ਹੁੰਦਾ ਹੈ, ਇਸ ਲਈ ਲੂਣ ਦੀ ਮਾਤਰਾ ਨੂੰ ਸੀਮਤ ਕਰਨ ਲਈ ਕਿਹਾ ਜਾਂਦਾ ਹੈ। ਜ਼ਿਆਦਾ ਲੂਣ ਹੱਡੀਆਂ ਨੂੰ ਪਿਘਲਾਉਣ ਦੀ ਸਮਰੱਥਾ ਰੱਖਦਾ ਹੈ।

ਐਡਡ ਸ਼ੂਗਰ

ਬਜ਼ਾਰ ਤੋਂ ਬਹੁਤ ਸਾਰੀਆਂ ਚੀਜ਼ਾਂ ਲਿਆਂਦੀਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚ ਖੰਡ ਪਾਈ ਜਾਂਦੀ ਹੈ। ਸੋਡਾ, ਕੈਂਡੀ, ਪੇਸਟਰੀਆਂ ਅਤੇ ਕੇਕ ਵਿੱਚ ਖੰਡ ਸ਼ਾਮਿਲ ਕੀਤੀ ਗਈ ਹੁੰਦੀ ਹੈ। ਇਹ ਖੰਡ ਨਾ ਸਿਰਫ਼ ਭਾਰ ਵਧਾਉਂਦੀ ਹੈ, ਇਹ ਚਰਬੀ ਦੇ ਪੱਧਰ ਦੀ ਸਮੱਸਿਆ ਨੂੰ ਵੀ ਵਧਾਉਂਦੀ ਹੈ। ਇਸ ਲਈ ਚੀਨੀ ਦੇ ਸੇਵਨ ਨੂੰ ਘੱਟ ਕਰਨ 'ਤੇ ਜ਼ੋਰ ਦਿੱਤਾ ਜਾਂਦਾ ਹੈ ਅਤੇ ਇਹ ਬਿਹਤਰ ਹੁੰਦਾ ਹੈ ਕਿ ਘੱਟ ਤੋਂ ਘੱਟ ਚੀਨੀ ਖਾਈ ਜਾਵੇ।

ਪ੍ਰੋਸੈਸਡ ਮੀਟ

ਪ੍ਰੋਸੈਸਡ ਮੀਟ ਵਿੱਚ ਸੋਡੀਅਮ ਅਤੇ ਨਾਈਟ੍ਰੇਟ ਦੀ ਬਹੁਤ ਜ਼ਿਆਦਾ ਮਾਤਰਾ ਹੁੰਦੀ ਹੈ। ਇਹ ਦੋਵੇਂ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਨ੍ਹਾਂ ਦੋਵਾਂ ਦਾ ਜ਼ਿਆਦਾ ਸੇਵਨ ਸਰੀਰ ਨੂੰ ਗੰਭੀਰ ਬਿਮਾਰੀਆਂ ਦਾ ਘਰ ਬਣਾ ਸਕਦਾ ਹੈ।

ਸਾਫਟ ਡਰਿੰਕਸ

ਅੱਜ ਕੱਲ੍ਹ ਅਸੀਂ ਜਦੋਂ ਵੀ ਬਾਹਰ ਦਾ ਕੁਝ ਵੀ ਖਾਂਦੇ ਹਾਂ ਤਾਂ ਉਸ ਦੇ ਨਾਲ ਸਾਫਟ ਡਰਿੰਕਸ ਜ਼ਰੂਰ ਲੈਂਦੇ ਹਾਂ। ਜੇਕਰ ਸਾਫਟ ਡਰਿੰਕਸ ਦਾ ਰੋਜ਼ਾਨਾ ਸੇਵਨ ਕੀਤਾ ਜਾਵੇ ਤਾਂ ਉਹ ਫੈਟੀ ਲਿਵਰ ਦਾ ਖਤਰਾ ਪੈਦਾ ਕਰ ਸਕਦੇ ਹਨ। ਇਸ ਲਈ ਸਾਫਟ ਡਰਿੰਕਸ ਦੀ ਬਜਾਏ ਤਾਜ਼ੇ ਫਲਾਂ ਦੇ ਜੂਸ ਨੂੰ ਡਾਈਟ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਸਾਫਟ ਡਰਿੰਕਸ ਵਿੱਚ ਵੀ ਖੰਡ ਹੁੰਦੀ ਹੈ ਜੋ ਫਲਾਂ ਦੇ ਰਸ ਵਿੱਚ ਮੌਜੂਦ ਨਹੀਂ ਹੁੰਦੀ ਹੈ।

ਇਹ ਵੀ ਪੜ੍ਹੋ