ਗਰਦਨ ਤੋਂ ਗੋਡੇ ਤੱਕ: ਦਰਦ ਤੋਂ ਰਾਹਤ ਲਈ 7 ਰਸੋਈ ਸਮੱਗਰੀਆਂ

ਕਦੇ-ਕਦਾਈਂ, ਕੁਦਰਤੀ ਉਪਚਾਰ ਅਨੋਖੇ ਕੰਮ ਕਰ ਸਕਦੇ ਹਨ ਅਤੇ ਸਾਨੂੰ ਐਂਟੀਬਾਇਓਟਿਕਸ ਲੈਣ ਤੋਂ ਬਚਾ ਸਕਦੇ ਹਨ ਜਿਨ੍ਹਾਂ ਦੇ ਦੀਰਘਕਾਲ ਵਿੱਚ ਸਿਹਤ ’ਤੇ ਮਾੜੇ ਪ੍ਰਭਾਵ ਪੈ ਸਕਦੇ ਹਨ। ਇਸ ਲਈ, ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਦਰਦ ਤੋਂ ਛੁਟਕਾਰੇ ਲਈ ਰਸੋਈ ਦੀ ਸਮੱਗਰੀ ਤੁਹਾਡੀ ਸਹਾਇਤਾ ਕਰ ਸਕਦੀ ਹੈ। ਆਓ ਇਸ ਸਮੱਗਰੀ ਬਾਰੇ ਪਤਾ ਕਰੀਏ! 1. ਅਦਰਕ […]

Share:

ਕਦੇ-ਕਦਾਈਂ, ਕੁਦਰਤੀ ਉਪਚਾਰ ਅਨੋਖੇ ਕੰਮ ਕਰ ਸਕਦੇ ਹਨ ਅਤੇ ਸਾਨੂੰ ਐਂਟੀਬਾਇਓਟਿਕਸ ਲੈਣ ਤੋਂ ਬਚਾ ਸਕਦੇ ਹਨ ਜਿਨ੍ਹਾਂ ਦੇ ਦੀਰਘਕਾਲ ਵਿੱਚ ਸਿਹਤ ’ਤੇ ਮਾੜੇ ਪ੍ਰਭਾਵ ਪੈ ਸਕਦੇ ਹਨ। ਇਸ ਲਈ, ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਦਰਦ ਤੋਂ ਛੁਟਕਾਰੇ ਲਈ ਰਸੋਈ ਦੀ ਸਮੱਗਰੀ ਤੁਹਾਡੀ ਸਹਾਇਤਾ ਕਰ ਸਕਦੀ ਹੈ।

ਆਓ ਇਸ ਸਮੱਗਰੀ ਬਾਰੇ ਪਤਾ ਕਰੀਏ!

1. ਅਦਰਕ

ਅਦਰਕ ਦਰਦ ਤੋਂ ਰਾਹਤ ਦੇਣ ਲਈ ਜਾਣਿਆ ਜਾਂਦਾ ਹੈ। ਇਸ ਵਿੱਚ ਸਮੁੱਚੀ ਸੋਜਸ਼ ਨੂੰ ਘੱਟ ਕਰਨ ਦੀ ਸਮਰੱਥਾ ਹੁੰਦੀ ਹੈ ਅਤੇ ਇਹ ਕਬਜ਼, ਲੂਜ਼-ਮੋਸ਼ਨ ਨੂੰ ਠੀਕ ਕਰਨ ਸਮੇਤ ਦੰਦਾਂ ਅਤੇ ਜੋੜਾਂ ਦੇ ਦਰਦ ਵਿੱਚ ਰਾਹਤ ਪਹੁੰਚਾਉਦਾ ਹੈ।

2. ਹਲਦੀ

ਹਲਦੀ ਵਿੱਚ ਪਾਇਆ ਜਾਣ ਵਾਲਾ ਮੁੱਖ ਤੱਤ ਕਰਕੁਮਾ ਹੈ ਜਿਸ ਵਿੱਚ ਦਰਦ ਦੂਰ ਕਰਨ ਦੇ ਗੁਣ ਹੁੰਦੇ ਹਨ। ਇਹ ਰਾਇਮੇਟਾਇਡ ਗਠੀਏ, ਪੋਸਟ-ਆਪਰੇਟਿਵ ਸੋਜਸ਼, ਕਰੋਹਨ ਦੀ ਬਿਮਾਰੀ, ਅਲਸਰੇਟਿਵ ਕੋਲਾਈਟਿਸ ਅਤੇ ਪੇਟ ਦੇ ਅਲਸਰ ਦੇ ਇਲਾਜ ਵਿੱਚ ਮਦਦ ਕਰਦਾ ਹੈ। ਹਲਦੀ ਜਿਗਰ ਦੇ ਕੰਮ ਨੂੰ ਵਧਾਉਣ ਅਤੇ ਕੋਲੈਸਟ੍ਰੋਲ ਨੂੰ ਘੱਟ ਕਰਨ ਵਿੱਚ ਵੀ ਮਦਦ ਕਰਦੀ ਹੈ।

3. ਖੱਟੀ ਚੈਰੀ

ਫਾਈਟੋਨਿਊਟ੍ਰੀਐਂਟਸ, ਆਰਗੈਨਿਕ ਐਸਿਡ ਅਤੇ ਬਹੁਤ ਸਾਰੇ ਕੈਰੋਟੀਨੋਇਡਸ ਨਾਲ ਭਰਭੂਰ ਹੋਣ ਤੋਂ ਇਲਾਵਾ, ਖੱਟੀ ਚੈਰੀ ਵਿੱਚ ਉੱਚ ਐਂਟੀਆਕਸੀਡੈਂਟ ਸਮੱਗਰੀ, ਪੋਟਾਸ਼ੀਅਮ, ਵਿਟਾਮਿਨ ਸੀ ਅਤੇ ਮੇਲਾਟੋਨਿਨ ਹੁੰਦਾ ਹੈ। ਚੈਰੀ ਦੇ ਸੇਵਨ ਨਾਲ ਦਰਦ ਨੂੰ ਕੰਟਰੋਲ ਕਰਨ ਅਤੇ ਸਿਰ ਦਰਦ ਸਮੇਤ ਜੋੜਾਂ ਦੇ ਦਰਦ ਤੋਂ ਰਾਹਤ ਮਿਲ ਸਕਦੀ ਹੈ। ਇਸ ਦੇ ਰਸ ਦਾ ਸੇਵਨ ਰਾਤ ਨੂੰ ਚੰਗੀ ਨੀਂਦ ਲਿਆਉਣ ਲਈ ਵੀ ਕੀਤਾ ਜਾਂਦਾ ਹੈ।

4. ਜ਼ੀਰੇ ਦੇ ਬੀਜ

ਜ਼ੀਰੇ ਦੇ ਬੀਜ ਪਾਚਨ ਕਿਰਿਆ ਨੂੰ ਸੁਧਾਰਨ ਵਿੱਚ ਮਦਦ ਕਰਨ ਤੋਂ ਇਲਾਵਾ ਬਦਹਜ਼ਮੀ ਅਤੇ ਪੇਟ ਫੁੱਲਣ ਦੇ ਕਾਰਨ ਹੋਣ ਵਾਲੇ ਦਰਦ ਨੂੰ ਦੂਰ ਕਰਦੇ ਹਨ।

5. ਪੁਦੀਨੇ ਦਾ ਤੇਲ

ਪੁਦੀਨੇ ਦਾ ਤੇਲ ਇਰੀਟੇਬਲ ਬਾਲ ਸਿੰਡਰੋਮ ਤੋਂ ਪੀੜਤ ਵਿਅਕਤੀਆਂ ਲਈ ਇੱਕ ਸ਼ਾਨਦਾਰ ਦਰਦ ਨਿਵਾਰਕ ਹੈ ਪਰ, ਜੇਕਰ ਕੋਈ ਐਸਿਡ ਰਿਫਲਕਸ ਨਾਲ ਪੀੜਿਤ ਹੈ ਤਾਂ ਇਸਦੀ ਵਰਤੋਂ ਛੱਡ ਸਕਦਾ ਹੈ।

6. ਅਜਵਾਇਣ ਤੇਲ

ਅਜਵਾਇਣ ਤੇਲ ਇੱਕ ਰੋਗਾਣੂਨਾਸ਼ਕ ਏਜੰਟ ਹੈ, ਜੋ ਪਾਚਨ ਸੰਬੰਧੀ ਕੰਮਾਂ ਵਿੱਚ ਸਹਾਇਕ ਹੁੰਦਾ ਹੈ ਜਿਸ ਵਿੱਚ ਇਹ ਪੇਟ ਫੁੱਲਣ, ਕੜਵੱਲ ਅਤੇ ਪੇਟ ਦੀਆਂ ਸਮੱਸਿਆਵਾਂ ਕਾਰਨ ਹੋਣ ਵਾਲੇ ਦਰਦ ਤੋਂ ਰਾਹਤ ਵੀ ਦਿੰਦਾ ਹੈ। ਇਹ ਲਾਭਦਾਇਕ ਬੈਕਟੀਰੀਆ ਦੇ ਵਿਕਾਸ ਨੂੰ ਵਧਾਉਂਦਾ ਹੈ ਅਤੇ ‘ਤੇ ਤਣਾਅ ਨੂੰ ਘਟਾਉਂਦਾ ਹੈ।

7. ਲਵੈਂਡਰ ਤੇਲ

ਲੈਵੈਂਡਰ ਤੇਲ ਕੁਦਰਤੀ ਤੌਰ ‘ਤੇ ਦਰਦ ਨੂੰ ਸ਼ਾਂਤ ਕਰਨ ਵਿੱਚ ਮਦਦ ਕਰਦਾ ਹੈ। ਇਸ ਦੀ ਵਰਤੋਂ ਦਰਦ ਤੋਂ ਰਾਹਤ ਪਾਉਣ, ਚੰਗੀ ਨੀਂਦ ਲੈਣ ਅਤੇ ਚਿੰਤਾ ਦੇ ਕਿਸੇ ਵੀ ਲੱਛਣ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ। ਲਵੈਂਡਰ ਤੇਲ ਨੂੰ ਸਾਹ ਰਾਹੀਂ ਲੈਣ ਨਾਲ ਦਰਦ ਤੋਂ ਰਾਹਤ ਮਿਲਦੀ ਹੈ ਜੇਕਰ ਇਹ ਮਾਈਗਰੇਨ ਨਾਲ ਸਬੰਧਿਤ ਹੋਵੇ।

ਉਪਰੋਕਤ ਕੁਦਰਤੀ ਸਮੱਗਰੀਆਂ ਦੀ ਆਮ ਵਰਤੋਂ ਤੋਂ ਇਲਾਵਾ ਪੁਰਾਣੇ ਦਰਦ ਦੇ ਹੋਣ ’ਤੇ ਤੁਸੀਂ ਕਿਸੇ ਸਿਹਤ ਮਾਹਰ ਦੀ ਸਲਾਹ ਲਵੋ ਅਤੇ ਤਜਵੀਜ਼ ਕੀਤੀਆਂ ਦਵਾਈਆਂ ਲਵੋ।